ਹੈਦਰਾਬਾਦ: ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਨੇ ਕਿਹਾ ਕਿ ਕੋਈ ਕਾਰਨ ਨਹੀਂ ਹੋਵੇਗਾ ਕਿ ਉਨ੍ਹਾਂ ਦੀ ਟੀਮ ਵਿਰਾਟ ਕੋਹਲੀ ਨੂੰ ਮੈਚ ਦੌਰਾਨ ਨਿਸ਼ਾਨਾ ਬਣਾਏਗੀ।
ਇਸ ਸਾਲ ਦੇ ਅੰਤ ਵਿਚ ਭਾਰਤ ਨੂੰ ਆਸਟ੍ਰੇਲੀਆ ਵਿੱਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਗਾਬਾ, ਐਡੀਲੇਡ ਓਵਲ ਅਤੇ ਐਸ.ਸੀ.ਜੀ. ਵਿਚ ਖੇਡਣੀ ਹੈ।
ਆਸਟ੍ਰੇਲੀਆ ਦੇ ਵਿਕਟਕੀਪਰ ਮੈਥਿਊ ਵੇਡ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਕੋਹਲੀ ਨਾਲ ਕਹਾਸੁਣੀ ਵਿੱਚ ਨਹੀਂ ਪਵੇਗਾ। ਵਾਰਨਰ ਨੇ ਵੀ ਇਸੇ ਗੱਲ ਦੀ ਹਾਮੀ ਓਟੀ ਹੈ।
ਵਾਰਨਰ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, "ਵਿਰਾਟ ਕੋਹਲੀ ਇੱਕ ਅਜਿਹਾ ਖਿਡਾਰੀ ਹੈ ਜਿਸ ਨਾਲ ਤੁਸੀਂ ਗੜਬੜ ਨਹੀਂ ਕਰ ਸਕਦੇ, ਉਸ ਨਾਲ ਖਿਲਵਾੜ ਕਰਨਾ ਤੁਹਾਡੇ ਲਈ ਦਿੱਕਤ ਵਾਲਾ ਹੋ ਸਕਦਾ ਹੈ।"
ਬਿਨਾਂ ਕਿਸੇ ਦਰਸ਼ਕਾਂ ਦੇ ਖ਼ਾਲੀ ਸਟੇਡੀਅਮ ਵਿੱਚ ਖੇਡਣ ਬਾਰੇ ਵਾਰਨਰ ਨੇ ਕਿਹਾ, “ਬਿਨਾਂ ਕਿਸੇ ਦਰਸ਼ਕਾਂ ਦੇ ਭਾਰਤ ਖ਼ਿਲਾਫ਼ ਖੇਡਣ ਨਾਲ ਅਜੀਬ ਮਹਿਸੂਸ ਹੋਵੇਗਾ।
ਉਸ ਨੇ ਕਿਹਾ, “ਪਿਛਲੀ ਵਾਰ ਅਸੀਂ ਮਾੜਾ ਨਹੀਂ ਖੇਡਿਆ ਪਰ ਅਸੀਂ ਇਕ ਚੰਗੀ ਟੀਮ ਤੋਂ ਹਾਰ ਗਏ। ਉਨ੍ਹਾਂ ਦੀ ਗੇਂਦਬਾਜ਼ੀ ਸ਼ਾਨਦਾਰ ਸੀ।”
ਖੱਬੇ ਹੱਥ ਦੇ ਬੱਲੇਬਾਜ਼ ਨੇ ਕਿਹਾ, “ਹੁਣ ਭਾਰਤ ਦਾ ਬੱਲੇਬਾਜ਼ੀ ਕ੍ਰਮ ਵਧੀਆ ਹੈ ਅਤੇ ਸਾਡੇ ਗੇਂਦਬਾਜ਼ ਚੰਗੇ ਹਨ ਅਤੇ ਦਰਸ਼ਕ ਇਸ ਨੂੰ ਵੇਖਣ ਲਈ ਉਤਾਵਲੇ ਹੋਣਗੇ।
ਵਾਰਨਰ ਨੇ 13ਵੇਂ ਆਈਪੀਐਲ ਸੀਜ਼ਨ ਵਿਚ ਖੇਡਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, "ਇਸ ਗੱਲ ਦੀ ਚਰਚਾ ਹੈ ਕਿ ਟੀ-20 ਵਰਲਡ ਕੱਪ ਮੁਲਤਵੀ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਹਿੱਸਾ ਲੈਣ ਵਾਲੇ ਹਰ ਦੇਸ਼ ਨੂੰ ਸੰਭਾਲਣਾ ਔਖਾ ਹੋ ਜਾਵੇਗਾ ਅਤੇ ਸਾਨੂੰ ਵੀ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ।"
ਵਾਰਨਰ ਨੇ ਕਿਹਾ, "ਅਸੀਂ ਕੋਵਿਡ-19 ਨੂੰ ਰੋਕਣ ਲਈ ਪਾਬੰਦੀਆਂ ਲਾ ਰਹੇ ਹਾਂ ਜੋ ਆਸਟ੍ਰੇਲੀਆ ਸਰਕਾਰ ਵੱਲੋਂ ਲਗਾਈ ਗਈ ਹੈ। ਅਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ। ਅਤੇ ਆਈਸੀਸੀ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ।"
ਉਸ ਨੇ ਕਿਹਾ, “ਜੇ ਵਿਸ਼ਵ ਕੱਪ ਨਹੀਂ ਹੁੰਦਾ ਤਾਂ ਮੈਂ ਸਕਾਰਾਤਮਕ ਹਾਂ ਕਿ ਜੇ ਆਈਪੀਐਲ, ਵਿਸ਼ਵ ਕੱਪ ਦੀ ਜਗ੍ਹਾ ਹੁੰਦਾ ਹੈ ਤਾਂ ਅਸੀਂ ਉਹ ਜ਼ਰੂਰ ਖੇਡ ਸਕਾਂਗੇ।"
ਡੇਵਿਡ ਵਾਰਨਰ ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਕਪਤਾਨ ਹੈ। ਉਸ ਦਾ ਆਈਪੀਐਲ ਰਿਕਾਰਡ ਸ਼ਾਨਦਾਰ ਹੈ। ਉਹ ਇਸ ਲੀਗ ਵਿਚ ਹੁਣ ਤੱਕ 126 ਮੈਚ ਖੇਡ ਚੁੱਕਾ ਹੈ ਜਿਸ ਵਿੱਚ ਉਸਨੇ 43.17 ਦੀ ਸ਼ਾਨਦਾਰ ਔਸਤ ਨਾਲ 4706 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ, ਉਸਨੇ ਆਪਣੇ ਬੱਲੇ ਨਾਲ ਚਾਰ ਸੈਂਕੜੇ ਅਤੇ 44 ਅਰਧ ਸੈਂਕੜੇ ਲਗਾਏ ਹਨ ਅਤੇ ਉਸਦਾ ਸਭ ਤੋਂ ਉੱਚ ਸਕੋਰ 126 ਦੌੜਾਂ ਹੈ।