ਬੈਂਗਲੂਰ: ਭਾਰਤ ਤੇ ਆਸਟ੍ਰੇਲੀਆ ਵਿਚਕਾਰ ਅੱਜ ਵਨ-ਡੇਅ ਦਾ ਤੀਜਾ ਮੈਚ ਬੈਂਗਲੂਰ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਵੱਲੋਂ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਦੱਸਣਯੋਗ ਹੈ ਕਿ ਵਨ-ਡੇਅ ਦੀ ਪਹਿਲੀ ਪਾਰੀ ਖ਼ਤਮ ਹੋ ਗਈ ਹੈ ਤੇ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ ਭਾਰਤ ਨੂੰ 287 ਦੌੜਾਂ ਦਾ ਟੀਚਾ ਦਿੱਤਾ ਹੈ। ਸਟੇਵਨ ਸਮਿਥ ਨੇ 132 ਗੇਂਦਾਂ 'ਚ 131 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਐਰਨ ਫਿੰਚ 19 ਦੌੜਾਂ ਬਣਾ ਰਨ ਆਊਟ ਹੋ ਗਏ।
ਹੋਰ ਪੜ੍ਹੋ: INDvsAUS: ਖ਼ਤਰੇ 'ਚ ਪਿਆ ਮਾਹੀ ਦਾ ਰਿਕਾਰਡ, 17 ਦੌੜਾਂ ਬਣਾਉਂਦੇ ਹੀ ਕੋਹਲੀ ਰਚਨਗੇ ਇਤਿਹਾਸ
ਦੱਸ ਦੇਈਏ ਕਿ ਮੈਚ 'ਚ ਸ਼ਿਖਰ ਧਵਨ ਨੂੰ ਫਿਲਡਿੰਗ ਦੌਰਾਨ ਸੱਟ ਲੱਗ ਗਈ ਤੇ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਹੁਣ ਬੱਲੇਬਾਜ਼ੀ ਨਹੀਂ ਕਰ ਸਕਣਗੇ। ਇਸ ਤੋਂ ਪਹਿਲਾ ਵੀ ਉਨ੍ਹਾਂ ਨੂੰ ਰਾਜਕੋਟ ਵਿੱਚ ਬੱਲੇਬਾਜ਼ੀ ਕਰਨ ਸਮੇਂ ਸੱਟ ਲੱਗੀ ਸੀ।