ਨਵੀਂ ਦਿੱਲੀ : ਭਾਰਤ-ਆਸਟ੍ਰੇਲੀਆ ਲੜੀ ਦਾ ਆਖ਼ਰੀ ਮੈਚ ਦਿੱਲੀ ਦੇ ਫ਼ਿਰੋਜਸ਼ਾਹ ਕੋਟਲਾ ਮੈਦਾਨ 'ਤੇ ਖੇਡਿਆ ਗਿਆ। ਜਿਸ 'ਚ ਆਸਟ੍ਰੇਲੀਆ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਆਸਟ੍ਰੇਲੀਆ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ ਭਾਰਤ ਅੱਗੇ 273 ਦੌੜਾਂ ਦਾ ਟੀਚਾ ਰੱਖਿਆ ਸੀ।
ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਇੱਕ ਦਿਨਾ ਮੈਚਾਂ ਦੀ ਲੜੀ ਦੇ ਆਖ਼ਰੀ ਮੁਕਾਬਲੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ 35 ਦੌੜਾਂ ਨਾਲ ਹਰਾ ਦਿੱਤਾ ਤੇ ਆਸਟ੍ਰੇਲੀਆ ਨੇ 3-2 ਨਾਲ ਲੜੀ ਆਪਣੇ ਨਾਂਅ ਕਰ ਲਈ। ਇਸ ਦੌਰਾਨ ਭਾਰਤੀ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਇੱਕ ਦਿਨਾਂ ਮੈਚਾਂ 'ਚ 8000 ਦੌੜਾਂ ਵੀ ਪੂਰੀਆਂ ਕਰ ਲਈਆਂ।
ਆਸਟ੍ਰੇਲੀਆ ਦੇ ਉਸਮਾਨ ਖਵਾਜ਼ਾ ਨੇ ਸਾਰੀ ਲੜੀ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਖ਼ਰੀ ਮੈਚ ਵਿੱਚ ਸੈਂਕੜਾ ਲਾਇਆ, ਜਿਸ ਦੀ ਬਦੌਲਤ ਉਸ ਨੂੰ "ਮੈਨ ਆਫ਼ ਦਾ ਮੈਚ" ਦੇ ਨਾਲ-ਨਾਲ "ਮੈਨ ਆਫ਼ ਦਾ ਸ਼ੀਰੀਜ਼" ਵੀ ਚੁਣਿਆ ਗਿਆ।