ਨਵੀਂ ਦਿੱਲੀ: ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਆਈਸੀਸੀ ਮਹਿਲਾ ਟੀ-20 ਵਰਲਡ ਕੱਪ ਲਈ ਆਸਟ੍ਰੇਲੀਆ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਆਸਟ੍ਰੇਲੀਆ ਨੇ ਸਾਲ 2018 ਵਿੱਚ ਇਸ ਸੀਰੀਜ਼ ਨੂੰ ਆਪਣੇ ਨਾਂਅ ਕੀਤਾ ਸੀ। ਇਸ ਤੋਂ ਇਲਾਵਾ ਟੀਮ ਵਿੱਚ ਵੀ ਜ਼ਿਆਦਾ ਬਦਲਾਅ ਨਹੀਂ ਕੀਤਾ ਹੈ। ਸਿਰਫ਼ ਦੋ ਨਵੇਂ ਖਿਡਾਰੀਆਂ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ।
ਹੋਰ ਪੜ੍ਹੋ: BCCI ਨੇ ਕੇਂਦਰੀ ਕਾਨਟਰੈਕਟ ਖਿਡਾਰੀਆਂ ਦੀ ਲਿਸਟ 'ਚੋਂ ਧੋਨੀ ਦਾ ਨਾਂਅ ਕੀਤਾ ਬਾਹਰ
ਵੈਸਟਇੰਡੀਜ਼ 'ਚ ਹੋਏ ਟੀ-20 ਵਰਲਡ ਕੱਪ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਚੌਥੀ ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਸੀ। ਹੁਣ ਤੱਕ ਮਹਿਲਾ ਟੀ-20 ਵਰਲਡ ਕੱਪ ਵਿੱਚ ਆਸਟ੍ਰੇਲੀਆ ਨੇ ਸਭ ਤੋਂ ਵੱਧ ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ। ਜ਼ਿਕਰੇਯੋਗ ਹੈ ਕਿ ਆਸਟ੍ਰੇਲੀਆ ਪਹਿਲੀ ਵਾਰ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ ਤੇ ਇਸ ਖਿਤਾਬ ਨੂੰ ਇੱਕ ਵਾਰ ਫਿਰ ਤੋਂ ਆਪਣੇ ਨਾਂਅ ਕਰਨ ਦੀ ਤਿਆਰੀ ਕਰ ਰਿਹਾ ਹੈ।
ਹੋਰ ਪੜ੍ਹੋ: NZvsIND: T-20 ਸੀਰੀਜ਼ ਦੇ ਲਈ ਨਿਊਜ਼ੀਲੈਂਡ ਦੀ ਟੀਮ ਦਾ ਹੋਇਆ ਐਲਾਨ
ਕ੍ਰਿਕੇਟ ਆਸਟ੍ਰੇਲੀਆ ਨੇ ਟੀ-20 ਵਰਲਡ ਕੱਪ ਲਈ 18 ਸਾਲ ਦੀ ਆਲਰਾਊਂਡਰ ਐਨਾਬੇਲ ਸਦਰਲੈਂਡ ਨੂੰ ਸ਼ਾਮਲ ਕੀਤਾ ਹੈ, ਇਹ ਉਸ ਦਾ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਹੋਵੇਗਾ। ਵਿਕਟੋਰੀਆ ਦੀ ਇਸ ਖਿਡਾਰੀ ਨੂੰ ਵੁਮੈਨ ਨੈਸ਼ਨਲ ਕ੍ਰਿਕੇਟ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਏਲਿਸਾ ਵਿਲਾਨੀ ਦੀ ਜਗ੍ਹਾ ਮੌਕਾ ਦਿੱਤਾ ਗਿਆ ਹੈ।