ਚਟਗਾਂਵ : ਤੀਜੇ ਵਨਡੇ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 50 ਓਵਰਾਂ 'ਚ 409 ਦੌੜਾਂ ਬਣਾਈਆ। ਵਿਰਾਟ ਕੋਹਲੀ ਨੇ ਆਪਣਾ 44ਵਾਂ ਵਨਡੇ ਸੈਂਕੜਾ ਪੂਰਾ ਕਰ ਲਿਆ ਹੈ। ਉਸ ਨੇ ਇੱਕ ਛੱਕੇ ਅਤੇ 11 ਚੌਕਿਆਂ ਦੀ ਮਦਦ ਨਾਲ 85 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸਾਨ ਕਿਸ਼ਨ ਨੇ ਵੀ ਸ਼ਾਨਦਾਰ ਦੌਹਰਾ(Ishan Kishan scored a double century) ਸੈਂਕੜਾ ਠੋਕਿਆ।
ਕੋਹਲੀ ਨੇ ਬਣਾਇਆ ਰਿਕਾਰਡ: ਇਸ ਮੈਚ ਵਿੱਚ ਕੋਹਲੀ ਨੇ ਸ਼ਾਨਦਾਰ ਸੈਂਕੜਾ ਜੜ ਕੇ ਇੱਕ ਹੋਰ ਕੀਰਤੀਮਾਨ ਆਪਣੇ ਨਾਂਅ ਕਰ ਲਿਆ। ਕੋਹਲੀ ਨੇ ਕੌਮਾਂਤਰੀ ਕ੍ਰਿਕਟ ਵਿੱਚ ਸੈਂਕੜਿਆਂ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਸਾਬਕਾ ਦਿੱਗਜ ਖਿਡਾਰੀ ਰਿਕੀ ਪੋਂਟਿੰਗ (Overtook Ricky Ponting) ਨੂੰ ਪਛਾੜ ਦਿੱਤਾ ਹੈ। ਕੋਹਲੀ ਹੁਣ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੋਂ ਬਾਅਦ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਹਨ
ਇਸ਼ਾਨ ਕਿਸ਼ਨ ਦਾ ਜਲਵਾ: ਸ਼ਿਕਰ ਧਵਨ ਨਾਲ ਓਪਨਿੰਗ ਕਰਨ ਉਤਰੇ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਬੰਗਲਾਦੇਸ਼ੀ ਗੇਂਦਬਾਜ਼ਾਂ ਉੱਤੇ ਹਮਲਾਵਰ ਰੁਖ ਅਪਣਾਇਆ ਅਤੇ ਸਭ ਤੋਂ ਘੱਟ ਗੇਂਦਾ ਲੈਂਦਿਆਂ (Ishan Kishan scored a double century) ਦੋਹਰਾ ਸੈਂਕੜਾ ਜੜਿਆ। ਇਸ਼ਾਨ ਕਿਸ਼ਨ ਨੇ ਆਪਣੀ ਪਾਰੀ ਦੌਰਾਨ 24 ਚੌਕੇ ਅਤੇ 10 ਛੱਕੇ ਜੜ੍ਹੇ ਹਨ।
ਇਹ ਸੀਰੀਜ਼ ਬੰਗਲਾਦੇਸ਼ ਲਈ (Encouraging series for Bangladesh) ਕਾਫੀ ਉਤਸ਼ਾਹਜਨਕ ਹੈ। ਉਹ ਆਪਣੇ ਦੇਸ਼ ਵਿੱਚ ਇੱਕ ਵਨਡੇ ਟੀਮ ਦੇ ਰੂਪ ਵਿੱਚ ਬਹੁਤ ਵਧੀਆ ਖੇਡ ਦਿਖਾ ਰਹੀ ਹੈ। ਇਸ ਦੌਰਾਨ 2018 ਤੋਂ 2022 ਤੱਕ ਉਹ ਆਸਾਨੀ ਨਾਲ ਕਈ ਸੀਰੀਜ਼ ਜਿੱਤ ਚੁੱਕੀ ਹੈ। ਇਸ ਦੌਰਾਨ ਬੰਗਲਾਦੇਸ਼ ਦੀ ਟੀਮ ਨੇ ਜ਼ਿੰਬਾਬਵੇ, ਵੈਸਟਇੰਡੀਜ਼, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਇਆ। ਹੁਣ ਟੀਮ ਇੰਡੀਆ ਨੂੰ ਸੀਰੀਜ਼ 'ਚ ਹਰਾ ਕੇ ਉਨ੍ਹਾਂ ਨੇ ਖੁਦ ਨੂੰ ਸਥਾਪਿਤ ਕਰ ਲਿਆ ਹੈ ਕਿ ਬੰਗਲਾਦੇਸ਼ ਨੂੰ ਘਰ 'ਚ ਹਰਾਉਣਾ ਆਸਾਨ ਨਹੀਂ ਹੋਵੇਗਾ।
ਯਾਦਗਾਰ ਸੀਰੀਜ਼: ਜੇਕਰ ਬੰਗਲਾਦੇਸ਼ ਦੀ ਟੀਮ ਸ਼ਨੀਵਾਰ ਨੂੰ ਹੋਣ ਵਾਲਾ ਤੀਜਾ ਮੈਚ ਵੀ ਜਿੱਤ ਜਾਂਦੀ ਹੈ ਤਾਂ ਇਹ ਉਸ ਲਈ ਯਾਦਗਾਰ ਸੀਰੀਜ਼ ਹੋਵੇਗੀ। ਇਸ ਦੇ ਨਾਲ ਹੀ ਟੀਮ ਇੰਡੀਆ ਕਲੀਨ ਸਵੀਪ ਤੋਂ ਬਚਣਾ ਚਾਹੇਗੀ। ਰੋਹਿਤ ਸ਼ਰਮਾ ਦੇ ਬਿਨਾਂ ਟੀਮ ਇੰਡੀਆ (Team India without Rohit Sharma) ਲਈ ਇਹ ਕੰਮ ਆਸਾਨ ਨਹੀਂ ਹੋਵੇਗਾ। ਕਈ ਜ਼ਖਮੀ ਖਿਡਾਰੀਆਂ ਦੀ ਗੈਰ-ਮੌਜੂਦਗੀ 'ਚ ਕੇਐੱਲ ਰਾਹੁਲ ਦੀ ਵੱਡੀ ਪ੍ਰੀਖਿਆ ਹੋਵੇਗੀ।
ਇਹ ਵੀ ਪੜ੍ਹੋ: ਬੰਗਲਾਦੇਸ਼ ਨਾਲ ਤੀਜੇ ਵਨਡੇ ਲਈ ਭਾਰਤੀ ਟੀਮ ਵਿੱਚ ਕੁਲਦੀਪ ਯਾਦਵ