ਨਵੀਂ ਦਿੱਲੀ : ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਐਤਵਾਰ (26 ਫਰਵਰੀ) ਨੂੰ ਕੇਪਟਾਊਨ ਦੇ ਨਿਊਲੈਂਡਸ ਕ੍ਰਿਕਟ ਮੈਦਾਨ 'ਤੇ ਸ਼ਾਮ 6:30 ਵਜੇ ਆਸਟ੍ਰੇਲੀਆ ਬਨਾਮ ਦੱਖਣੀ ਅਫ਼ਰੀਕਾ ਵਿਚਾਲੇ ਖੇਡਿਆ ਜਾਵੇਗਾ। ਦੱਖਣੀ ਅਫ਼ਰੀਕਾ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਖੇਡੇਗੀ। ਵਿਸ਼ਵ ਰੈਂਕਿੰਗ 'ਚ ਪ੍ਰੋਟੀਜ਼ ਪੰਜਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਕੰਗਾਰੂ ਟੀਮ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਹੈ। ਮਹਿਲਾ ਟੀ-20 ਵਿਸ਼ਵ ਕੱਪ 2023 'ਚ ਆਸਟ੍ਰੇਲੀਆ ਦੀ ਟੀਮ ਆਪਣੇ ਸਾਰੇ ਪੰਜ ਮੈਚ ਜਿੱਤ ਕੇ ਅੱਗੇ ਹੈ। ਦੱਖਣੀ ਅਫਰੀਕਾ ਫਾਈਨਲ 'ਚ ਉਸ ਦੇ ਜਿੱਤ ਦੇ ਰੱਥ ਨੂੰ ਰੋਕ ਸਕੇਗਾ ਜਾਂ ਨਹੀਂ, ਇਸ ਲਈ ਮੈਚ ਦਾ ਇੰਤਜ਼ਾਰ ਕਰਨਾ ਹੋਵੇਗਾ।
ਕਿਹੜੀ ਟੀਮ ਮਜ਼ਬੂਤ: ਹੈੱਡ ਟੂ ਹੈੱਡ ਦੱਖਣੀ ਅਫ਼ਰੀਕਾ ਦੇ ਖਿਲਾਫ਼ ਖੇਡੇ ਗਏ ਪਿਛਲੇ ਪੰਜ ਮੈਚਾਂ ਵਿੱਚ ਆਸਟ੍ਰੇਲੀਆ ਦਾ ਹੱਥ ਰਿਹਾ ਹੈ। ਆਸਟ੍ਰੇਲੀਆ ਨੇ ਸਾਰੇ ਪੰਜ ਮੈਚਾਂ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਹੈ। ਜੇਕਰ ਅਸੀਂ ਮਹਿਲਾ ਟੀ-20 ਵਿਸ਼ਵ ਕੱਪ 2023 'ਚ ਦੋਵਾਂ ਟੀਮਾਂ ਦੇ ਸਫ਼ਰ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਕੋਈ ਵੀ ਮੈਚ ਨਹੀਂ ਹਾਰਿਆ। ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਦੀ ਟੀਮ ਨੇ ਪੰਜ ਵਿੱਚੋਂ ਤਿੰਨ ਮੈਚ ਜਿੱਤੇ ਅਤੇ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਨੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ ਤਿੰਨ ਦੌੜਾਂ ਨਾਲ ਹਰਾਇਆ ਸੀ। ਦੱਖਣੀ ਅਫਰੀਕਾ ਨੂੰ ਲੀਗ ਮੈਚ ਵਿੱਚ ਆਸਟ੍ਰੇਲੀਆ ਨੇ ਛੇ ਵਿਕਟਾਂ ਨਾਲ ਹਰਾਇਆ ਸੀ।
ਦੱਖਣੀ ਅਫ਼ਰੀਕਾ ਦੀ ਟੀਮ: ਸੁਨੇ ਲੁਅਸ (ਕਪਤਾਨ), ਕਲੋਏ ਟ੍ਰਾਇਓਨ (ਉਪ-ਕਪਤਾਨ), ਐਨੇਕੇ ਬੋਸ਼, ਤਾਜਮਿਨ ਬ੍ਰਿਟਸ, ਨਦੀਨ ਡੀ ਕਲਰਕ, ਐਨੇਰੀ ਡਰਕਸਨ, ਲਾਰਾ ਗੁਡਾਲ, ਸ਼ਬਨੀਮ ਇਸਮਾਈਲ, ਸਿਨਾਲੋਆ ਜਾਫਟਾ (ਵਿਕਟ-ਕੀਪਰ-ਬੱਲੇਬਾਜ਼), ਮਾਰੀਜ਼ਾਨੇ ਕਪ, ਅਯਾਬੋਂਗ ਖਾਕਾ, ਮਸਾਬਾਟਾ ਕਲਾਸ, ਨਾਨਕੁਲੁਲੇਕੋ ਮਲਾਬਾ, ਡੇਲਮੀ ਟੱਕਰ, ਲੌਰਾ ਵੋਲਵਾਰਡਟ।
ਆਸਟ੍ਰੇਲੀਆ ਟੀਮ: ਮੇਗ ਲੈਨਿੰਗ (ਕਪਤਾਨ), ਐਲੀਸਾ ਹੀਲੀ (ਉਪ-ਕਪਤਾਨ, ਡਬਲਿਊ.ਕੇ.), ਡੀਆਰਸੀ ਬ੍ਰਾਊਨ, ਐਸ਼ਲੇ ਗਾਰਡਨਰ, ਕਿਮ ਗਾਰਥ, ਹੀਥਰ ਗ੍ਰਾਹਮ, ਗ੍ਰੇਸ ਹੈਰਿਸ, ਜੇਸ ਜੋਨਾਸਨ, ਅਲਾਨਾ ਕਿੰਗ, ਟਾਹਲੀਆ ਮੈਕਗ੍ਰਾ, ਬੈਥ ਮੂਨੀ (ਡਬਲਯੂ.ਕੇ.), Ellyse Perry, Megan Schutt, Annabel Sutherland, Georiga Wareham.
ਕਿਸ 'ਚ ਕਿੰਨਾ ਦਮ : ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਮਹਿਲਾ ਟੀ-20 ਕੱਪ ਕਿਸ ਟੀਮ ਦੀ ਝੋਲੀ 'ਚ ਜਾਂਦਾ ਹੈ। ਕਿਉਂ ਦੋਵੇਂ ਟੀਮਾਂ ਵੱਲੋਂ ਕੱਪ ਨੂੰ ਆਪਣੇ ਨਾਮ ਕਰਨ ਲਈ ਪੂਰੀ ਤਿਆਰੀ ਕਰ ਰਹੀਆਂ ਹਨ। ਇੱਕ ਪਾਸੇ 5 ਵਾਰ ਦੀ ਚੈਂਪੀਅਨ ਟੀਮ ਦੇ ਹੌਂਸਲੇ ਬੁਲ਼ੰਦ ਹਨ ਤਾਂ ਦੂਜੇ ਪਾਸੇ ਪਹਿਲੀ ਵਾਰ ਕੱਪ ਝੋਲੀ ਪਾਉਣ ਦਾ ਸੁਪਨਾ ਸਜਾਇਆ ਗਿਆ ਹੈ। ਫਿਲਾਹਲ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਆਖਰ ਕਿਸ 'ਚ ਕਿੰਨਾ ਦਮ ਹੈ।
ਇਹ ਵੀ ਪੜ੍ਹੋ: Umesh Yadav Father death: ਲੰਬੀ ਬਿਮਾਰੀ ਤੋਂ ਬਾਅਦ ਕ੍ਰਿਕੇਟਰ ਉਮੇਸ਼ ਯਾਦਵ ਦੇ ਪਿਤਾ ਦਾ ਦੇਹਾਂਤ, ਮੁਹੰਮਦ ਸਿਰਾਜ ਨੇ ਜਤਾਇਆ ਦੁੱਖ