ETV Bharat / sports

Asia Cup 2023 Final: ਏਸ਼ੀਆ ਕੱਪ 'ਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਫਾਇਨਲ ਮਹਾਂ ਮੁਕਾਬਲਾ ਅੱਜ, ਭਾਰਤ ਕੋਲ ਪੰਜ ਸਾਲ ਬਾਅਦ ਖਿਤਾਬ ਜਿੱਤਣ ਦਾ ਮੌਕਾ

ਭਾਰਤ ਅਤੇ ਸ੍ਰੀਲੰਕਾ ਵਿਚਾਲੇ ਅੱਜ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਹੋਵੇਗਾ। ਜਿਸ 'ਚ ਭਾਰਤੀ ਟੀਮ ਪੰਜਾਬ ਸਾਲ ਬਾਅਦ ਖਿਤਾਬ ਜਿੱਤਣ ਦਾ ਜੋਰ ਲਗਾਏਗੀ ਤਾਂ ਸ੍ਰੀਲੰਕਾ ਟੀਮ ਆਪਣੇ ਜੇਤੂ ਖਿਤਾਬ ਨੂੰ ਬਚਾਉਣ ਦੇ ਯਤਨ ਕਰੇਗੀ। ਪੜ੍ਹੋ ਖ਼ਬਰ... (Asia Cup 2023 Final) (Asia Cup 2023)

Asia Cup Final
Asia Cup Final
author img

By ETV Bharat Punjabi Team

Published : Sep 17, 2023, 12:01 PM IST

ਚੰਡੀਗੜ੍ਹ: ਏਸ਼ੀਆ ਕੱਪ-2023 ਦਾ ਫਾਈਨਲ ਮੈਚ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਹ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਕੋਲੰਬੋ ਵਿੱਚ ਅੱਜ ਮੀਂਹ ਪੈਣ ਦੀ 90 ਫੀਸਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜੇਕਰ ਅੱਜ ਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਇੱਕ ਰਾਖਵਾਂ ਦਿਨ (ਸੋਮਵਾਰ 18 ਸਤੰਬਰ) ਰੱਖਿਆ ਹੈ। ਜੇਕਰ ਰਿਜ਼ਰਵ ਦਿਨ 'ਤੇ ਵੀ ਮੀਂਹ ਪੈਂਦਾ ਹੈ ਤਾਂ ਭਾਰਤ ਅਤੇ ਸ਼੍ਰੀਲੰਕਾ ਦੋਵਾਂ ਨੂੰ ਸਾਂਝੇ ਜੇਤੂ ਐਲਾਨਿਆ ਜਾਵੇਗਾ। (Asia Cup 2023 Final) (Asia Cup 2023)

ਅੱਠਵੀਂ ਵਾਰ ਆਹਮੋ ਸਾਹਮਣੇ ਹੋਣਗੀਆਂ ਦੋਵੇਂ ਟੀਮਾਂ: ਇੱਥੇ ਭਾਰਤ ਕੋਲ ਆਪਣੇ 5 ਸਾਲ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ਦਾ ਮੌਕਾ ਹੋਵੇਗਾ, ਜਦਕਿ ਮੌਜੂਦਾ ਚੈਂਪੀਅਨ ਸ਼੍ਰੀਲੰਕਾ ਆਪਣੇ ਖਿਤਾਬ ਨੂੰ ਬਚਾਉਣ ਲਈ ਮੈਦਾਨ 'ਤੇ ਯਤਨ ਕਰੇਗੀ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਵਨਡੇ ਫਾਰਮੈਟ ਦੇ ਫਾਈਨਲ 'ਚ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਖੇਡੇ ਗਏ 7 ਫਾਈਨਲ 'ਚੋਂ ਭਾਰਤ ਨੇ 4 'ਚ ਜਿੱਤ ਦਰਜ ਕੀਤੀ, ਜਦਕਿ ਸ਼੍ਰੀਲੰਕਾ ਨੂੰ 3 'ਚ ਸਫਲਤਾ ਮਿਲੀ।

ਟੂਰਨਾਮੈਂਟ ਵਿੱਚ ਭਾਰਤ ਦੇ ਟਾੱਪ ਸਕੋਰਰ ਅਤੇ ਗੇਂਦਬਾਜ: ਟੀਮ ਇੰਡੀਆ ਦੇ ਆਲਰਾਊਂਡਰ ਅਕਸ਼ਰ ਪਟੇਲ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਫਾਈਨਲ ਲਈ ਕੋਲੰਬੋ ਬੁਲਾਇਆ ਗਿਆ ਹੈ। ਜਿਸ ਸਬੰਧੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਉਥੇ ਹੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਏਸ਼ੀਆ ਕੱਪ 2023 ਵਿੱਚ ਭਾਰਤ ਲਈ ਸਭ ਤੋਂ ਵੱਧ ਸਕੋਰਰ ਰਹੇ ਹਨ। ਜਦਕਿ ਕੁਲਦੀਪ ਯਾਦਵ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਇਸ ਟੂਰਨਾਮੈਂਟ 'ਚ ਸ਼ੁਭਮਨ ਗਿੱਲ ਨੇ ਇੱਕ ਸੈਂਕੜਾ ਤੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ ਪੰਜ ਮੈਚਾਂ 'ਚ 275 ਸਕੋਰ ਬਣਾਏ ਹਨ। ਜਦਕਿ ਕੁਲਦੀਪ ਯਾਦਵ ਨੇ ਚਾਰ ਮੈਚਾਂ 'ਚ 9 ਵਿਕਟਾਂ ਹਾਸਲ ਕੀਤੀਆਂ ਹਨ।

  • 🚨 NEWS: Washington Sundar replaces Axar Patel

    Mr. Axar Patel has been ruled out of the #AsiaCup2023 final against Sri Lanka due to a left quadriceps strain sustained during India's Super Four match against Bangladesh on Friday. #TeamIndia

    Details 🔽https://t.co/CNZ2DDlBBa

    — BCCI (@BCCI) September 16, 2023 " class="align-text-top noRightClick twitterSection" data=" ">

ਸ਼੍ਰੀਲੰਕਾ ਵਲੋਂ ਸਮਰਾਵਿਕਰਮਾ ਦੇ ਨਾਂ ਸਭ ਤੋਂ ਜ਼ਿਆਦਾ ਦੌੜਾਂ: ਸ਼੍ਰੀਲੰਕਾ ਦੇ ਸਪਿਨਰ ਮਹਿਸ਼ ਤੀਕਸ਼ਾਨਾ ਸੱਟ ਕਾਰਨ ਫਾਈਨਲ ਤੋਂ ਬਾਹਰ ਹੋ ਗਏ ਹਨ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਤੀਕਸ਼ਾਨਾ ਦੀ ਸੱਟ ਬਾਰੇ ਇੱਕ ਅਪਡੇਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਤੀਕਸ਼ਾਨਾ ਫਾਈਨਲ ਲਈ ਉਪਲਬਧ ਨਹੀਂ ਹੋਵੇਗਾ। ਏਸ਼ੀਆ ਕੱਪ 2023 ਵਿੱਚ ਸ਼੍ਰੀਲੰਕਾ ਲਈ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਸਦਾਰਾ ਸਮਰਾਵਿਕਰਮਾ ਦੇ ਨਾਮ ਹੈ। ਜਦਕਿ ਸ਼੍ਰੀਲੰਕਾ ਲਈ ਮੈਥਿਸ਼ ਪਥੀਰਾਨਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ। ਸਮਰਾਵਿਕਰਮਾ ਨੇ ਪੰਜ ਮੈਚਾਂ 'ਚ 215 ਦੌੜਾਂ ਬਣਾਈਆਂ ਤਾਂ ਮੈਥਿਸ਼ ਪਥੀਰਾਨਾ ਨੇ ਪੰਜ ਮੈਚਾਂ 'ਚ 11 ਵਿਕਟਾਂ ਹਾਸਲ ਕੀਤੀਆਂ ਹਨ।

ਮੀਂਹ ਦੀ 90 ਫੀਸਦੀ ਸੰਭਾਵਨਾ: ਕੋਲੰਬੋ 'ਚ ਐਤਵਾਰ ਨੂੰ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ਦੇ ਫਾਈਨਲ 'ਤੇ ਮੀਂਹ ਦੇ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਮੀਂਹ ਹੋਣ ਦੀ 90 ਫੀਸਦੀ ਸੰਭਾਵਨਾ ਹੈ। ਤਾਪਮਾਨ 31 ਤੋਂ 25 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਜੇਕਰ ਅੱਜ ਦਾ ਦਿਨ ਮੀਂਹ ਦੀ ਭੇਟ ਚੜ੍ਹਦਾ ਹੈ ਤਾਂ ਰਾਖਵੇਂ ਦਿਨ ਇਹ ਫਾਈਨਲ ਮੈਚ ਖੇਡਿਆ ਜਾਵੇਗਾ।

ਪਿੱਚ ਰਿਪੋਰਟ: ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਦੀ ਪਿੱਚ ਆਮ ਤੌਰ 'ਤੇ ਸਪਿਨਰਾਂ ਲਈ ਮਦਦਗਾਰ ਰਹੀ ਹੈ, ਜਿਸ ਦੇ ਨਾਲ ਬੱਲੇਬਾਜ਼ਾਂ ਨੂੰ ਵੀ ਚੰਗਾ ਸਮਰਥਨ ਮਿਲ ਰਿਹਾ ਹੈ। ਦੂਜੇ ਪਾਸੇ ਤੇਜ਼ ਗੇਂਦਬਾਜ਼ਾਂ ਨੂੰ ਇਸ ਮੈਦਾਨ 'ਤੇ ਮੁਸ਼ਕਿਲ ਪੇਸ਼ ਆਉਂਦੀਆਂ ਹਨ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11:

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।

ਸ਼੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੈਂਡਿਸ (ਵਿਕੇਟੀਆ), ਸਦੀਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਸ਼ਨ ਹੇਮੰਥਾ, ਦੁਨੀਥ ਵੇਲਾਲੇਗੇ, ਮੈਥਿਸ਼ ਪਥੀਰਾਨਾ ਅਤੇ ਪ੍ਰਮੋਦ ਮਦੁਸ਼ਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.