ਗੁਆਂਗਝਾਓ : ਵਿਸ਼ਵ ਚੈਂਪੀਅਨ ਭਾਰਤ ਦੀ ਪੀਵੀ ਸਿੰਧ ਨੂੰ ਬੁੱਧਵਾਰ ਨੂੰ ਬੀਡਬਲਿਊਐੱਫ਼ ਵਿਸ਼ਵ ਟੂਰ ਦੇ ਮਹਿਲਾ ਸਿੰਗਲ ਦੇ ਪਹਿਲੇ ਹੀ ਦੌਰ ਵਿੱਚ ਹਾਰ ਕੇ ਬਾਹਰ ਹੋਣਾ ਪਿਆ ਹੈ।
ਸਿੰਧੂ ਨੂੰ ਇਹ ਹਾਰ ਜਾਪਾਨ ਦੀ ਅਕਾਨੇ ਯਾਗਾਮੁਚੀ ਨੇ ਦਿੱਤੀ। ਪਹਿਲੀ ਹੀ ਗੇਮ ਜਿੱਤ ਕੇ ਵਧੀਆ ਸ਼ੁਰੂਆਤ ਕਰਨ ਵਾਲੀ ਸਿੰਧੂ ਅਗਲੀਆਂ ਦੋਵੇਂ ਗੇਮਾਂ ਵਿੱਚੋਂ ਹਾਰ ਗਈ ਅਤੇ ਜਪਾਨੀ ਖਿਡਾਰੀ 18-21, 21-18, 21-8 ਨਾਲ ਮੁਕਾਬਲਾ ਆਪਣੇ ਨਾਂਅ ਕੀਤਾ। ਯਾਗਾਮੁਚੀ ਨੇ ਇਹ ਮੈਚ 68 ਮਿੰਟ ਵਿੱਚ ਜਿੱਤਿਆ।
ਸਿੰਧੂ ਦੀ ਯਾਗਾਮੁਚੀ ਵਿਰੁੱਧ 7ਵੀਂ ਹਾਰ ਹੈ ਜਦਕਿ 10 ਵਾਸ ਸਿੰਧੂ ਉਸ ਤੋਂ ਜਿੱਤਣ ਵਿੱਚ ਸਫ਼ਲ ਰਹੀ ਹੈ। ਇਸ ਤੋਂ ਪਹਿਲੇ ਦੋ ਮੁਕਾਬਲਿਆਂ ਵਿੱਚ ਯਾਗਾਮੁਚੀ ਨੇ ਸਿੰਧੂ ਨੂੰ ਹਰਾਇਆ ਸੀ। ਇਹ ਸਿੰਧੂ ਦੀ ਯਾਗਾਮੁਚੀ ਵਿਰੁੱਧ ਲਗਾਤਾਰ 7ਵੀਂ ਹਾਰ ਹੈ।
ਇਸ ਟੂਰਨਾਮੈਂਟ ਵਿੱਚ ਸਿੰਧੂ ਭਾਰਤ ਵੱਲੋਂ ਹਿੱਸਾ ਲੈਣ ਵਾਲੀ ਇਕਲੌਤੀ ਖਿਡਾਰੀ ਸੀ ਜੋ ਹੁਣ ਬਾਹਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ।