ਆਰਹਸ (ਡੈਨਮਾਰਕ): ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਤਾਹੀਤੀ ਨੂੰ 5-0 ਨਾਲ ਹਰਾ ਕੇ 2010 ਤੋਂ ਬਾਅਦ ਪਹਿਲੀ ਵਾਰ ਥਾਮਸ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਭਾਰਤ ਨੇ ਦੂਜਾ ਮੈਚ 5-0 ਨਾਲ ਜਿੱਤਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਉਸ ਨੇ ਨੀਦਰਲੈਂਡ ਨੂੰ ਇਸੇ ਅੰਤਰ ਨਾਲ ਹਰਾਇਆ ਸੀ।
ਤਾਹੀਤੀ ਦੀ ਜਿੱਤ ਨੇ ਗਰੁੱਪ ਸੀ ‘ਚ ਸ਼ਿਖਰਲੀ ਥਾਂ ਕੀਤੀ ਪੱਕੀ
ਤਾਹੀਤੀ (Tahiti) 'ਤੇ ਜਿੱਤ ਨਾਲ ਭਾਰਤ ਦਾ ਗਰੁੱਪ ਸੀ' ਚ ਸਿਖਰਲੇ ਦੋ 'ਚ ਸਥਾਨ ਪੱਕਾ ਹੋ ਗਿਆ। ਉਸ ਦਾ ਅਗਲਾ ਮੈਚ ਚੀਨ (China) ਨਾਲ ਹੋਵੇਗਾ। ਬੀ ਸਾਈ ਪ੍ਰਨੀਤ (B Sai Parneet) ਨੇ ਸ਼ੁਰੂਆਤੀ ਸਿੰਗਲਜ਼ ਵਿੱਚ ਸਿਰਫ 23 ਮਿੰਟਾਂ ਵਿੱਚ ਲੂਈਸ ਬੀਉਬਾਇਸ(Luise Buboies) ਉੱਤੇ 21-5, 21-6 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਸਮੀਰ ਵਰਮਾ (Sameer Verma) ਨੇ ਰੇਮੀ ਰੋਸੀ (Remi Roisy) ਨੂੰ 21-12, 21-12 ਨਾਲ ਹਰਾ ਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾਈ, ਮੈਚ 41 ਮਿੰਟ ਤੱਕ ਚੱਲਿਆ।
-
𝗪𝗢𝗢𝗛𝗢𝗢 🥳
— BAI Media (@BAI_Media) October 13, 2021 " class="align-text-top noRightClick twitterSection" data="
🇮🇳 men registered yet another superb win. They defeated 🇵🇫 by 5️⃣-0️⃣ in 2nd group stage tie of #ThomasCup2020 on tuesday. Checkout the final scores ⬇️#ThomasUberCup2020#IndiaontheRise#Badminton pic.twitter.com/FEXo5J5l9B
">𝗪𝗢𝗢𝗛𝗢𝗢 🥳
— BAI Media (@BAI_Media) October 13, 2021
🇮🇳 men registered yet another superb win. They defeated 🇵🇫 by 5️⃣-0️⃣ in 2nd group stage tie of #ThomasCup2020 on tuesday. Checkout the final scores ⬇️#ThomasUberCup2020#IndiaontheRise#Badminton pic.twitter.com/FEXo5J5l9B𝗪𝗢𝗢𝗛𝗢𝗢 🥳
— BAI Media (@BAI_Media) October 13, 2021
🇮🇳 men registered yet another superb win. They defeated 🇵🇫 by 5️⃣-0️⃣ in 2nd group stage tie of #ThomasCup2020 on tuesday. Checkout the final scores ⬇️#ThomasUberCup2020#IndiaontheRise#Badminton pic.twitter.com/FEXo5J5l9B
ਕਿਰਨ ਜਾਰਜ ਨੇ ਲੀਡ ਦਿਵਾਈ
ਕਿਰਨ ਜਾਰਜ ਨੇ ਤੀਜੇ ਪੁਰਸ਼ ਸਿੰਗਲਜ਼ ਵਿੱਚ ਸਿਰਫ 15 ਮਿੰਟਾਂ ਵਿੱਚ ਇਲੀਅਸ ਮੌਬਲਾਂਕ ਨੂੰ 21-4, 21-2 ਨਾਲ ਹਰਾ ਕੇ ਭਾਰਤ ਨੂੰ ਅਜਿੱਤ ਲੀਡ ਦਿਵਾਈ।
ਡਬਲਜ਼ ਵਿੱਚ ਵੀ ਮਾਅਰਕਾ ਮਾਰਿਆ
ਡਬਲਜ਼ ਵਿੱਚ, ਕ੍ਰਿਸ਼ਨਾ ਪ੍ਰਸਾਦ (Krishna Prasad) ਅਤੇ ਵਿਸ਼ਨੂ ਵਰਧਨ (Vishnu Vardhan) ਦੀ ਜੋੜੀ ਨੇ 21 ਮਿੰਟਾਂ ਵਿੱਚ 21-8, 21-7 ਨਾਲ ਜਿੱਤ ਪ੍ਰਾਪਤ ਕੀਤੀ, ਜਦਕਿ ਦਿਨ ਦੇ ਆਖਰੀ ਮੈਚ ਵਿੱਚ ਸਾਤਵਿਕ ਸਾਈਰਾਜ ਰੰਕੀਰੇਡੀ (Satwik Sairaj Rankreddy) ਅਤੇ ਚਿਰਾਗ ਸ਼ੈੱਟੀ (Chirag Shetty) ਨੇ ਮੌਬਲਾਂਕ (Moblonk) ਅਤੇ ਹੀਵਾ ਯੋਵਨੇਟ (Heva Yovnet) ਨੂੰ 21-5, 21-3 ਨਾਲ ਹਰਾਇਆ।
ਇੰਡੋਨੇਸ਼ੀਆ ਹੱਥੋਂ ਮਿਲੀ ਹਾਰ
ਭਾਰਤੀ ਪੁਰਸ਼ ਟੀਮ ਨੇ ਇਸ ਤੋਂ ਪਹਿਲਾਂ 2010 ਵਿੱਚ ਥਾਮਸ ਕੱਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਸੀ, ਜਿੱਥੇ ਉਹ ਇੰਡੋਨੇਸ਼ੀਆ (Indoneshia) ਤੋਂ ਹਾਰ ਗਈ ਸੀ। ਭਾਰਤੀ ਮਹਿਲਾ ਟੀਮ ਮੰਗਲਵਾਰ ਨੂੰ ਸਕਾਟਲੈਂਡ ਨੂੰ 3-1 ਨਾਲ ਹਰਾ ਕੇ ਉਬੇਰ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ।
ਇਹ ਵੀ ਪੜ੍ਹੋ:ਧੋਨੀ ਵਿਸ਼ਵ ਕੱਪ ਵਿੱਚ ਮੇਂਟਰ ਦੀ ਭੂਮਿਕਾ ਲਈ ਇੱਕ ਪੈਸਾ ਵੀ ਨਹੀਂ ਲੈਣਗੇ:BCCI