ਨਵੀਂ ਦਿੱਲੀ: ਬੀਡਬਲਯੂਐਫ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੀਡਬਲਯੂਐਫ ਅਤੇ ਬੈਡਮਿੰਟਨ ਐਸੋਸੀਏਸ਼ਨ ਆਫ਼ ਇੰਡੀਆ ਨੇ ਬੀਡਬਲਯੂਐਫ ਟੂਰ ਦਾ ਸੁਪਰ 100 ਟੂਰਨਾਮੈਂਟ 'ਹੈਦਰਾਬਾਦ ਓਪਨ 2020'(11-16 ਅਗਸਤ) ਨੂੰ ਰੱਦ ਕਰਨ ਲਈ ਸਹਿਮਤੀ ਪ੍ਰਗਟਾਈ ਹੈ।
ਇਹ ਟੂਰਨਾਮੈਂਟ ਬੀਡਬਲਯੂਐਫ ਦੇ ਸੰਸ਼ੋਧਿਤ ਕੈਲੰਡਰ ਦਾ ਹਿੱਸਾ ਸੀ ਜੋ ਮਹਾਂਮਾਰੀ ਦੇ ਕਾਰਨ ਮਾਰਚ 'ਚ ਟੂਰਨਾਮੈਂਟ ਰੱਦ ਹੋਣ ਤੋਂ ਬਾਅਦ ਖੇਡ ਨੂੰ ਬਹਾਲ ਕਰਨ ਲਈ ਬਣਾਇਆ ਗਿਆ ਸੀ। ਬੀਡਬਲਯੂਐਫ ਦੇ ਸਕੱਤਰ ਜਨਰਲ ਥਾਮਸ ਲੁੰਡ ਨੇ ਕਿਹਾ, “ਕੁੱਝ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਹਾਲਾਤ ਬਦਲ ਰਹੇ ਹਨ ਅਤੇ ਇਹ ਬਦਲਦੇ ਰਹਿਣਗੇ ਅਤੇ ਇਸ ਲਈ ਬੀਡਬਲਯੂਐਫ ਨੂੰ ਲੋੜ ਪੈਣ 'ਤੇ ਟੂਰਨਾਮੈਂਟ ਦੀ ਸਥਿਤੀ ਨੂੰ ਅਪਡੇਟ ਕਰਨ ਦੀ ਜ਼ਰੂਰਤ ਪੈ ਸਕਦੀ ਹੈ।"
ਇਹ ਵੀ ਪੜ੍ਹੋ: Exclusive: ਖੇਡ ਰਤਨ ਦੇ ਲਈ ਨਾਮਜ਼ਦ ਬਾਕਸਰ ਅਮਿਤ ਪੰਘਾਲ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ
ਉਨ੍ਹਾਂ ਕਿਹਾ, "ਅੱਜ ਕੀਤੀਆਂ ਗਈਆਂ ਤਬਦੀਲੀਆਂ ਜ਼ਰੂਰੀ ਸਨ, ਪਰ ਉਹ ਸਿੱਧੇ ਤੌਰ ‘ਤੇ ਬੀਡਬਲਯੂਐਫ ਟੂਰਨਾਮੈਂਟ ਕੈਲੰਡਰ-2020 ਨੂੰ ਪ੍ਰਭਾਵਿਤ ਨਹੀਂ ਕਰਨਗੇ, ਜੋ ਬੈਡਮਿੰਟਨ ਦੀ ਵਾਪਸੀ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈ।"
ਹੈਦਰਾਬਾਦ ਓਪਨ, ਆਸਟਰੇਲੀਆਈ ਓਪਨ ਤੋਂ ਇਲਾਵਾ ਕੋਰੀਆ ਮਾਸਟਰਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਉਸੇ ਸਮੇਂ, ਜਰਮਨ ਓਪਨ, ਸਵਿਸ ਓਪਨ ਅਤੇ ਯੂਰਪੀਅਨ ਮਾਸਟਰਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਬੀਡਬਲਯੂਐਫ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਵੱਲੋਂ ਟੂਰਨਾਮੈਂਟਾਂ ਬਾਰੇ ਫੈਸਲਾ ਲਿਆ ਜਾਵੇਗਾ।