ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸੰਘ (ਬਾਈ) ਕੋਵਿਡ-19 ਮਹਾਂਮਾਰੀ ਦੇ ਕੰਟਰੋਲ ਹੋਣ ਅਤੇ ਸਰਕਾਰ ਤੋਂ ਮੰਨਜ਼ੂਰੀ ਮਿਲਣ ਦੀ ਸਥਿਤੀ ਵਿੱਚ ਇਸ ਸਾਲ ਦਸੰਬਰ ਜਾਂ ਅਗਲੇ ਸਾਲ ਜਨਵਰੀ ਵਿੱਚ 400,000 ਡਾਲਰ ਇਨਾਮੀ ਰਾਸ਼ੀ ਵਾਲੇ ਇੰਡੀਆ ਓਪਨ ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹੈ। ਇਹ ਟੂਰਨਾਮੈਂਟ ਓਲੰਪਿਕ ਕੁਆਲੀਫ਼ਾਇਰ ਹੈ।
ਵਿਸ਼ਵ ਬੈਡਮਿੰਟਨ ਮਹਾਂਸੰਘ ਨੇ ਪਿਛਲੇ ਹਫ਼ਤੇ ਭਾਰਤੀ ਸੰਘ ਨੂੰ ਇੱਕ ਚਿੱਠੀ ਲਿਖ ਕੇ ਉਸ ਨੂੰ ਇਸ ਬੀਡਬਲਿਊਐੱਫ਼ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਸਹੀ ਸਮੇਂ ਬਾਰੇ ਪੁੱਛਿਆ ਸੀ। ਕੋਰੋਨਾ ਵਾਇਰਸ ਦੇ ਕਾਰਨ ਟੋਕਿਓ ਖੇਡਾਂ ਦੇ ਹੋਰ ਕੁਆਲੀਫ਼ਾਇਰ ਦੀ ਤਰ੍ਹਾਂ ਇਸ ਟੂਰਨਾਮੈਂਟ ਵੀ ਪਿਛਲੇ ਮਹੀਨੇ ਮੁਲਤਵੀ ਕਰ ਦਿੱਤਾ ਗਿਆ ਸੀ।
ਭਾਰਤੀ ਬੈਡਮਿੰਟਨ ਸੰਘ ਦੇ ਮਹਾਂ ਸਕੱਤਰ ਅਜੇ ਸਿੰਘਾਨਿਆ ਨੇ ਕਿਹਾ ਕਿ ਇਸ ਦੇ ਜਵਾਬ ਵਿੱਚ ਭਾਰਤੀ ਸੰਘ ਨੇ ਬੀਡਬਲਿਊਐੱਫ਼ ਨੂੰ ਦੱਸਿਆ ਕਿ ਉਹ ਸਰਕਾਰ ਦੀ ਮੰਨਜ਼ੂਰੀ ਮਿਲਣ ਉੱਤੇ ਦਸੰਬਰ ਜਾਂ ਜਨਵਰੀ ਵਿੱਚ ਟੂਰਨਾਮੈਂਚ ਕਰਵਾ ਸਕਦਾ ਹੈ।
ਸਿੰਘਾਨਿਆ ਨੇ ਮੀਡਿਆ ਨੂੰ ਕਿਹਾ ਕਿ ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਦਸੰਬਰ ਜਾਂ ਜਨਵਰੀ ਵਿੱਚ ਇੰਡੀਆ ਓਪਨ ਨੂੰ ਕਰਵਾਉਣ ਦੇ ਲਈ ਤਿਆਰ ਹਾਂ ਪਰ ਇਹ ਵਿਸ਼ਵ ਭਰ ਵਿੱਚ ਫ਼ੈਲੀ ਇਸ ਬੀਮਾਰ ਦੇ ਕੰਟਰੋਲ ਵਿੱਚ ਆਉਣ ਅਤੇ ਸਰਕਾਰ ਤੋਂ ਮੰਨਜ਼ੂਰੀ ਮਿਲਣ ਉੱਤੇ ਨਿਰਭਰ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਹਫ਼ਤੇ ਬੀਡਬਲਿਊਐੱਫ਼ ਦੀ ਮੇਲ ਲਿਖੀ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਅਸੀਂ ਸਤੰਬਰ ਵਿੱਚ ਟੂਰਨਾਮੈਂਟ ਨੂੰ ਕਰਵਾ ਸਕਦੇ ਹਾਂ, ਪਰ ਅਨਿਸ਼ਚਿਤਤਾਵਾਂ ਨੂੰ ਦੇਖਦੇ ਹੋਏ ਅਸੀਂ ਪਹਿਲੇ ਵਿਕਲਪ ਦੇ ਰੂਪ ਵਿੱਚ ਦਸੰਬਰ ਅਤੇ ਦੂਸਰੇ ਵਿਕਲਪ ਦੇ ਤੌਰ ਉੱਤੇ ਜਨਵਰੀ ਦਿੱਤਾ ਹੈ।