ਹੈਦਰਾਬਾਦ: ਸਾਬਕਾ ਵਿਸ਼ਵ ਪੰਜਾਬਣ ਵਿੰਪੀ ਪਰਮਾਰ ਦੀ ਹੁਸ਼ਿਆਰਪੁਰ ਦੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਵੱਲੋਂ ਵਿਸ਼ਵ ਪੰਜਾਬਣ ਤਗਮਾ 1994 ਵਿੱਚ ਜਿੱਤਿਆ ਗਿਆ ਸੀ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ।
ਦੱਸ ਦਈਏ ਕਿ ਉਹ ਪਿਛਲੇ 2 ਮਹੀਨੇ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਹੁਸ਼ਿਆਰਪੁਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਪਰ ਅੱਜ ਉਹ ਆਖਰ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਪਰਿਵਾਰ ਵਿੱਚ 2 ਧੀਆਂ ਅਤੇ ਪਤੀ ਹਨ।
ਸਾਬਕਾ ਵਿਸ਼ਵ ਪੰਜਾਬਣ ਵਿੰਪੀ ਪਰਮਾਰ ਪੰਜਾਬੀ ਲੋਕ ਨਾਂਚ ਦੀ ਮਾਹਰ ਸਨ। ਉਨ੍ਹਾਂ ਦਾ ਪੰਜਾਬ ਦੇ ਲੋਕ ਗਾਇਕ ਹੰਸ ਰਾਜ ਹੰਸ ਨਾਲ 'ਤੇਰਾ ਕੱਲੇ ਕੱਲੇ ਤਾਰੇ ਉਤੇ ਨਾਮ ਲਿਖਿਆ' ਗੀਤ 'ਤੇ ਇੱਕ ਲੋਕ ਨਾਚ ਦੀ ਯਾਦਗਾਰ ਪ੍ਰਫੋਰਮੇਂਸ ਦਿੱਤੀ ਗਈ ਸੀ। ਉਨ੍ਹਾਂ ਦੇ ਇਸ ਨਾਚ ਨੂੰ ਅੱਜ ਵੀ ਲੋਕ ਬਹੁਤ ਯਾਦ ਕਰਦੇ ਹਨ। ਉਨ੍ਹਾਂ ਕੋਲੋਂ ਸੈਂਕੜੇ ਮੁਟਿਆਰਾਂ ਨਾਚਾਂ ਦੀ ਸਿੱਖਿਆ ਲੈ ਚੁਕਿਆਂ ਹਨ।
ਇਹ ਵੀ ਪੜ੍ਹੋ: ਹਰਨਾਜ਼ ਕੌਰ ਸੰਧੂ ਨੂੰ ਸੀਐੱਮ ਮਾਨ ਨੇ ਦਿੱਤੀ ਵਧਾਈ