ਨਵੀਂ ਦਿੱਲੀ: ਨੇਹਾ ਕੱਕੜ ਦਾ ਨਾਮ ਬਾਲੀਵੁੱਡ ਦੇ ਉਨ੍ਹਾਂ ਚੌਣਵੇ ਗਾਇਕਾਂ 'ਚ ਸ਼ਾਮਲ ਹੈ, ਜਿਨ੍ਹਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਬਹੁਤ ਲੰਬੀ ਹੈ। ਨੇਹਾ ਕੱਕੜ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਇਸ ਦੇ ਚੱਲਦਿਆਂ ਉਹ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ। ਜਿਸਦੇ ਚੱਲਦਿਆਂ ਨੇਹਾ ਕੱਕੜ ਵਲੋਂ ਕਈ ਵਾਰ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀਆਂ ਹਨ। ਅਜਿਹੇ 'ਚ ਨੇਹਾ ਕੱਕੜ ਵਲੋਂ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਆਪਣੀ ਇਸ ਵੀਡੀਓ 'ਚ ਨੇਹਾ ਕੱਕੜ ਵਲੋਂ ਜ਼ਬਰਦਸਤ ਅਕਸਪ੍ਰੈਸ਼ਨ ਦਿੱਤੇ ਗਏ ਹਨ।
ਨੇਹਾ ਕੱਕੜ ਦਾ ਪਸੰਦੀਦਾ ਬਣਿਆ ਇਹ ਗੀਤ
ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੇਹਾ ਕੱਕੜ 'ਪਾਗਲਾ' ਗੀਤ 'ਤੇ ਆਪਣੇ ਲਾਜ਼ਵਾਬ ਅਕਸਪ੍ਰੈਸ਼ਨ ਦੇ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਗੀਤ ਹਾਲ ਹੀ 'ਚ ਰਿਲੀਜ਼ ਹੋਇਆ ਹੈ ਅਤੇ ਇਸ ਦੀ ਵੀਡੀਓ 'ਚ ਟੀਵੀ ਅਦਾਕਾਰਾ ਅਵਨੀਤ ਕੌਰ ਨਜ਼ਰ ਆਈ ਹੈ। ਇਹ ਗੀਤ ਲੋਕਾਂ ਲਈ ਕਾਫ਼ੀ ਪਸੰਦੀਦਾ ਬਣਿਆ ਹੋਇਆ ਹੈ। ਇਸ ਤੋਂ ਵੀ ਜਿਆਦਾ ਨੇਹਾ ਕੱਕੜ ਦੇ ਪ੍ਰਸ਼ੰਸਕ ਉਸ ਦੀ ਇਸ ਗੀਤ 'ਤੇ ਦਿੱਤੇ ਅੰਦਾਜ ਨੂੰ ਪਸੰਦ ਕਰ ਰਹੇ ਹਨ। ਨੇਹਾ ਕੱਕੜ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ,'ਮੈਂ ਕੁਝ ਦਿਨ ਪਹਿਲਾਂ ਇਹ ਵੀਡੀਓ ਕਿਸੇ ਦੂਜੀ ਐਪ 'ਚ ਪੋਸਟ ਕੀਤਾ ਸੀ, ਪਰ ਇਥੇ ਰੀਲਸ 'ਤੇ ਵੀ ਪੋਸਟ ਕਰਨਾ ਪਿਆ ਕਿਉਂਕਿ ਇੰਨ੍ਹਾਂ ਦਿਨਾਂ 'ਚ ਇਹ ਮੇਰਾ ਪਸੰਦੀਦਾ ਗੀਤ ਹੈ।"
- https://www.instagram.com/reel/CQ73_xqj4DU/?utm_medium=copy_link
ਇਹ ਵੀ ਪੜ੍ਹੋ:ਹੁਣ ਕੰਗਣਾ ਰਣੌਤ ਨੇ ਆਮਿਰ ਖ਼ਾਨ ਦੇ ਤਲਾਕ ਨੂੰ ਪੰਜਾਬ ਨਾਲ ਜੋੜਿਆ
5 ਲੱਖ ਤੋਂ ਵੱਧ ਲੋਕਾਂ ਨੇ ਵੀਡੀਓ ਕੀਤਾ ਲਾਈਕ
ਨੇਹਾ ਕੱਕੜ ਦੀ ਇਸ ਵੀਡੀਓ ਨੂੰ ਹੁਣ ਤੱਕ 5 ਲੱਖ 10 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਨੇਹਾ ਦੀ ਇਸ ਵੀਡੀਓ 'ਤੇ ਰੋਹਨਪ੍ਰੀਤ ਸਿੰਘ ਕੁਮੈਂਟ ਕਰਦਿਆਂ ਦਿਲ ਦੇ ਇਮੋਜੀ ਬਣਾਏ ਹਨ। ਉਥੇ ਹੀ ਇਕ ਹੋਰ ਪ੍ਰਸ਼ੰਸਕ ਨੇਹਾ ਕੱਕੜ ਦੇ ਅਕਸਪ੍ਰੈਸ਼ਨ ਦੀ ਤਾਰੀਫ਼ ਕੀਤੀ ਹੈ। ਨੇਹਾ ਦੀ ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ।
ਇਹ ਵੀ ਪੜ੍ਹੋ:ਮੀਡੀਆ ਰਿਪੋਰਟ: ਕੀ ਫਿਲਮਾਂ ਛੱਡ ਨੌਕਰੀ ਲੱਭਣਗੇ ਬਿਨੂੰ ਢਿੱਲੋਂ ?