ਮੁੰਬਈ: ਅਦਾਕਾਰਾ ਸ਼ਮਾ ਸਿਕੰਦਰ ਦੇ ਕਾਸਮੈਟਿਕ ਸਰਜਰੀ ਕਰਵਾਉਣ ਦੀਆਂ ਅਫਵਾਹਾਂ ਬਹੁਤ ਉੱਡ ਰਹੀਆਂ ਸੀ ਜਿਸ 'ਤੇ ਸ਼ਮਾ ਸਿਕੰਦਰ ਨੇ ਪਿਛਲੇ ਕਈ ਦਿਨਾਂ ਤੋਂ ਚੁੱਪੀ ਸਾਧੀ ਹੋਈ ਸੀ। ਹੁਣ ਅਦਾਕਾਰਾ ਨੇ ਇਸ 'ਤੇ ਆਪਣੇ ਖੁੱਲ੍ਹ ਕੇ ਵਿਚਾਰ ਰੱਖੇ ਹਨ ਤੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ।
ਅਦਾਕਾਰਾ ਸ਼ਮਾ ਸਿਕੰਦਰ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਹਰ ਵਾਰ ਨਵੀਂ ਤਬਦੀਲੀ ਲਈ ਕਾਸਮੈਟਿਕ ਸਰਜਰੀ ਦਾ ਸਹਾਰਾ ਲੈਣਾ ਪਵੇ। ਇਸ ਦੀ ਥਾਂ ਲੋਕਾਂ ਨੂੰ ਆਪਣੀ ਸੋਚ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਤੁਸੀਂ ਆਪਣੇ ਅੰਦਰ ਨਵਾਂਪਨ ਮਹਿਸੂਸ ਕਰੋ। ਉਨ੍ਹਾਂ ਨੇ ਖੁਦ ਦੇ ਨਾਲ ਵੀ ਇਸ ਤਰ੍ਹਾਂ ਹੀ ਕੀਤਾ ਹੈ।
ਇਨ੍ਹਾਂ ਅਫਵਾਹਾਂ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸ਼ਮਾਂ ਜਨਵਰੀ 'ਚ ਹੈਸ਼ਟੈਗ 10 ਈਅਰ ਚੈਲੇਂਜ ਦੌਰਾਨ ਆਪਣੀ 10 ਸਾਲ ਪੁਰਾਣੀ ਤੇ ਹੁਣ ਦੀ ਤਸਵੀਰ ਨੂੰ ਸਾਂਝਾ ਕੀਤਾ। ਉਦੋਂ ਤੋਂ ਹੀ ਸ਼ਮਾ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ।
ਇਸ ਬਾਰੇ ਸ਼ਮਾ ਨੇ ਆਈਏਐਨਐਸ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੋਸ਼ ਸਮਝ 'ਚ ਨਹੀਂ ਆਇਆ.. ਦੋਸ਼ੀ? ਮੈਂ ਕੋਈ ਮੁਲਜ਼ਮ ਨਹੀਂ ਹਾਂ, ਨਾ ਹੀ ਮੈਂ ਕੁਝ ਗ਼ਲਤ ਕੀਤਾ ਹੈ। ਮੈਨੂੰ ਨਹੀਂ ਲੱਗਦਾ ਇਸ 'ਤੇ ਸਮਝਣ ਜਾਂ ਬੋਲਣ ਦੀ ਜ਼ਰੂਰਤ ਹੈ। ਇਹ ਮੇਰੀ ਜ਼ਿੰਦਗੀ ਹੈ ਮੈਂ ਜੋ ਚਾਹੁੰਦੀ ਹਾਂ ਉਹ ਮੈਂ ਕਰ ਸਕਦੀ ਹਾਂ। ਦੂਜੀ ਗੱਲ ਇਹ ਕਿ ਮੈਨੂੰ ਨਹੀਂ ਲਗਦਾ ਕਿ ਮੈਨੂੰ ਕਿਸੇ ਚੀਜ ਤੋਂ ਗੁਜ਼ਰਨਾ ਪਿਆ ਹੈ।
ਜ਼ਿਕਰਯੋਗ ਹੈ ਕਿ ਸ਼ਮਾ ਨੇ ਸਾਲ 2016 'ਚ ਆਪਣੇ ਸੰਘਰਸ਼ ਬਾਰੇ ਜਨਤਕ ਤੌਰ 'ਤੇ ਦੱਸਿਆ ਸੀ। ਇਸ ਤੋਂ ਪਹਿਲਾਂ ਸਾਲ 2004 'ਚ ਸ਼ਮਾ ਨੂੰ ਟੀਵੀ ਸੀਰੀਅਲ ਯੇ ਮੇਰੀ ਲਾਈਫ ਹੈ ਤੋਂ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਸੀਰੀਅਲ 'ਚ ਉਨ੍ਹਾਂ ਨੇ ਪੂਜਾ ਦਾ ਕਿਰਦਾਰ ਨਿਭਾਇਆ ਸੀ।
ਇਹ ਵੀ ਪੜ੍ਹੋ:3 ਮਹੀਨੇ ਬਾਅਦ ਮੁੜ ਸ਼ੁਰੂ ਹੋਇਆ ਢਾਡੀ ਦਰਬਾਰ, ਸੰਗਤਾਂ ਮਾਣ ਰਹੀਆਂ ਅਨੰਦ