ਮੁੰਬਈ: ਦੂਰਦਰਸ਼ਨ 'ਤੇ ਦੁਬਾਰਾ ਟੈਲੀਕਾਸਟ ਕੀਤੇ ਗਏ ਰਾਮਾਨੰਦ ਸਾਗਰ ਦਾ ਮਸ਼ਹੂਰ ਟੀਵੀ ਸੀਰੀਅਲ 'ਰਾਮਾਇਣ' ਦੁਨੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਬਣ ਗਿਆ ਹੈ। ਡੀਡੀ ਇੰਡੀਆ ਨੇ ਵੀਰਵਾਰ ਰਾਤ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਸ ਦਿਨ ਸੀਰੀਅਲ ਨੂੰ ਤਕਰੀਬਨ 7.7 ਕਰੋੜ ਦਰਸ਼ਕਾਂ ਨੇ ਵੇਖਿਆ।
ਦੇਸ਼ ਵਿੱਚ ਪਹਿਲੀ ਵਾਰ, ਸੀਰੀਅਲ 25 ਜਨਵਰੀ 1987 ਤੋਂ 31 ਜੁਲਾਈ 1988 ਦੇ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਉਸ ਸਮੇਂ ਇਹ ਸ਼ੋਅ ਹਰ ਐਤਵਾਰ, ਸਵੇਰੇ ਸਾਢੇ 9 ਵਜੇ ਟੀਵੀ 'ਤੇ ਆਉਂਦਾ ਸੀ। 1987 ਤੋਂ 88 ਤੱਕ, 'ਰਮਾਇਣ' ਦੁਨੀਆ ਦੀ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸੀਰੀਅਲ ਬਣਿਆ ਸੀ। ਜੂਨ 2003 ਤੱਕ, ਇਸ ਨੇ ਦੁਨੀਆ ਦਾ ਸਭ ਤੋਂ ਵੱਧ ਵੇਖਿਆ ਗਿਆ ਮਿਥਿਹਾਸਕ ਸੀਰੀਅਲ ਵਜੋਂ 'ਲਿਮਕਾ ਬੁੱਕ ਆਫ ਰਿਕਾਰਡ' ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ।
-
WORLD RECORD!!
— Doordarshan National (@DDNational) April 30, 2020 " class="align-text-top noRightClick twitterSection" data="
Rebroadcast of #Ramayana on #Doordarshan smashes viewership records worldwide, the show becomes most watched entertainment show in the world with 7.7 crore viewers on 16th of April pic.twitter.com/hCVSggyqIE
">WORLD RECORD!!
— Doordarshan National (@DDNational) April 30, 2020
Rebroadcast of #Ramayana on #Doordarshan smashes viewership records worldwide, the show becomes most watched entertainment show in the world with 7.7 crore viewers on 16th of April pic.twitter.com/hCVSggyqIEWORLD RECORD!!
— Doordarshan National (@DDNational) April 30, 2020
Rebroadcast of #Ramayana on #Doordarshan smashes viewership records worldwide, the show becomes most watched entertainment show in the world with 7.7 crore viewers on 16th of April pic.twitter.com/hCVSggyqIE
ਦਿਲਚਸਪ ਗੱਲ ਇਹ ਹੈ ਕਿ ਜਦੋਂ ਇਹ ਦੁਬਾਰਾ ਪ੍ਰਸਾਰਿਤ ਹੋਇਆ ਤਾਂ, ਲੋਕ ਆਪਣੇ ਘਰਾਂ ਵਿੱਚ ਟੀਵੀ ਸੈਟ ਦੇ ਅੱਗੇ ਬੈਠ ਗਏ। ਜਦੋਂ ਇਹ ਪਹਿਲੀ ਵਾਰ ਟੀਵੀ 'ਤੇ ਪ੍ਰਸਾਰਿਤ ਕੀਤਾ ਗਿਆ ਸੀ, ਉਸ ਸਮੇਂ ਬਹੁਤੇ ਲੋਕ ਕਿਸੇ ਗੁਆਂਢ ਜਾਂ ਪਿੰਡ ਦੇ ਕਿਸੇ ਵਿਅਕਤੀ ਦੇ ਘਰ ਇਕੱਠੇ ਹੁੰਦੇ ਸਨ ਜਿਸ ਕੋਲ ਟੀਵੀ ਹੁੰਦਾ ਸੀ ਅਤੇ ਫਿਰ ਰਾਮਾਇਣ ਦਾ ਅਨੰਦ ਲਿਆ ਜਾਂਦਾ ਸੀ, ਕਿਉਂਕਿ ਉਨ੍ਹਾਂ ਸਮਿਆਂ ਵਿੱਚ ਹਰ ਘਰ ਵਿੱਚ ਟੀਵੀ ਨਹੀਂ ਹੁੰਦਾ ਸੀ।
ਇਹ ਵੀ ਪੜ੍ਹੋ: ਹਜ਼ੂਰ ਸਾਹਿਬ ਤੋਂ ਪੰਜਾਬ ਪਹੁੰਚਦੇ ਹੀ ਸ਼ਰਧਾਲੂਆਂ ਨੇ ਕੈਪਟਨ ਸਰਕਾਰ ਨੂੰ ਪਾਈਆਂ ਲਾਹਨਤਾਂ