ਮੁੰਬਈ: ਬਾਲੀਵੁੱਡ ਗਾਇਕਾ ਨੇਹਾ ਕੱਕੜ 'ਇੰਡੀਅਨ ਆਈਡਲ' ਸੀਜ਼ਨ 11 ਦੀ ਸ਼ੂਟਿੰਗ ਦੇ ਦੌਰਾਨ ਇੱਕ ਸੰਗੀਤਕਾਰ ਦੀ ਕਹਾਣੀ ਸੁਣ ਕੇ ਕਾਫ਼ੀ ਭਾਵੁਕ ਹੋ ਗਈ ਤੇ ਉਸ ਨੂੰ 2 ਲੱਖ ਰੁਪਏ ਦੇਣ ਦਾ ਫ਼ੈਸਲਾ ਵੀ ਕਰ ਲਿਆ।
ਹੋਰ ਪੜ੍ਹੋ: ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਮੁੰਬਈ ਏਅਰਪੋਟ 'ਤੇ ਕੀਤਾ ਗਿਆ ਸਪੋਟ
ਸ਼ੋਅ ਦੇ ਇੱਕ ਭਾਗੀਦਾਰ ਸਨੀ ਹਿੰਦੋਸਤਾਨੀ ਨੇ ਗਾਇਕ ਰੌਸ਼ਨ ਅਲੀ ਨਾਲ ਸਟੇਜ਼ ਸਾਂਝੀ ਕੀਤੀ ਸੀ, ਜੋ ਮਹਾਨ ਗਾਇਕ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਨਾਲ ਕੰਮ ਕਰਦੇ ਸਨ ਤੇ ਕੁਝ ਸਮੇਂ ਬਾਅਦ ਆਪਣੀ ਸਿਹਤ ਕਰਕੇ ਉਨ੍ਹਾਂ ਨੇ ਟੀਮ ਨੂੰ ਛੱਡਣਾ ਪਿਆ।
ਹੋਰ ਪੜ੍ਹੋ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ ਪਸੰਦ ਆਇਆ ਭਾਰਤੀ ਗਾਇਕ ਦਾ ਇਹ ਗਾਣਾ
ਰੌਸ਼ਨ ਅਲੀ ਦੀ ਇਹ ਦੁੱਖ ਭਰੀ ਕਹਾਣੀ ਸੁਣ ਕੇ ਨੇਹਾ ਕਾਫ਼ੀ ਭਾਵੁਕ ਹੋ ਗਈ ਤੇ ਉਸ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਨੇਹਾ ਦੇ ਸਾਥੀ ਜੱਜ ਹਿਮੇਸ਼ ਰੇਸ਼ਮਿਆ ਨੇ ਸਨੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਰਿਐਲਟੀ ਸ਼ੋਅ ਦੇ ਭਾਗੀਦਾਰਾ ਦੇ ਲਈ ਇੱਕ ਉਦਾਹਰਣ ਹੋਂ। ਹਾਲਾਂਕਿ ਤੁਹਾਡੇ ਕੋਲ ਕੋਈ ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਹੈ, ਫਿਰ ਵੀ ਤੁਸੀਂ ਪ੍ਰੋਫੈਸ਼ਨਲਸ ਦੀ ਤਰ੍ਹਾ ਗਾਉਂਦੇ ਹੋਂ, ਜੋ ਕਾਬਿਲ ਏ ਤਾਰੀਫ਼ ਹੈ।