ਮੁੰਬਈ: ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਕੁਝ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਗਾਇਬ ਹਨ, ਜਿਸ ਤੋਂ ਬਾਅਦ ਸ਼ੋਅ ਵਿੱਚ ਉਨ੍ਹਾਂ ਦੀ ਜਗ੍ਹਾ ਅਰਚਨਾ ਸਿੰਘ ਨੇ ਲਈ ਹੈ। ਇਸੇ ਦੌਰਾਨ ਹੁਣ ਕਪਿਲ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇੱਕ ਐਪੀਸੋਡ ਦਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਕਪਿਲ ਸਿੱਧੂ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਸਿੱਧੂ ਪਾਜੀ @sherryontopp ਜਲਦ ਤੁਹਾਨੂੰ ਮਿਲਣ ਲਈ ਆ ਰਹੇ ਹਨ।" ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੋਅ ਵਿੱਚ ਸਿੱਧੂ ਦੇ ਕਿਰਦਾਰ ਨੂੰ ਮੁੜ ਤੋਂ ਦੇਖਣ ਨੂੰ ਮਿਲ ਸਕਦਾ ਹੈ।
-
Sidhu paji @sherryontopp is coming to meet u soon 🤗 stay tuned to @sonytvofficial 🤗#hungama2 in #thekapilsharmashow #tkss #sidhuism #comedy #laughter #fun #weekend #masti #tv #tvshow #family #time #gettogether #love #happiness 🤗🙏😇 @TheShilpaShetty @haanjichandan @kikusharda pic.twitter.com/R0uQtANA0w
— Kapil Sharma (@KapilSharmaK9) January 23, 2020 " class="align-text-top noRightClick twitterSection" data="
">Sidhu paji @sherryontopp is coming to meet u soon 🤗 stay tuned to @sonytvofficial 🤗#hungama2 in #thekapilsharmashow #tkss #sidhuism #comedy #laughter #fun #weekend #masti #tv #tvshow #family #time #gettogether #love #happiness 🤗🙏😇 @TheShilpaShetty @haanjichandan @kikusharda pic.twitter.com/R0uQtANA0w
— Kapil Sharma (@KapilSharmaK9) January 23, 2020Sidhu paji @sherryontopp is coming to meet u soon 🤗 stay tuned to @sonytvofficial 🤗#hungama2 in #thekapilsharmashow #tkss #sidhuism #comedy #laughter #fun #weekend #masti #tv #tvshow #family #time #gettogether #love #happiness 🤗🙏😇 @TheShilpaShetty @haanjichandan @kikusharda pic.twitter.com/R0uQtANA0w
— Kapil Sharma (@KapilSharmaK9) January 23, 2020
ਦਰਅਸਲ ਸ਼ੋਅ ਵਿੱਚ ਸ਼ਿਲਪਾ ਸ਼ੈੱਟੀ ਆਪਣੀ ਨਵੀਂ ਫ਼ਿਲਮ 'ਹੰਗਾਮਾ 2' ਦੀ ਪ੍ਰੋਮੋਸ਼ਨ ਲਈ ਆਪਣੀ ਪੂਰੀ ਟੀਮ ਨਾਲ ਆਈ, ਜਿਸ ਤੋਂ ਬਾਅਦ ਕਪਿਲ ਨੇ ਸਿੱਧੂ ਦੇ ਕਿਰਦਾਰ ਵਿੱਚ ਸਾਰਿਆਂ ਨੂੰ ਹਸਾ ਹਸਾ ਕੇ ਮਾਰ ਦਿੱਤਾ।
ਸਿੱਧੂ ਨੇ ਕਿਉਂ ਛੱਡਿਆ ਸੀ ਸ਼ੋਅ
ਪਿਛਲੇ ਸਾਲ ਫ਼ਰਵਰੀ ਮਹੀਨੇ ਨੂੰ ਪੁਲਵਾਮਾ ਹਮਲੇ ਵਿੱਚ ਸੀਆਰਪੀਐੱਫ਼ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਦੇ ਇੱਕ ਬਿਆਨ ਕਾਰਨ ਕਾਫ਼ੀ ਵਿਵਾਦ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਨੂੰ ਛੱਡਣਾ ਪਿਆ।
ਦਰਅਸਲ ਪੁਲਵਾਮਾ ਹਮਲੇ ਤੋਂ ਬਾਅਦ ਸਿੱਧੂ ਨੇ ਕਿਹਾ ਸੀ, ''ਕੁਝ ਲੋਕਾਂ ਲਈ ਕੀ ਤੁਸੀਂ ਪੂਰੇ ਮੁਲਕ ਨੂੰ ਦੋਸ਼ੀ ਠਹਿਰਾਉਂਗੇ ਅਤੇ ਕੀ ਤੁਸੀਂ ਕਿਸੇ ਇੱਕ ਨੂੰ ਦੋਸ਼ੀ ਕਹੋਗੇ?'' ''ਇਹ ਹਮਲਾ ਇੱਕ ਡਰਪੋਕ ਕਾਰਾ ਹੈ ਅਤੇ ਮੈਂ ਇਸ ਦੀ ਪੂਰਜ਼ੋਰ ਨਿੰਦਾ ਕਰਦਾ ਹਾਂ। ਹਿੰਸਾ ਹਮੇਸ਼ਾ ਨਿੰਦੀ ਜਾਂਦੀ ਹੈ ਅਤੇ ਜੋ ਹਿੰਸਾ ਕਰਦੇ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।'' ਇਸ ਬਿਆਨ ਤੋਂ ਬਾਅਦ ਹੀ ਟਵਿੱਟਰ 'ਤੇ #BoycottSidhu ਹੈਸ਼ਟੈਗ ਟ੍ਰੈਂਡ ਹੋਣ ਲੱਗਿਆ ਪਿਆ ਸੀ ਤੇ ਇਸ ਤੋਂ ਬਾਅਦ ਸਿੱਧੂ ਨੂੰ ਟੀਵੀ ਸ਼ੋਅ ਤੋਂ ਬਾਹਰ ਹੋਣਾ ਪਿਆ ਸੀ।