ਮੁੰਬਈ: ਲੌਕਡਾਊਨ ਦੇ ਕਾਰਨ 80-90 ਦਹਾਕੇ ਦੇ ਕਈ ਸੀਰੀਅਲਜ਼ ਇੱਕ ਵਾਰ ਫਿਰ ਤੋਂ ਦੂਰਦਰਸ਼ਨ ਉੱਤੇ ਦੇਖਣ ਨੂੰ ਮਿਲ ਰਹੇ ਹਨ। ਇਸ ਵਿੱਚ ਰਾਮਾਇਣ ਤੇ 90 ਦੇ ਦਹਾਕੇ ਦਾ ਸੁਪਰ ਹੀਰੋ ਸ਼ਕਤੀਮਾਨ ਵੀ ਸ਼ਾਮਲ ਹੈ। ਇਸੇ ਦਰਮਿਆਨ ਸ਼ਕਤੀਮਾਨ ਦੇ ਮੁੱਖ ਅਦਾਕਾਰ ਮੁਕੇਸ਼ ਖੰਨਾ ਇੱਕ ਵਾਰ ਫਿਰ ਤੋਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ।
ਹਾਲ ਹੀ ਵਿੱਚ ਮੁਕੇਸ਼ ਖੰਨਾ ਨੇ ਅਦਾਕਾਰਾ ਸੁਨਾਕਸ਼ੀ ਸਿਹਨਾ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਏਕਤਾ ਕਪੂਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਦਰਅਸਲ, ਮੁਕੇਸ਼ ਖੰਨਾ ਇੱਕ ਵਾਰ ਫਿਰ ਸ਼ਕਤੀਮਾਨ ਨਾਂਅ ਦੇ ਸੁਪਰਹੀਰੋ ਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਣਗੇ, ਜਿਸ ਉੱਤੇ ਉਹ ਕੰਮ ਕਰ ਰਹੇ ਹਨ।
ਹਾਲ ਹੀ ਵਿੱਚ ਇੱਕ ਲੀਡਿੰਗ ਪੋਰਟਲ ਨੂੰ ਦਿੱਤੇ ਇੰਟਰਵਿਊ ਵਿੱਚ ਮੁਕੇਸ਼ ਖੰਨਾ ਨੇ ਕਿਹਾ ਕਿ ਜੇ ਕੋਰੋਨਾ ਲੌਕਡਾਊਨ ਦੇ ਚਲਦੇ ਇਸ ਨੂੰ ਦੂਰਦਰਸ਼ਨ ਉੱਤੇ ਫਿਰ ਤੋਂ ਪ੍ਰਸਾਰਿਤ ਨਹੀਂ ਕੀਤਾ ਜਾਂਦਾ ਤਾਂ ਮੈਂ ਇਸ ਦੇ ਨਵੇਂ ਐਪੀਸੋਡ ਨੂੰ ਲੈ ਕੇ ਜ਼ਰੂਰ ਐਲਾਨ ਕਰਦਾ।
ਏਰਤਾ ਕਪੂਰ ਉੱਤੇ ਤੰਗ ਕੱਸਦਿਆ ਅਦਾਕਾਰ ਨੇ ਕਿਹਾ ਕਿ ਸ਼ਕਤੀਮਾਨ ਦਾ ਨਵਾਂ ਵਰਜ਼ਨ ਏਕਤਾ ਕਪੂਰ ਦੀ ਮਹਾਭਾਰਤ (2008) ਵਰਗਾ ਨਹੀਂ ਹੈ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਏਕਤਾ ਦੀ ਮਹਾਭਾਰਤ ਵਿੱਚ ਦਰੋਪਤੀ ਦੇ ਮੋਢੇ ਉੱਤੇ ਟੈਟੂ ਬਣਾਇਆ ਹੋਇਆ ਸੀ। ਕੀ ਏਕਤਾ ਕਪੂਰ ਦੀ ਮਹਾਭਾਰਤ ਮਾਡਰਨ ਜ਼ਮਾਨੇ ਦੀ ਸੀ? ਇਸ ਦੇ ਨਾਲ ਹੀ ਮੁਕੇਸ਼ ਨੇ ਕਿਹਾ "ਸੰਸਕ੍ਰਿਤੀ ਕਦੇ ਮਾਡਰਨ ਨਹੀਂ ਹੋ ਸਕਦੀ ਹੈ, ਜਿਸ ਦਿਨ ਸੰਸਕ੍ਰਿਤੀ ਨੂੰ ਮਾਡਰਨ ਕਰੋਗੇਂ ਤਾਂ ਉਸੇ ਦਿਨ ਉਹ ਖ਼ਤਮ ਹੋ ਜਾਵੇਗੀ। ਮੈਂ ਕਿਸੇ ਨੂੰ ਵੀ ਮਹਾਭਾਰਤ ਦੀ ਤਰ੍ਹਾਂ ਸ਼ਕਤੀਮਾਨ ਦਾ ਮਡਰ ਕਰਨ ਨਹੀਂ ਦੇ ਸਕਦਾ, ਜਿਵੇਂ ਏਕਤਾ ਨੇ ਕੀਤਾ। ਤੁਹਾਡੇ ਸਾਹਮਣੇ ਉਦਾਹਰਣ ਹੈ।"