ਹੈਦਰਾਬਾਦ: ਆਸਟ੍ਰੇਲੀਆਈ ਕ੍ਰਿਕਟਰ ਗਲੇਨ ਮੈਕਸਵੈੱਲ ਨੇ 18 ਮਾਰਚ, 2022 ਨੂੰ ਆਪਣੀ ਭਾਰਤੀ ਮੰਗੇਤਰ ਵਿਨੀ ਰਮਨ ਨਾਲ ਕ੍ਰੀਸ਼ਚਨ ਰੀਤੀ ਰਿਵਾਜ ਨਾਲ ਵਿਆਹ ਕਰਵਾ ਲਿਆ ਹੈ। ਹੁਣ ਉਨ੍ਹਾਂ ਦੇ ਤਮਿਲ ਰੀਤੀ ਰਿਵਾਜ ਨਾਲ ਵਿਆਗ ਦੀ ਤਿਆਰੀ ਚੱਲ ਰਹੀ ਹੈ ਅਤੇ 27 ਮਾਰਚ ਨੂੰ ਉਨ੍ਹਾਂ ਦਾ ਵਿਆਹ ਤਮਿਲ ਰੀਤੀ ਰਿਵਾਜ ਨਾਲ ਹੋਣਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੀ ਖੁਦ ਵਿਨੀ ਰਮਨ ਦਿੱਤੀ ਹੈ ਉਨ੍ਹਾਂ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ ਗਈ ਹੈ।
- " class="align-text-top noRightClick twitterSection" data="
">
ਵੀਨੀ ਨੇ ਫੋਟੋ ਸੇਅਰ ਕਰਦਿਆਂ ਲਿਖਿਆ ਹੈ ਕਿ ਸਾਡੇ ਹਲਦੀ ਸਮਾਰੋਹ ਦੀ ਇੱਕ ਛੋਟੀ ਜਿਹੀ ਝਲਕ.... ਵਿਆਹ ਦਾ ਹਫ਼ਤਾ ਸ਼ੁਰੂ ਹੋ ਗਿਆ ਹੈ। ਇਸ ਫੋਟੋ ਵਿੱਚ ਜੋੜਾ ਰੋਮਾਂਟਿਕ ਪੋਜ ਦਿੰਦਾ ਨਜ਼ਰ ਆ ਰਿਆ ਹੈੈ। ਇਸ ਫੋਟੋ ਵਿੱਚ ਦੋਵਾਂ ਨੇ ਰਵਾਇਤੀ ਭਾਰਤੀ ਪੋਸ਼ਾਕ ਪਹਿਣੀ ਹੈ ਅਤੇ ਫੱਬ ਰਹੇ ਹਨ।
ਗਲੇਨ ਮੈਕਸਵੈੱਲ ਅਤੇ ਵੀਨੀ ਰਮਨ ਪਿਛਲੇ ਕਾਫੀ ਸਮੇਂ ਤੋਂ ਡੇਟ ਕਰ ਰਿਹਾ ਹੈ। ਜਿਵੇ ਕਿ ਜਾਣਕਾਰੀ ਹੈ ਕਿ ਉਨ੍ਹਾਂ ਦਾ ਰਿਸ਼ਤਾ 2017 ਵਿੱਚ ਸੁਰਖੀਆਂ ਵਿੱਚ ਆਇਆ ਸੀ। ਗਲੇਨ ਇੱਕ ਮਸ਼ਹੂਰ ਆਸਟ੍ਰੇਲੀਅਨ ਕ੍ਰਿਕਟਰ ਹਨ ਅਤੇ ਆਈਪੀਐਲ ਵਿੱਚ ਰੋਅਲ ਚੈਲੇਂਜਰ ਬੈਂਗਲੋਰ ਦੀ ਟੀਮ ਵਿੱਚ ਇੱਕ ਅਹਿਮ ਖਿਡਾਰੀ ਹਨ। ਵਿਨੀ ਇੱਕ ਭਾਰਤੀ ਮੂਲ ਦੀ ਆਸਟ੍ਰੇਲੀਆਈ ਨਾਗਰਿਕ ਹਨ, ਜੋ ਮੈਲਬੌਰਨ ਵਿੱਚ ਇੱਕ ਪ੍ਰੈਕਟਿਸ ਕਰ ਰਹੀ ਫਾਰਮਾਸਿਸਟ ਹਨ।
ਇਹ ਵੀ ਪੜ੍ਹੋੋ: ਸਮ੍ਰਿਤੀ ਮੰਧਾਨਾ ਨੇ ਬੰਗਲਾਦੇਸ਼ ਖਿਲਾਫ ਮਿਲੀ ਵੱਡੀ ਉਪਲੱਬਧੀ