ਹੈਦਰਾਬਾਦ: ਹੋੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ 'ਬਿਜਲੀ-ਬਿਜਲੀ' ਗਰਲ ਪਲਕ ਤਿਵਾਰੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਪਿਆਰਾ ਸੰਦੇਸ਼ ਵੀ ਦਿੱਤਾ ਗਿਆ ਹੈ।
ਪਲਕ ਨੇ ਆਪਣੀ ਫੋਟੋਆਂ ਸ਼ੇਅਰ ਕਰਦਿਆਂ ਲਿੱਖਿਆ ਹੈ, ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਹੋਲੀ ਪਿਆਰ ਅਤੇ ਦਿਆਲਤਾ ਬਾਰੇ ਹੈ, ਕਿਰਪਾ ਕਰਕੇ ਇਹ ਪਿਆਰ ਜਾਨਵਰਾਂ ਨੂੰ ਵੀ ਦਿਖਾਓ, ਉਹਨਾਂ 'ਤੇ ਰੰਗ ਨਾ ਪਾਓ, ਇਸ ਦੀ ਬਜਾਏ ਤਿਉਹਾਰ ਦੀ ਭਾਵਨਾ ਵਿੱਚ ਉਹਨਾਂ ਨੂੰ ਕੁਝ ਭੋਜਨ, ਜਾਂ ਠੰਡਾ ਪਾਣੀ ਜਾਂ ਦੁੱਧ ਦੇਓ ਕਰੋ। ਆਉ ਸਕਾਰਾਤਮਕਤਾ ਫੈਲਾਈਏ।
ਇਹ ਵੀ ਪੜ੍ਹੋ: Holi 2022: ਬਾਲੀਵੁੱਡ ਦੇ ਇਹ 8 ਨਵੇਂ ਵਿਆਹੇ ਜੋੜੇ ਵਿਆਹ ਤੋਂ ਬਾਅਦ ਮਨਾ ਰਹੇ ਪਹਿਲੀ ਹੋਲੀ
ਪਲਕ ਨੂੰ ਪਾਲਤੂ ਜਾਨਵਾਰਾਂ ਨਾਲ ਬਹੁਤ ਪਿਆਰ ਹੈ, ਨਾਲ ਹੀ ਉਹ ਇਨ੍ਹਾਂ ਦੀਆਂ ਫੋਟੋਜ਼ ਸ਼ੇਅਰ ਕਰਦੇ ਰਹਿਣਦੇ ਹਨ। ਪਲਕ ਦੇ ਸਮਰਥਕ ਪੂਰੇ ਦੇਸ਼ ਵਿੱਚ ਹਨ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ 1.7 ਮਿਲੀਅਨ ਲੋਕ ਫੋਲੋ ਕਰਦੇ ਹਨ। ਪਲਕ ਸ਼ਾਨਦਾਰ ਡਾਂਸਰ ਹਨ ਅਤੇ ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗਾਣੇ 'ਬਿਜਲੀ-ਬਿਜਲੀ' ਵਿੱਚ ਉਨ੍ਹਾਂ ਦੇ ਡਾਂਸ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ।