ਮੁੰਬਈ : ਬਿਗ-ਬੌਸ 13 ਦੇ ਪ੍ਰਤੀਯੋਗੀ ਹਿੰਦੋਸਤਾਨੀ ਭਾਓ ਦੀ ਪਤਨੀ ਅਸ਼ਵੀਨੀ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਵਿਰੁੱਧ ਦਿੱਤੇ ਗਏ ਗ਼ਲਤ ਬਿਆਨਾਂ ਨੂੰ ਲੈ ਕੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
24 ਨਵੰਬਰ ਨੂੰ ਲਿਖੇ ਗਏ ਇਸ ਪੱਤਰ 'ਚ ਲਿਖਿਆ ਹੈ ,"ਹਿੰਦੋਸਤਾਨੀ ਭਾਓ ਵਿਰੁੱਧ ਕਈ ਗ਼ਲਤ ਅਤੇ ਨਕਲੀ ਸੰਦੇਸ਼, ਬਿਆਨ, ਵੀਡੀਓ ਬਣਾਏ ਗਏ ਹਨ। ਲੋਕ ਖੁਦ ਨੂੰ ਹਿੰਦੋਸਤਾਨੀ ਭਾਓ ਦੇ ਪਰਿਵਾਰਕ ਮੈਬਰਾਂ ਦੇ ਰੂਪ 'ਚ ਸੰਬੋਧਿਤ ਕਰ ਰਹੇ ਹਨ। ਸਾਡਾ ਉਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਹੈ। ਸਾਡੇ ਪਰਿਵਾਰ 'ਚ ਮੇਰੀ ਮਾਂ ਵੀ ਸ਼ਾਮਿਲ ਹੈ।"
ਇਸ ਪੱਤਰ ਰਾਹੀਂ ਅਸ਼ਵੀਨੀ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਬਾਹਰੀ ਵਿਅਕਤੀ ਵੱਲੋਂ ਜੇਕਰ ਕਿਸੇ ਪ੍ਰਕਾਰ ਦੀ ਦੁਰਵਰਤੋਂ ਕੀਤੀ ਗਈ ਹੈ ਤਾਂ ਉਹ ਇਸ ਲਈ ਜ਼ਿੰਮੇਵਾਰ ਨਹੀਂ ਹਨ।
ਅਸ਼ਵਨੀ ਨੇ ਮੀਡੀਆ ਨੂੰ ਬੇਨਤੀ ਕੀਤੀ ਹੈ ਕਿ ਉਹ 'ਨਕਲੀ ਰਿਸ਼ਤੇਦਾਰਾਂ ਦੀ ਇੰਟਰਵਿਊ ਨਾ ਲੈਣ ਅਤੇ ਹਿੰਦੋਸਤਾਨੀ ਭਾਓ ਵਿਰੁੱਧ ਗ਼ਲਤ ਵੀਡੀਓ ਅਤੇ ਸੰਦੇਸ਼ ਨਾ ਅਪਲੋਡ ਕਰਨ। ਇਸ ਨਾਲ ਵਿਵਾਦ ਪੈਦਾ ਹੁੰਦਾ ਹੈ।