ਮੁੰਬਈ: ਰਾਮਾਨੰਦ ਸਾਗਰ ਦੀ ਰਾਮਾਇਣ 'ਚ ਸੁਗਰੀਵ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸ਼ਿਆਮ ਸੁੰਦਰ ਕਲਾਨੀ ਦਾ ਦੇਹਾਂਤ ਹੋ ਗਿਆ ਹੈ। ਸੀਰੀਅਲ 'ਚ ਰਾਮ ਬਣੇ ਅਰੁਣ ਗੋਵਿਲ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ।
-
WATCH NOW -#Ramayan on @DDNational pic.twitter.com/TwhIwiW8iz
— Doordarshan National (@DDNational) April 7, 2020 " class="align-text-top noRightClick twitterSection" data="
">WATCH NOW -#Ramayan on @DDNational pic.twitter.com/TwhIwiW8iz
— Doordarshan National (@DDNational) April 7, 2020WATCH NOW -#Ramayan on @DDNational pic.twitter.com/TwhIwiW8iz
— Doordarshan National (@DDNational) April 7, 2020
ਅਰੁਣ ਗੋਵਿਲ ਨੇ ਟਵਿੱਟਰ 'ਤੇ ਸੋਗ ਕਰਦਿਆਂ ਲਿਖਿਆ,"ਮਿਸਟਰ ਸ਼ਿਆਮ ਸੁੰਦਰ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਉਨ੍ਹਾਂ ਨੇ ਰਾਮਾਨੰਦ ਸਾਗਰ ਦੀ ਰਾਮਾਇਣ 'ਚ ਸੁਗਰੀਵ ਦਾ ਕਿਰਦਾਰ ਨਿਭਾਇਆ ਸੀ। ਬਹੁਤ ਚੰਗੀ ਸਖ਼ਸੀਅਤ ਅਤੇ ਸੱਜਣ ਵਿਅਕਤੀ ਸਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਰਾਮਾਇਣ ਦਾ ਇਸ ਸਮੇਂ ਡੀਡੀ ਨੈਸ਼ਨਲ 'ਤੇ ਪ੍ਰਸਾਰਣ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸਾਰੇ ਕਿਰਦਾਰ ਅਤੇ ਕਲਾਕਾਰ ਇਕ ਵਾਰ ਫਿਰ ਚਰਚਾ 'ਚ ਹਨ।"
ਸ਼ਿਆਮ ਸੁੰਦਰ ਕਲਾਨੀ ਨੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਰਾਮਾਇਣ ਤੋਂ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਕਾਰੀ ਦੀ ਦੁਨੀਆ 'ਚ ਜ਼ਿਆਦਾ ਕੰਮ ਨਹੀਂ ਮਿਲਿਆ। ਰਾਮਾਇਣ 'ਚ ਸੁਗਰੀਵ ਦੀ ਭੂਮਿਕਾ ਭਗਵਾਨ ਰਾਮ ਦੇ ਵਨਵਾਸ ਦੌਰਾਨ ਸਾਹਮਣੇ ਆਉਂਦੀ ਹੈ। ਰਾਮ ਨੇ ਸੁਗਰੀਵ ਨੂੰ ਆਪਣੇ ਮਿੱਤਰ ਦਾ ਦਰਜਾ ਦਿੱਤਾ ਸੀ।
ਰਾਮਾਨੰਦ ਸਾਗਰ ਦੀ ਰਾਮਾਇਣ 'ਚ ਅਜਿਹੇ ਕਈ ਕਿਰਦਾਰ ਹਨ, ਜਿਨ੍ਹਾਂ ਨੇ ਛੋਟੀਆਂ-ਮੋਟੀਆਂ ਭੂਮਿਕਾਵਾਂ ਨਿਭਾਈਆਂ ਅਤੇ ਆਪਣੇ ਕਿਰਦਾਰਾਂ ਲਈ ਮਸ਼ਹੂਰ ਹੋਏ। 80 ਦੇ ਆਖ਼ਰੀ ਸਾਲਾਂ 'ਚ ਪ੍ਰਸਾਰਿਤ ਹੋਈ ਰਾਮਾਇਣ ਨੇ ਟੀਵੀ ਦੀ ਦੁਨੀਆ 'ਚ ਲੋਕ ਪ੍ਰਸਿੱਧਤਾ ਦਾ ਇਕ ਨਵਾਂ ਰਾਹ ਦਿਖਾਇਆ।