ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਇਸ ਮਾਮਲੇ ਨੂੰ ਰਾਜਨੀਤਕ ਰੰਗ ਨਾ ਦੇਣ ਦੀ ਅਪੀਲ ਕੀਤੀ। ਕਪਿਲ ਸ਼ਰਮਾ ਨੇ ਇੱਕ ਟਵੀਟ ਵਿੱਚ ਲਿਖਿਆ, “ਕਿਸਾਨਾਂ ਦੇ ਮੁੱਦੇ ਨੂੰ ਰਾਜਨੀਤਕ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ ਤੇ ਮਸਲੇ ਦਾ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਕੋਈ ਵੀ ਮਸਲਾ ਇੰਨਾ ਵੱਡਾ ਨਹੀਂ ਕਿ ਇਸ ਨੂੰ ਗੱਲਬਾਤ ਰਾਹੀਂ ਹੱਲ ਨਾ ਕੀਤਾ ਜਾ ਸਕੇ। ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ। ਇਹ ਸਾਡਾ ਅੰਨਦਾਤਾ ਹੈ।"
ਲੋਕ ਕਪਿਲ ਦੇ ਇਸ ਟਵੀਟ ਨੂੰ ਰੀਟਵੀਟ ਕਰ ਰਹੇ ਹਨ, ਤਾਂ ਬਹੁਤ ਸਾਰੇ ਲੋਕ ਇਸ ਨੂੰ ਰਾਜਨੀਤੀ ਕਹਿ ਰਹੇ ਹਨ। ਕਪਿਲ ਸ਼ਰਮਾ ਨੇ ਅਜਿਹੇ ਹੀ ਇੱਕ ਯੂਜ਼ਰ ਦੇ ਜਵਾਬ 'ਤੇ ਪ੍ਰਤੀਕ੍ਰਿਆ ਦਿੱਤੀ ਹੈ। ਦਰਅਸਲ, ਕਪਿਲ ਦੇ ਟਵੀਟ ਦਾ ਜਵਾਬ ਦਿੰਦਿਆਂ ਇੱਕ ਯੂਜ਼ਰ ਨੇ ਲਿਖਿਆ, "ਚੁੱਪ-ਚਾਪ ਕਾਮੇਡੀ ਕਰ, ਰਾਜਨੀਤੀ ਕਰਨ ਦੀ ਕੋਸ਼ਿਸ਼ ਨਾ ਕਰ। ਵਧੇਰੇ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਨਾ ਕਰ, ਜੋ ਤੁਹਾਡਾ ਕੰਮ ਹੈ, ਉਸ 'ਤੇ ਫੋਕਸ ਰੱਖੋ।"
ਕਪਿਲ ਸ਼ਰਮਾ ਨੇ ਜਵਾਬ ਦਿੰਦਿਆਂ ਟਵੀਟ ਕੀਤਾ, "ਭਾਈ ਸਾਹਬ, ਮੈਂ ਆਪਣਾ ਕੰਮ ਕਰ ਰਿਹਾ ਹਾਂ, ਕਿਰਪਾ ਤੁਸੀਂ ਵੀ ਕਰੋ। ਦੇਸ਼ ਭਗਤ ਲਿਖਣ ਨਾਲ ਕੋਈ ਦੇਸ਼ ਭਗਤ ਨਹੀਂ ਬਣ ਜਾਂਦਾ, ਕੰਮ ਕਰੋ ਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਓ। 50 ਰੁਪਏ ਦਾ ਰੀਚਾਰਜ ਕਰ ਫਾਲਤੂ ਗਿਆਨ ਨਾ ਵੰਡੋ। ਧੰਨਵਾਦ।" ਇਸ ਟਵੀਟ ਦੇ ਨਾਲ ਕਪਿਲ ਸ਼ਰਮਾ ਨੇ ਹੈਸ਼ਟੈਗ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਵੀ ਲਿਖਿਆ।