ਮੁੰਬਈ: ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਕਾਰਲੈਟ ਜੋਹਾਨਸਨ ਦੀ ਨਵੀਂ ਫ਼ਿਲਮ 'ਬਲੈਕ ਵਿਡੋ' ਭਾਰਤ ਵਿੱਚ ਯੂਐਸਏ ਤੋਂ ਇੱਕ ਦਿਨ ਪਹਿਲਾ ਰਿਲੀਜ਼ ਹੋਵੇਗੀ, ਜਿਸ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਹ ਫ਼ਿਲਮ 30 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ।
-
“I’m done running from my past.” Watch the new teaser trailer for Marvel Studios’ #BlackWidow, in theaters May 1, 2020. pic.twitter.com/uFtpn3j7OS
— Marvel Entertainment (@Marvel) December 3, 2019 " class="align-text-top noRightClick twitterSection" data="
">“I’m done running from my past.” Watch the new teaser trailer for Marvel Studios’ #BlackWidow, in theaters May 1, 2020. pic.twitter.com/uFtpn3j7OS
— Marvel Entertainment (@Marvel) December 3, 2019“I’m done running from my past.” Watch the new teaser trailer for Marvel Studios’ #BlackWidow, in theaters May 1, 2020. pic.twitter.com/uFtpn3j7OS
— Marvel Entertainment (@Marvel) December 3, 2019
ਹੋਰ ਪੜ੍ਹੋ: ਭਾਰਤ ਵਿੱਚ ਯੂਐਸਏ ਤੋਂ ਇੱਕ ਦਿਨ ਪਹਿਲਾ ਹੋਵੇਗੀ ਰਿਲੀਜ਼ ਫ਼ਿਲਮ 'ਬਲੈਕ ਵਿਡੋ'
ਇਸ ਫ਼ਿਲਮ ਦੇ ਟ੍ਰੇਲਰ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਅਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਦੱਸ ਦੇਈਏ ਕਿ ਇਹ ਫ਼ਿਲਮ 6 ਭਾਸ਼ਾਵਾ, ਅੰਗਰੇਜ਼ੀ, ਹਿੰਦੀ, ਤਮਿਲ, ਤੇਲਗੂ, ਮਲਿਆਲਮ ਅਤੇ ਕੰਨੜਾ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਮਾਰਵਲਸ ਐਂਟਰਟੇਨਮੈਂਟ ਨੇ ਆਪਣੇ ਆਧਿਕਾਰਤ ਟਵਿੱਟਰ ਹੈਂਡਲ ਅਕਾਊਂਟ 'ਤੇ ਫ਼ਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ।
ਜ਼ਿਕਰੇਖਾਸ ਹੈ ਕਿ ਮਾਰਵਲ ਸਟੂਡੀਓਜ਼ ਨੇ ਪਿਛਲੇ ਕਈ ਸਾਲਾਂ ਤੋਂ ਕਈ ਹਿੱਟ ਫ਼ਿਲਮਾਂ ਦਿੱਤੀਆ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਵੀ ਕੀਤਾ ਗਿਆ। ਇਸ ਫ਼ਿਲਮ ਵਿੱਚ ਨਤਾਸ਼ਾ ਦਾ ਕਿਰਦਾਰ ਆਪਣੇ ਅਤੀਤ ਦਾ ਪਤਾ ਲਗਾਏਗੀ, ਜੋ ਉਸ ਨੂੰ ਕਾਫ਼ੀ ਹੈਰਾਨ ਕਰੇਗਾ।
ਹੋਰ ਪੜ੍ਹੋ: ਅਨੂਪਮ ਖੇਰ ਨੇ ਸਾਂਝੀ ਕੀਤੀ ਆਪਣੀ ਥ੍ਰੋ ਬੈਕ ਤਸਵੀਰ
ਦੱਸ ਦੇਈਏ ਕਿ, ਸਕਾਰਲੈਟ ਜੋਹਾਨਸਨ ਪਹਿਲਾ ਫ਼ਿਲਮ ਐਵੇਂਜ਼ਰਸ: ਐਂਡਗੇਮ ਵਿੱਚ ਨਜ਼ਰ ਆਈ ਸੀ। ‘ਬਲੈਕ ਵਿਡੋ’ ਦਾ ਨਿਰਦੇਸ਼ਨ ਕੇਟ ਸ਼ਾਰਟਲੈਂਡ ਵੱਲੋਂ ਕੀਤਾ ਗਿਆ ਹੈ ਤੇ ਫ਼ਿਲਮ ਨੂੰ ਕੇਵਿਨ ਫੀਗੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।