ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਪੁਆੜਾ ਫਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਐਮੀ ਵਿਰਕ ਦੀ ਫਿਲਮ ਕਿਸਮਤ-2 ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸ ਦਈਏ ਕਿ ਫਿਲਮ ਕਿਸਮਤ-2 ਦੇ ਆਉਣ ਦੀ ਖਬਰ ਤੋਂ ਬਾਅਦ ਹੀ ਫਿਲਮ ਦੇ ਪ੍ਰਸ਼ੰਸ਼ਕਾਂ ਵੱਲੋਂ ਇਸਦੀ ਉਡੀਕ ਕੀਤੀ ਜਾ ਰਹੀ ਹੈ। ਪਰ ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ। ਫਿਲਮ ਦੇ ਟੀਜ਼ਰ ਨਾਲ ਫਿਲਮ ਦੇ ਨਿਰਮਾਤਾਵਾਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਫਿਲਮ 24 ਸਤੰਬਰ ਨੂੰ ਰਿਲੀਜ਼ ਹੋਵੇਗੀ। ਜਿਸ ਤੋਂ ਬਾਅਦ ਫੈਨਜ਼ ਹੋਰ ਵੀ ਜਿਆਦਾ ਐਕਸਾਈਟਡ ਹੋ ਚੁੱਕੇ ਹਨ।
- " class="align-text-top noRightClick twitterSection" data="">
ਕਾਬਿਲੇਗੌਰ ਹੈ ਕਿ ਸਾਲ 2018 ਚ ਰਿਲੀਜ਼ ਹੋਈ ਫਿਲਮ ਕਿਸਮਤ ਨੇ ਪਾਲੀਵੁੱਡ ਦੇ ਕਈ ਰਿਕਾਰਡ ਤੋੜੇ ਸੀ। ਇਸ ਫਿਲਮ ਦੀ ਕਹਾਣੀ ਅਤੇ ਗਾਣੇ ਖੂਬ ਪਸੰਦ ਕੀਤੇ ਗਏ ਸੀ। ਕਿਸਮਤ 2 ਇਸ ਫਿਲਮ ਦਾ ਦੂਜਾ ਪਾਰਟ ਹੈ। ਜਿਸ ਚ ਮੁੜ ਤੋਂ ਸਰਗੁਣ ਮਹਿਤਾ ਅਤੇ ਐਮੀ ਵਿਰਕ ਦੀ ਜੋੜੀ ਦੇਖਣ ਨੂੰ ਮਿਲੇਗੀ। ਫਿਲਮ ਕਿਸਮਤ ’ਚ ਦੋਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ। ਨਾਲ ਹੀ ਉਨ੍ਹਾਂ ਦੀ ਅਦਾਕਾਰੀ ਨੇ ਲੋਕਾਂ ਦਾ ਦਿਲ ਜਿੱਤਿਆ ਸੀ। ਹੁਣ ਦੋਵੇਂ ਮੁੜ ਤੋਂ ਕਿਸਮਤ 2 ਚ ਨਜ਼ਰ ਆਉਣ ਵਾਲੇ ਹਨ।