ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੇ ਆਪਣੀ ਆਉਣ ਵਾਲੀ ਫ਼ਿਲਮ '' ਪਰਿੰਦੇ '' ਦਾ ਪਹਿਲਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਉਹ ਆਖ਼ਰੀ ਵਾਰ ਫ਼ਿਲਮ ‘ਯਾਰਾ ਵੇ’ ਵਿੱਚ ਨਜ਼ਰ ਆਏ ਸੀ। ਹਾਲਾਂਕਿ ਫ਼ਿਲਮ ਨੂੰ ਇਸ ਸਾਲ ਦੇ ਅੰਤ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਪੋਸਟਰ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਫ਼ਿਲਮ ਇੱਕ ਗੰਭੀਰ ਸਟੋਰੀ 'ਤੇ ਅਧਾਰਿਤ ਹੋਵੇਗੀ। ਫ਼ਿਲਹਾਲ ਨਿਰਮਾਤਾਵਾਂ ਦੁਆਰਾ ਫ਼ਿਲਮ ਦੀ ਰਿਲੀਜ਼ ਦੀ ਮਿਤੀ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ।
ਹੋਰ ਪੜ੍ਹੋ : ਇੱਕ ਫ਼ੌਜੀ ਦੇ ਜੀਵਨ 'ਤੇ ਆਧਾਰਿਤ ਹੈ ਫ਼ਿਲਮ 'ਸਾਕ'
ਇਸ ਫ਼ਿਲਮ ਦਾ ਨਿਰਦੇਸ਼ਨ ਮਨਭਾਵਨ ਸਿੰਘ ਨੇ ਕੀਤਾ ਹੈ ਜਦ ਕਿ ਫ਼ਿਲਮ ਨੂੰ ਬੌਬੀ ਸਚਦੇਵਾ ਨੇ ਫ਼ਿਲਮ ਨੂੰ ਲਿਖਿਆ ਅਤੇ ਨਿਰਮਾਇਆ ਹੈ। ਖਬਰਾਂ ਅਨੁਸਾਰ ਇਸ ਫ਼ਿਲਮ 'ਚ ਯੁਵਰਾਜ ਹੰਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਹੰਸ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਫ਼ਿਲਮ ਦੀ ਹੋਰ ਸਟਾਰ ਕਾਸਟਸ ਵਿੱਚ ਨਵਦੀਪ ਕਲੇਰ, ਗੁਰਲੀਨ ਚੋਪੜਾ, ਹਰਸਿਮਰਨ, ਹੌਬੀ ਧਾਲੀਵਾਲ, ਮਲਕੀਤ ਸਿੰਘ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ ਨਜ਼ਰ ਆਉਣਗੇ।
ਜੇ ਗੱਲ ਕੀਤੀ ਜਾਵੇ ਯੁਵਰਾਜ ਦੇ ਫ਼ਿਲਮੀ ਕਰੀਅਰ ਦੀ ਤਾਂ ਉਹ ਪਹਿਲੀ ਦਫ਼ਾ ਫ਼ਿਲਮ 'ਯਾਰ ਅਨਮੂਲੇ' ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਯੁਵਰਾਜ ਦਾ ਆਖ਼ਰੀ ਗੀਤ 'ਨੱਚਣ ਤੋਂ ਪਹਿਲਾ' ਆਇਆ ਸੀ ਜੋ ਲੋਕਾਂ ਨੂੰ ਕਾਫ਼ੀ ਪਸੰਦ ਆਇਆ ਸੀ। ਦੇਖਣਯੋਗ ਹੋਵੇਗਾ ਕਿ ਇਸ ਫ਼ਿਲਮ ਵਿੱਚ ਯੁਵਰਾਜ ਦਾ ਗਾਣਾ ਸੁਣਨ ਮਿਲੇਗਾ ਕਿ ਨਹੀਂ।