ਹੈਦਰਾਬਾਦ : ਸੁਰਿੰਦਰ ਕੌਰ ਹੋਰਾਂ ਦਾ ਜਨਮ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਲਾਹੌਰ ਵਿੱਖੇ ਹੋਇਆ। ਸੁਰਿੰਦਰ ਕੌਰ ਮਹਿਜ਼ 14 ਵਰਿਆਂ ਦੇ ਸਨ ਜਦੋਂ ਉਨ੍ਹਾਂ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਸਾਲ 1942 ‘ਚ ਪਹਿਲੀ ਵਾਰ ਸੁਰਿੰਦਰ ਕੌਰ ਨੇ ਰੇਡੀਓਸਟੇਸ਼ਨ ਲਾਹੌਰ ‘ਤੇ ਆਪਣੀ ਅਵਾਜ਼ ਦਾ ਜਾਦੂ ਬਿਖੇਰਿਆ। ਦੱਸ ਦਈਏ ਕਿ ਸੁਰਿੰਦਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ, ਨਰਿੰਦਰ ਕੌਰ, ਮਹਿੰਦਰ ਕੌਰ ਤੇ ਮਨਜੀਤ ਕੌਰ ਵੀ ਸੰਗੀਤ ਖੇਤਰ ਦੇ ਵਿੱਚ ਧਮਾਲਾਂ ਪਾ ਚੁੱਕੀਆਂ ਹਨ।
ਸੁਰਿੰਦਰ ਕੌਰ ਦੀ ਜੇਕਰ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਿਰਫ਼ ਦੱਸਵੀਂ ਹੀ ਪਾਸ ਕੀਤੀ। ਉਸ ਤੋਂ ਬਾਅਦ ਉਹ ਅੱਗੇ ਪੜ੍ਹਾਈ ਜਾਰੀ ਨਹੀਂ ਰੱਖ ਪਾਏ। ਗਾਇਕੀ ਦੇ ਵਿੱਚ ਉਨ੍ਹਾਂ ਨੇ ਕਈ ਦਿਗਜਾਂ ਤੋਂ ਤਾਲਿਮ ਹਾਸਿਲ ਕੀਤੀ। ਉਸਤਾਦ ਇਨਾਇਤ ਹੂਸੈਨ, ਨਿਆਜ਼ ਹੂਸੈਨ ਸ਼ਾਮੀ ਸਲਾਮਤ, ਉਸਤਾਦ ਅਬਦੁੱਲ ਰਹਿਮਾਨ ਖਾਂ, ਰਾਮ ਸ਼ਰਨ, ਸਤੀਸ਼ ਭਾਟੀਆ, ਕੁੱਦਨ ਲਾਲ ਘੋਸ਼, ਸੁਰਿੰਦਰ ਸੋਨੀ ਤੇ ਮਨੀ ਪ੍ਰਸ਼ਾਦਿ ਜਿਹੇ ਮੰਝੇ ਹੋਏ ਉਸਤਾਦਾਂ ਤੋਂ ਸੁਰਿੰਦਰ ਕੌਰ ਹੋਰਾਂ ਨੇ ਸਿੱਖਿਆ ਲਈ ਅਤੇ ਉਸ ਤਾਲਿਮ ਦਾ ਬਾਖੂਬੀ ਢੰਗ ਦੇ ਨਾਲ ਉਨ੍ਹਾਂ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਵੀ ਕੀਤਾ।
ਸੁਰਿੰਦਰ ਕੌਰ ‘ਤੇ ਉਨ੍ਹਾਂ ਦੀ ਵੱਡੀ ਭੈਣ ਪ੍ਰਕਾਸ਼ ਕੌਰ ਦੀ ਜੋੜੀ ਵੀ ਦਰਸ਼ਕਾਂ ਨੇ ਮਕਬੂਲ ਕੀਤੀ। ਸੁਰਿੰਦਰ ਕੌਰ ‘ਤੇ ਪ੍ਰਕਾਸ਼ ਕੌਰ ਦੀ ਜੋੜੀ ਨੇ ਲਗਭਗ 500 ਗੀਤ ਇੱਕਠੇ ਗਾਏ । ਜਿੰਨ੍ਹਾਂ ਵਿੱਚੋਂ ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ, ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ,ਗੋਰੀ ਦੀਆਂ ਝਾਂਜਰਾਂ,ਕਾਲਾ ਡੋਰੀਆ,ਚੰਨ ਵੇ ਕਿ ਸ਼ੌਕਣ ਮੇਲੇ ਦੀ, ਬਾਜਰੇ ਦਾ ਸਿੱਟਾ ਤੇ ਹੋਰ ਵੀ ਅਨੇਕਾਂ ਗੀਤ ਉਨ੍ਹਾਂ ਗਾਏ । ਪੰਜਾਬੀ ਵਿਰਸੇ ਦੇ ਇਹ ਉਹ ਗੀਤ ਹਨ ਜਿਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ।
ਆਪਣੇ ਜੀਵਨ ਦੇ ਸਫ਼ਰ ਦੇ ਵਿੱਚ ਸੁਰਿੰਦਰ ਕੌਰ ਹੋਰਾਂ ਨੇ ਬਹੁਤ ਨਾਮ ਕਮਾਇਆ , ਸੰਨ 2004 ਵਿੱਚ ਪੰਜਾਬ ਸਰਕਾਰ ਨੇ 75000 ਰੁਪੈ ਦੀ ਰਾਸ਼ੀ ਨਾਲ ਸੁਰਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਡੀ ਲਿਟ’ ਦੀ ਡਿਗਰੀ ਵੀ ਉਨ੍ਹਾਂ ਨੂੰ ਪ੍ਰਦਾਨ ਕੀਤੀ। ਭਾਰਤ ਸਰਕਾਰ ਵੱਲੋਂ 2006 ਵਿੱਚ ‘ਪਦਮ ਸ਼੍ਰੀ’ ਨਾਲ ਵੀ ਉਨ੍ਹਾਂ ਨੂੰ ਨਿਵਾਜਿਆ ਗਿਆ।15 ਜੂਨ 2006 ਨੂੰ ਸੁਰਿੰਦਰ ਕੌਰ ਜੀ ਨੇ ਹਮੇਸ਼ਾ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ । ਲੰਬੀ ਬਿਮਾਰੀ ਦੇ ਚੱਲਦੇ ਸੁਰਿੰਦਰ ਕੌਰ ਦਾ ਦਿਹਾਂਤ ਨਿਊਂ ਜਰਸੀ ਦੇ ਵਿੱਚ ਹੋਇਆ ਅਤੇ ਸਸਕਾਰ ਵੀ ਉਥੇ ਹੀ ਹੋਇਆ ।

Intro:Body:
ਕਿਵੇ ਬਣੀ ਸੁਰਿੰਦਰ ਕੌਰ ਪੰਜਾਬ ਦੀ ਕੌਇਲ
ਇੱਕ ਮੇਰੀ ਅੱਖ ਕਾਸ਼ਨੀ, ਲੱਠੇ ਦੀ ਚਾਦਰ, ਲੰਘ ਆਜਾ ਪੱਤਣ ਝਨਾਂ ਦਾ, ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਡਾਚੀ ਵਾਲਿਆ ਮੋੜ ਮੁਹਾਰ ਵੇ, ਲੁੱਟੀ ਹੀਰ ਵੇ ਫਕੀਰ ਦੀ, ਲੱਕ ਹਿਲੇ ਮਜਾਜਣ ਜਾਂਦੀ ਦਾ, ਧਰਤੀ ਨੂੰ ਕਲੀ ਕਰਾ ਦੇ ਨੱਚੂਗੀ ਸਾਰੀ ਰਾਤ, ਆ ਗਿਆ ਵਣਜਾਰਾ ਨੀ ਚੜ੍ਹਾਂ ਦੇ ਭਾਬੀ ਚੂੜੀਆਂ ਇਹ ਉਹ ਗੀਤ ਹਨ ਜੋ ਸਦਾਬਹਾਰ ਪੰਜਾਬੀ ਗਾਇਕੀ ਦੀ ਸ਼ਾਨ ਵਧਾਉਂਦੇ ਹਨ । ਇਨ੍ਹਾਂ ਗੀਤਾਂ ਦੀ ਅਵਾਜ਼ ਸੁਰਿੰਦਰ ਕੌਰ ,ਜਿਨ੍ਹਾਂ ਨੂੰ ਪੰਜਾਬ ਦੀ ਕੌਇਲ ਵੀ ਕਿਹਾ ਜਾਂਦਾਂ ਹੈ । ਸੁਰਿੰਦਰ ਕੌਰ ਹੋਰਾਂ ਦਾ ਜਨਮ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਲਾਹੌਰ ਵਿੱਚ ਹੋਇਆ।
ਸੁਰਿੰਦਰ ਕੌਰ ਮਹਿਜ਼ 14 ਵਰਿਆਂ ਦੇ ਸਨ ਜਦੋਂ ਉਨ੍ਹਾਂ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ 1942 ‘ਚ ਪਹਿਲੀ ਵਾਰ ਸੁਰਿੰਦਰ ਕੌਰ ਨੇ ਰੇਡੀਉ ਸਟੇਸ਼ਨ ਲਾਹੌਰ
‘ਤੇ ਆਪਣੀ ਅਵਾਜ਼ ਦਾ ਜਾਦੂ ਬਿਖੇਰਿਆ । ਦੱਸ ਦਈਏ ਕਿ ਸੁਰਿੰਦਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ, ਨਰਿੰਦਰ ਕੌਰ, ਮਹਿੰਦਰ ਕੌਰ ਤੇ ਮਨਜੀਤ ਕੌਰ ਵੀ ਸੰਗੀਤ ਖੇਤਰ ਦੇ ਵਿੱਚ ਧਮਾਲਾਂ ਪਾ ਚੁੱਕੀਆਂ ਹਨ ।
ਸੁਰਿੰਦਰ ਕੌਰ ਹੋਰਾਂ ਦੀ ਜੇਕਰ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦਬੁਰਜੀ ਹਾਈ ਸਕੂਲ ਲਾਹੌਰ ਤੋਂ ਸਿਰਫ ਦੱਸਵੀਂ ਪਾਸ ਕੀਤੀ । ਉਸ ਤੋਂ ਬਾਅਦ ਉਹ ਅੱਗੇ ਪੜ੍ਹਾਈ ਜਾਰੀ ਨਹੀਂ ਰੱਖ ਪਾਏ ।
ਗਾਇਕੀ ਦੇ ਵਿੱਚ ਉਨ੍ਹਾਂ ਨੇ ਕਈ ਦਿਗਜਾਂ ਤੋਂ ਤਾਲਿਮ ਹਾਸਿਲ ਕੀਤੀ , ਉਸਤਾਦ ਇਨਾਇਤ ਹੂਸੈਨ, ਨਿਆਜ਼ ਹੂਸੈਨ ਸ਼ਾਮੀ ਸਲਾਮਤ, ਉਸਤਾਦ ਅਬਦੁੱਲ ਰਹਿਮਾਨ ਖਾਂ, ਰਾਮ ਸ਼ਰਨ, ਸਤੀਸ਼ ਭਾਟੀਆ, ਕੁੱਦਨ ਲਾਲ ਘੋਸ਼, ਸੁਰਿੰਦਰ ਸੋਨੀ ਤੇ ਮਨੀ ਪ੍ਰਸ਼ਾਦਿ ਜਿਹੇ ਮੰਝੇ ਹੋਏ ਉਸਤਾਦਾਂ ਤੋਂ ਸੁਰਿੰਦਰ ਕੌਰ ਹੋਰਾਂ ਨੇ ਸਿੱਖਿਆ ਲਈ ਅਤੇ ਉਸ ਤਾਲਿਮ ਦਾ ਬਾਖੂਬੀ ਢੰਗ ਦੇ ਨਾਲ ਇਸਤੇਮਾਲ ਵੀ ਕੀਤਾ ।
ਸੁਰਿੰਦਰ ਕੌਰ ‘ਤੇ ਉਨ੍ਹਾਂ ਦੀ ਵੱਡੀ ਭੈਣ ਪ੍ਰਕਾਸ਼ ਕੌਰ ਦੀ ਜੋੜੀ ਵੀ ਦਰਸ਼ਕਾਂ ਨੇ ਮਕਬੂਲ ਕੀਤੀ , ਸੁਰਿੰਦਰ ਕੌਰ ‘ਤੇ ਪ੍ਰਕਾਸ਼ ਕੌਰ ਦੀ ਜੋੜੀ ਨੇ ਲਗਭਗ 500 ਗੀਤ ਇੱਕ਼ਠੇ ਗਾਏ । ਜਿੰਨ੍ਹਾਂ ਵਿੱਚੋਂ ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ, ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਸੂਈ ਵੇ ਸੂਈ,
ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ, ਹਾਏ ਵੇ ਨਾ ਵੱਸ ਕਾਲਿਆ ਬੱਦਲਾ, ਗੋਰੀ ਦੀਆਂ ਝਾਂਜਰਾਂ, ਨੀ ਮੈਨੂੰ ਦਿਉਰ ਦੇ ਵਿਆਹ ਦੇ ਵਿੱਚ ਨੱਚ ਲੈਣ ਦਿਉ, ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ, ਚੰਨ ਵੇ ਕਿ ਸ਼ੌਕਣ ਮੇਲੇ ਦੀ, ਬਾਜਰੇ ਦਾ ਸਿੱਟਾ ਤੇ ਹੋਰ ਵੀ ਅਨੇਕਾਂ ਗੀਤ ਉਨ੍ਹਾਂ ਗਾਏ । ਪੰਜਾਬੀ ਵਿਰਸੇ ਦੇ ਇਹ ਉਹ ਗੀਤ ਹਨ ਜਿਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ।
ਆਪਣੇ ਜੀਵਨ ਦੇ ਸਫ਼ਰ ਦੇ ਵਿੱਚ ਹੋਰਾਂ ਨੇ ਬਹੁਤ ਨਾਮ ਕਮਾਇਆ , ਸੰਨ 2004 ਵਿੱਚ ਪੰਜਾਬ ਸਰਕਾਰ ਨੇ 75000 ਰੁਪੈ ਦੀ ਰਾਸ਼ੀ ਨਾਲ ਸੁਰਿੰਦਰ ਕੌਰ ਨੂੰ ਸਨਮਾਨ ਕੀਤਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਡੀ ਲਿਟ’ ਦੀ ਡਿਗਰੀ ਪ੍ਰਦਾਨ ਕੀਤੀ।ਭਾਰਤ ਸਰਕਾਰ ਵੱਲੋਂ 2006 ਵਿੱਚ ‘ਪਦਮ ਸ਼੍ਰੀ’ ਨਾਲ ਵੀ ਉਨ੍ਹਾਂ ਨੂੰ ਨਿਵਾਜਿਆ ਗਿਆ।
15 ਜੂਨ 2006 ਨੂੰ ਸੁਰਿੰਦਰ ਕੌਰ ਜੀ ਨੇ ਹਮੇਸ਼ਾ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ।ਲੰਬੀ ਬਿਮਾਰੀ ਦੇ ਚੱਲਦੇ ਸੁਰਿੰਦਰ ਕੌਰ ਦਾ ਦਿਹਾਂਤ ਨਿਊਂ ਜਰਸੀ ਦੇ ਵਿੱਚ ਹੋਇਆ ਅਤੇ ਸਸਕਾਰ ਵੀ ਉਥੇ ਹੀ ਹੋਇਆ । ਸੁਰਿੰਦਰ ਕੌਰ ਜੀ ਦੀ ਗਾਇਕੀ ਦੀ ਵਾਰਿਸ ਡੋਲੀ ਗੁਲੇਰਿਆ ਹੀ ਬਣ ਪਾਏ ਹਨ ।
Conclusion: