ਲਾਸ ਏਂਜਲਸ: ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਹਾਲੀਵੁੱਡ ਆਪਣੀ ਅਗਲੀ ਫ਼ਿਲਮ ਅਦਾਕਾਰ ਕੀਨੂ ਰੀਵਜ਼ (Keanu Reeves) ਦੇ ਨਾਲ ਕਰ ਸਕਦੀ ਹੈ।
ਹਾਲੀਵੁੱਡ ਮੀਡੀਆ ਰਿਪੋਰਟਾਂ ਮੁਤਾਬਕ, ਫ਼ਿਲਮ 'ਮੈਟ੍ਰਿਕਸ 4' 'ਚ ਨਜ਼ਰ ਆ ਸਕਦੀ ਹੈ। ਫ਼ਿਲਮ 'ਚ ਕੈਰੀ-ਐਨੀ-ਮੋਸ (Carrie-Anne Moss), ਯਾਹੀਆ ਅਬਦੁੱਲ ਮਤਿਨ (Yahya Abdul-Mateen) ਵਰਗੇ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ 'ਚ ਪ੍ਰਿਯੰਕਾ ਦਾ ਕੀ ਕਿਰਦਾਰ ਹੋਵੇਗਾ, ਇਹ ਗੱਲ ਅਜੇ ਸਾਹਮਣੇ ਨਹੀਂ ਆਈ ਹੈ।
ਛੇਤੀ ਸ਼ੁਰੂ ਹੋਵੇਗੀ ਸ਼ੂਟਿੰਗ
ਮੀਡੀਆ ਰਿਪੋਰਟਾਂ ਮੁਤਾਬਕ 'ਮੈਟ੍ਰਿਕਸ 4' ਦੀ ਕਾਸਟ ਕਾਫ਼ੀ ਦਿਨਾਂ ਤੋਂ ਫ਼ਾਇਟ ਟ੍ਰੇਨਿੰਗ ਲੈ ਰਹੀ ਹੈ ਅਤੇ ਛੇਤੀ ਹੀ ਫ਼ਿਲਮ ਦੀ ਸ਼ੂਟਿੰਗ ਨਾਰਥ ਕੈਲੀਫੋਰਨੀਆ 'ਚ ਸ਼ੁਰੂ ਹੋ ਜਾਵੇਗੀ। ਫ਼ਿਲਮ ਦਾ ਨਿਰਦੇਸ਼ਨ ਲਾਨਾ ਵਾਚੋਵਸਕੀ ਅਤੇ ਵਾਰਨਰ ਬ੍ਰਦਸ ਕਰ ਰਹੇ ਹਨ। ਵਿਲੇਜ ਰੋਡ ਸ਼ੋਅ ਵੱਲੋਂ ਫ਼ਿਲਮ ਦਾ ਨਿਰਮਾਨ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਆਖ਼ਰੀ ਵਾਰ ਬਾਲੀਵੁੱਡ ਫ਼ਿਲਮ 'ਦਿ ਸਕਾਈ ਇਜ਼ ਪਿੰਕ' ਵਿੱਚ ਨਜ਼ਰ ਆਈ ਸੀ। ਫ਼ਿਲਮ ਵਿੱਚ ਉਹ ਫ਼ਰਹਾਨ ਅਖ਼ਤਰ ਅਤੇ ਜ਼ਾਇਰਾ ਵਸੀਮ ਦੇ ਨਾਲ ਸੀ। ਹਾਲ ਹੀ ਵਿੱਚ ਪ੍ਰਿਯੰਕਾ ਨੇ ਗ੍ਰੈਮੀ ਐਵਾਰਡ ਵਿੱਚ ਵੀ ਸ਼ਿਰਕਤ ਕੀਤੀ ਸੀ।ਐਵਾਰਡ ਸਮਾਰੋਹ ਵਿੱਚ ਪ੍ਰਿਯੰਕਾ ਦੇ ਲੁੱਕ ਦੀ ਕਾਫ਼ੀ ਚਰਚਾ ਹੋ ਰਹੀ ਹੈ।
'ਮੈਟ੍ਰਿਕਸ 4' 'ਚ ਨਜ਼ਰ ਆ ਸਕਦੀ ਹੈ ਦੇਸੀ ਗਰਲ - Keanu Reeves and priyanka chopra
ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਅਜੇ ਤੱਕ ਨਹੀਂ ਦੱਸਿਆ ਹੈ ਕਿ ਉਹ ਕਿਹੜੀ ਫ਼ਿਲਮ 'ਚ ਕੰਮ ਕਰਨ ਜਾ ਰਹੀ ਹੈ। ਹਾਲਾਂਕਿ ਪ੍ਰਿਯੰਕਾ ਦੀ ਇਸ ਖ਼ਾਮੋਸ਼ੀ ਪਿੱਛੇ ਮੰਨਿਆ ਜਾ ਰਿਹਾ ਹੈ ਕਿ ਉਹ ਕੋਈ ਅਹਿਮ ਪ੍ਰੋਜੈਕਟ ਦਾ ਹਿੱਸਾ ਬਣਨ ਜਾ ਰਹੀ ਹੈ। ਕੁਝ ਇੰਟਰਨੈਸ਼ਨਲ ਰਿਪੋਰਟਾਂ ਮੁਤਾਬਕ ਪ੍ਰਿਯੰਕਾ ਮੈਟ੍ਰਿਕਸ ਸੀਰੀਜ਼ ਵਿੱਚ ਨਜ਼ਰ ਆ ਸਕਦੀ ਹੈ।

BAV
Conclusion: