ਰੂਪਨਗਰ: ਸ਼ਹਿਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਸਤਲੁਜ ਰੰਗ ਉਤਸਵ ਵੱਲੋਂ ਤਿੰਨ ਡਰਾਮੇ ਪੇਸ਼ ਕੀਤੇ ਜਾ ਰਹੇ ਹਨ। ਇਹ ਨਾਟਕ 24, 25, 26 ਨਵੰਬਰ ਨੂੰ ਹੋਣਗੇ। ਸਭ ਤੋਂ ਪਹਿਲਾਂ ਨਾਟਕ 'ਕੋਰਟ ਮਾਰਸ਼ਲ' ਹੋਵੇਗਾ, ਦੂਜਾ ਨਾਟਕ 'ਮਖੌਟ ਨਾਮਚਾ' ਹੋਵੇਗਾ ਅਤੇ ਤੀਜਾ ਨਾਟਕ 'ਹੁਣ ਮੈਂ ਸੈੱਟ ਹਾਂ' ਹੋਵੇਗਾ।
ਇਹ ਤਿੰਨੇ ਹੀ ਨਾਟਕ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਸ਼ਾਮ ਨੂੰ ਸਾਢੇ ਪੰਜ ਵਜੇ ਦਿਖਾਏ ਜਾਣਗੇ ਜਿਸ ਵਿੱਚ ਰੰਗਕਰਮੀ ਅਤੇ ਜਾਣੇ ਮਾਣੇ ਕਲਾਕਾਰ ਰਮਨ ਮਿੱਤਲ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਆਪਣੀ ਪੇਸ਼ਕਾਰੀ ਦਰਸ਼ਕਾਂ ਦੇ ਸਨਮੁੱਖ ਕਰਨਗੇ।
ਪੰਜਾਬ ਦੇ ਜਾਣੇ ਮਾਣੇ ਰੰਗਕਰਮੀ ਅਤੇ ਨਾਟਕਕਾਰ ਰਮਨ ਮਿੱਤਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਇਨ੍ਹਾਂ ਨਾਟਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 25 ਨਵੰਬਰ ਨੂੰ ਮਖੌਟ ਨਾਮਚਾ ਨਾਟਕ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਰਮਨ ਮਿੱਤਲ ਨੇ ਇਹ ਵੀ ਕਿਹਾ ਕਿ 26 ਨੂੰ ਜੋ ਨਾਟਕ ਹੋਣ ਜਾ ਰਿਹਾ ਹੈ ਉਸ ਨੂੰ ਨਿਰਦੇਸ਼ਨ ਬਨਿੰਦਰ ਬਨੀ ਨੇ ਦਿੱਤਾ ਹੈ।
ਇਹ ਅੱਜ ਦੀ ਤਣਾਅ ਵਾਲੀ ਜਿੰਦਗੀ ਦੇ ਵਿੱਚ ਰੋਪੜ ਦੇ ਵਿੱਚ ਕਰਵਾਏ ਜਾ ਰਹੇ ਇਹ ਨਾਟਕ ਦਰਸ਼ਕਾਂ ਦੇ ਮਨੋਰੰਜਨ ਵਾਸਤੇ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੇ ਹਨ।