ਚੰਡੀਗੜ੍ਹ: ਮਿਉਜ਼ਿਕ ਕੰਪਨੀ ਟੀ-ਸੀਰੀਜ ਦੇ ਮਾਲਿਕ ਗੁਲਸ਼ਨ ਕੁਮਾਰ ਦੀ ਅੱਜ ਬਰਸੀ ਹੈ। ਗੁਲਸ਼ਨ ਕੁਮਾਰ ਦਾ ਪੂਰਾ ਨਾਂ ਗੁਲਸ਼ਨ ਕੁਮਾਰ ਦੁਆ ਸੀ। ਉਹ ਇੱਕ ਸੰਗੀਤਕਾਰ ਦੇ ਤੌਰ ’ਚ 90 ਦੇ ਦਹਾਕੇ ’ਚ ਬੁਲੰਦੀਆਂ ’ਤੇ ਸੀ। 12 ਅਗਸਤ 1997 ਨੂੰ ਮੁੰਬਈ ਦੇ ਜੀਤੇਸ਼ਵਰ ਮਹਾਂਦੇਵ ਮੰਦਰ ਦੇ ਬਾਹਰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।
ਦੱਸ ਦਈਏ ਕਿ ਗੁਲਸ਼ਨ ਕੁਮਾਰ ਨੇ 80 ਦੇ ਦਹਾਕੇ ’ਚ ਟੀ-ਸੀਰੀਜ ਦੀ ਸਥਾਪਨਾ ਕੀਤੀ ਸੀ। ਕੁਝ ਸਾਲਾਂ ਚ ਹੀ ਉਹ ਕੈਸੇਟ ਕਿੰਗ ਬਣ ਗਏ ਸੀ। ਟੀ-ਸੀਰੀਜ ਅੱਜ ਮਸ਼ਹੂਰ ਮਿਉਜ਼ਿਕ ਕੰਪਨੀ ਹੈ। ਗੁਲਸ਼ਨ ਕੁਮਾਰ ਵੈਸ਼ਣੋ ਦੇਵੀ ਦੇ ਭਗਤ ਸੀ। ਗੁਲਸ਼ਨ ਕੁਮਾਰ ਦੀ 12 ਅਗਸਤ 1997 ਨੂੰ ਮੁੰਬਈ ਦੇ ਜੁਹੂ ਇਲਾਕੇ ਚ ਹੱਤਿਆ ਕਰ ਦਿੱਤੀ ਗਈ ਸੀ। ਗੁਲਸ਼ਨ ਕੁਮਾਰ ਨੂੰ ਮੰਦਰ ਦੇ ਬਾਹਰ 16 ਗੋਲੀਆਂ ਮਾਰੀ ਗਈ ਸੀ। ਇਸ ਮਾਮਲੇ ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ
ਅੰਡਰਵਰਲਡ ਡਾਨ ਅਬੂ ਸਲੇਮ ਨੇ ਗੁਲਸ਼ਨ ਕੁਮਾਰ ਦੀ ਹੱਤਿਆ ਦੀ ਜ਼ਿੰਮੇਵਾਰੀ ਦਾਉਦ ਵਪਾਰੀ ਅਤੇ ਵਿਨੋਦ ਜਗਤਾਪ ਨੂੰ ਦਿੱਤੀ ਸੀ। ਵਿਨੋਦ ਜਗਤਾਪ ਨੇ 9 ਜਨਵਰੀ 2001 ਨੂੰ ਮੰਨਿਆ ਸੀ ਕਿ ਉਸ ਨੇ ਗੁਲਸ਼ਨ ਕੁਮਾਰ ਨੂੰ ਗੋਲੀ ਮਾਰੀ ਸੀ।
ਪੈਰੋਲ ਤੋਂ ਬਾਅਦ ਬੰਗਲਾਦੇਸ਼ ਭੱਜ ਗਿਆ ਸੀ ਰਉਫ ਮਰਚੇਂਟ
ਹੇਠਲੀ ਅਦਾਲਤ ਦੁਆਰਾ ਅਪ੍ਰੈਲ 2002 ਚ ਗੁਲਸ਼ਨ ਕੁਮਾਰ ਹੱਤਿਆਕਾਂਡ ਚ ਰਊਫ ਮਰਚੇਂਟ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਸੀ। ਸਾਲ 2009 ਚ ਉਹ ਬੀਮਾਰ ਮਾਂ ਤੋਂ ਮਿਲਣ ਦੇ ਲਈ ਪੈਰੋਲ ਤੇ ਬਾਹਰ ਆਇਆ ਸੀ ਇਸ ਤੋਂ ਬਾਅਦ ਉਹ ਬੰਗਲਾਦੇਸ਼ ਭੱਜ ਗਿਆ ਸੀ। ਬਾਅਚ ਚ ਬੰਗਲਾਦੇਸ਼ ਪੁਲਿਸ ਨੇ ਰਉਫ ਨੂੰ ਫਰਜੀ ਪਾਸਪੋਰਟ ਮਾਮਲੇ ਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਰਉਫ ਨੂੰ ਬੰਗਲਾਦੇਸ਼ ਤੋਂ ਭਾਰਤ ਲਿਆਇਆ ਗਿਆ ਸੀ।