ETV Bharat / sitara

ਸੁਸ਼ਾਂਤ ਕੇਸ: ਦੂਜੇ ਦਿਨ ਈਡੀ ਦਫ਼ਤਰ ਪਹੁੰਚੇ ਸਿਧਾਰਥ ਪਿਠਾਨੀ, ਪੁੱਛਗਿੱਛ ਜਾਰੀ - CBI investigation

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਵਿੱਤੀ ਲੈਣ-ਦੇਣ ਦੀ ਜਾਂਚ ਦੇ ਤਹਿਤ ਈਡੀ ਨੇ ਮੰਗਲਵਾਰ ਨੂੰ ਅਦਾਕਾਰ ਦੇ ਮਿੱਤਰ ਤੇ ਫਲੈਟਮੇਟ ਸਿਧਾਰਥ ਪਿਠਾਨੀ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ।

ਸੁਸ਼ਾਂਤ ਕੇਸ
ਸੁਸ਼ਾਂਤ ਕੇਸ
author img

By

Published : Aug 11, 2020, 4:31 PM IST

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟਮੈਟ ਸਿਧਾਰਥ ਪਿਠਾਨੀ ਇੱਕ ਵਾਰ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਮਨੀ ਲਾਂਡਰਿੰਗ ਦੀ ਜਾਂਚ ਵਿੱਚ ਆਪਣਾ ਬਿਆਨ ਦਰਜ ਕਰਾਉਣ ਲਈ ਪੇਸ਼ ਹੋਏ ਹਨ।

ਪੇਸ਼ੇ ਅਨੁਸਾਰ ਆਈਟੀ ਪ੍ਰੋਫੈਸ਼ਨਲ ਸਿਧਾਰਥ 14 ਜੂਨ ਨੂੰ ਸੁਸ਼ਾਂਤ ਦੇ ਫਲੈਟ 'ਤੇ ਮੌਜੂਦ ਸਨ, ਜਦੋਂ ਅਦਾਕਾਰ ਦੀ ਮੌਤ ਹੋਈ ਸੀ। ਸੋਮਵਾਰ ਨੂੰ ਉਸ ਤੋਂ ਵਿੱਤੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੁਆਰਾ ਪੰਜ ਘੰਟਿਆਂ ਤੋਂ ਵੱਧ ਸਮੇਂ ਲਈ ਪੁੱਛਗਿੱਛ ਕੀਤੀ ਗਈ।

ਇੱਕ ਈਡੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸਿਧਾਰਥ ਨੂੰ ਸੁਸ਼ਾਂਤ ਦੇ ਵਿੱਤੀ ਬਿਆਨ ਨਾਲ ਜੁੜੇ ਪ੍ਰਸ਼ਨ ਪੁੱਛੇ ਗਏ ਅਤੇ ਨਾਲ ਹੀ ਇਹ ਵੀ ਪੁੱਛਿਆ ਕਿ ਕੀ ਉਸਨੇ ਅਦਾਕਾਰ ਦਾ ਪੈਸਾ ਕਿਸੇ ਤਰੀਕੇ ਨਾਲ ਇਸਤੇਮਾਲ ਕੀਤਾ ਸੀ ਜਾਂ ਉਸ ਤੋਂ ਉਧਾਰ ਲਿਆ ਸੀ।

ਉਸ ਨੂੰ ਸੁਸ਼ਾਂਤ ਦੁਆਰਾ ਆਪਣੀਆਂ ਕੰਪਨੀਆਂ ਵਿੱਚ ਲਗਾਏ ਗਏ ਪੈਸੇ ਬਾਰੇ ਵੀ ਪੁੱਛਿਆ ਗਿਆ ਹੈ, ਜਿਸ ਵਿੱਚ ਸੁਸ਼ਾਂਤ, ਉਸ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਤਿੰਨੇ ਸ਼ਾਮਲ ਸਨ। ਈਡੀ ਇਸ ਮਾਮਲੇ ਵਿੱਚ ਹੁਣ ਤਕ 6 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਸੁਸ਼ਾਂਤ ਦੀ ਭੈਣ ਮੀਤੂ ਸਿੰਘ ਵੀ ਮੰਗਲਵਾਰ ਨੂੰ ਈਡੀ ਦਫ਼ਤਰ ਪਹੁੰਚੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.