ETV Bharat / sitara

ਸੁਸ਼ਾਂਤ ਦੇ ਪਿਤਾ ਨੇ ਰਿਆ ਤੋਂ ਪੁੱਤਰ ਦੇ ਇਲਾਜ ਬਾਰੇ ਜਾਣਨ ਦੀ ਕੀਤੀ ਸੀ ਕੋਸ਼ਿਸ਼

author img

By

Published : Aug 11, 2020, 7:09 PM IST

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਆਪਣੇ ਪੁੱਤਰ ਦੀ ਦੋਸਤ ਰਿਆ ਚੱਕਰਵਰਤੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅਦਾਕਾਰ ਦੇ ਇਲਾਜ ਦਾ ਵੇਰਵਾ ਸਾਂਝਾ ਕਰਨ ਲਈ ਆਖਿਆ। ਹਾਲਾਂਕਿ ਅਦਾਕਾਰ ਦੀ ਮੌਤ ਦੇ ਮਾਮਲੇ ਵਿੱਚ ਮੁੱਖ ਸ਼ੱਕੀ ਰਿਆ ਨੇ ਉਨ੍ਹਾਂ ਦੇ ਕਿਸੇ ਵੀ ਮੈਸੇਜ ਦਾ ਜਵਾਬ ਨਹੀਂ ਦਿੱਤਾ।

ਫ਼ੋਟੋ
ਫ਼ੋਟੋ

ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਰਿਆ ਚੱਕਰਵਰਤੀ ਤੋਂ ਆਪਣੇ ਪੁੱਤਰ ਦੇ ਇਲਾਜ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਇਸ ਗੱਲ ਦਾ ਖ਼ੁਲਾਸਾ ਵਾਟਸਐਪ ਦੇ ਮੈਸੇਜ ਤੋਂ ਹੋਇਆ, ਜੋ ਉਨ੍ਹਾਂ ਨੇ ਮੀਡੀਆ ਨਾਲ ਸਾਂਝੇ ਕੀਤੇ ਹਨ।

ਹਾਲਾਂਕਿ ਅਦਾਕਾਰ ਦੀ ਮੌਤ ਦੇ ਮਾਮਲੇ ਵਿੱਚ ਮੁੱਖ ਸ਼ੱਕੀ ਰਿਆ ਚੱਕਰਵਰਤੀ ਨੇ ਉਨ੍ਹਾਂ ਦੇ ਮੈਸੇਜ ਦਾ ਜਵਾਬ ਨਹੀਂ ਦਿੱਤਾ। ਰਿਆ ਤੋਂ ਇਲਾਵਾ ਸੁਸ਼ਾਂਤ ਦੇ ਪਿਤਾ ਨੇ ਅਦਾਕਾਰ ਦੇ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਦਾ ਰਿਪਲਾਈ ਨਹੀਂ ਕੀਤਾ। ਬੀਤੀ 25 ਜੁਲਾਈ ਨੂੰ ਪਟਨਾ ਪੁਲਿਸ ਸਟੇਸ਼ਨ ਵਿੱਚ ਕੇ.ਕੇ ਸਿੰਘ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਮੋਦੀ ਵੀ ਸਹਿ-ਮੁਲਜ਼ਮ ਹੈ। ਉੱਥੇ ਹੀ ਸੁਸ਼ਾਂਤ ਅਤੇ ਰਿਆ ਦੀ ਮੈਨੇਜਰ ਵੀ ਰਹਿ ਚੁੱਕੀ ਹੈ।

ਫ਼ੋਟੋ
ਫ਼ੋਟੋ

ਈਡੀ ਅਤੇ ਸੀਬੀਆਈ ਮ੍ਰਿਤਕ ਅਦਾਕਾਰ ਦੀ ਮੌਤ ਦੀ ਜਾਂਚ ਕਰ ਰਹੀ ਹੈ। ਸੁਸ਼ਾਂਤ ਅਤੇ ਉਸ ਦਾ ਪਰਿਵਾਰ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦੋਹਾਂ ਏਜੰਸੀਆਂ ਨੇ ਬਿਹਾਰ ਪੁਲਿਸ ਦੀ ਐਫਆਈਆਰ ਦੇ ਅਧਾਰ ‘ਤੇ ਜਾਂਚ ਨੂੰ ਸੰਭਾਲਿਆ ਹੈ। ਕੇ.ਕੇ ਸਿੰਘ ਨੇ ਦੁਪਹਿਰ 12.34 ਵਜੇ ਰਿਆ ਨੂੰ ਸੰਦੇਸ਼ ਦਿੱਤਾ ਅਤੇ ਉਸ ਨੂੰ ਆਪਣੇ ਪੁੱਤਰ ਦੇ ਇਲਾਜ ਬਾਰੇ ਵੇਰਵੇ ਸਾਂਝੇ ਕਰਨ ਲਈ ਕਿਹਾ।

ਰਿਆ ਨੂੰ ਲਿਖੇ ਮੈਸੇਜ ਵਿਚ ਸਿੰਘ ਕਹਿ ਰਹੇ ਹਨ, "ਜਦੋਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਮੈਂ ਸੁਸ਼ਾਂਤ ਦਾ ਪਿਤਾ ਹਾਂ, ਤਾਂ ਤੁਸੀਂ ਗੱਲ ਕਿਉਂ ਨਹੀਂ ਕੀਤੀ। ਆਖਰ ਗੱਲ ਕੀ ਹੈ ਇੱਕ ਦੋਸਤ ਵਜੋਂ, ਉਸ ਦੀ ਦੇਖਭਾਲ ਤੇ ਉਸ ਦਾ ਇਲਾਜ ਕਰਵਾ ਰਹੇ ਹੋ ਤਾਂ ਮੇਰਾ ਵੀ ਫਰਜ਼ ਬਣਦਾ ਹੈ ਕਿ ਸੁਸ਼ਾਂਤ ਦੇ ਬਾਰੇ ਵਿੱਚ ਮੈਨੂੰ ਵੀ ਜਾਣਕਾਰੀ ਰਹੇ। ਇਸ ਲਈ ਕਾਲ ਕਰਕੇ ਮੈਨੂੰ ਵੀ ਸਾਰੀ ਜਾਣਕਾਰੀ ਦਿਓ।"

ਇਹ ਖੁਲਾਸਾ ਸੁਸ਼ਾਂਤ ਮਾਮਲੇ ਵਿੱਚ ਮੋਦੀ, ਰਿਆ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੁਆਰਾ ਈਡੀ ਤੋਂ ਪੁੱਛਗਿੱਛ ਦੌਰਾਨ ਹੋਇਆ ਹੈ। ਈਡੀ ਨੇ ਸੋਮਵਾਰ ਨੂੰ ਮਰਹੂਮ ਅਦਾਕਾਰ ਦੇ ਜੀਜੇ ਓ.ਪੀ ਸਿੰਘ ਦੇ ਘਰ (ਫਰੀਦਾਬਾਦ) ਵਿਖੇ ਦੌਰਾ ਕੀਤਾ ਸੀ, ਜਿੱਥੇ ਸੁਸ਼ਾਂਤ ਦੇ ਪਿਤਾ ਰਹਿੰਦੇ ਪਏ ਹਨ। ਉਨ੍ਹਾਂ ਨੇ ਮਾਮਲੇ ਦੇ ਸੰਬੰਧ ਵਿੱਚ ਸੁਸ਼ਾਂਤ ਦੇ ਪਿਤਾ ਤੇ ਭੈਣ ਦਾ ਬਿਆਨ ਦਰਜ ਕੀਤਾ।

ਸੀ.ਬੀ.ਆਈ. ਦੇ ਸੂਤਰਾਂ ਅਨੁਸਾਰ ਅਦਾਕਾਰ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਦੀ ਮੌਤ ਖੁਦਕੁਸ਼ੀ ਨਹੀਂ ਬਲਕਿ ਇੱਕ ਕਤਲ ਸੀ। ਹਾਲਾਂਕਿ, ਸੀਬੀਆਈ ਅਧਿਕਾਰੀ ਦੇ ਮਾਮਲੇ ਵਿੱਚ ਬਹੁਤ ਖਾਮੋਸ਼ ਹੈ।

ਅਦਾਕਾਰ ਦੇ ਪਿਤਾ ਨੇ ਵੀ ਮੋਦੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, 29 ਨਵੰਬਰ ਨੂੰ ਰਿਆ ਨੂੰ ਸੁਨੇਹਾ ਦੇਣ ਵਾਲੇ ਦਿਨ, ਉਨ੍ਹਾਂ ਨੇ ਵਾਟਸਐੱਪ 'ਤੇ ਇੱਕ ਮੈਸੇਜ ਕੀਤਾ ਸੀ ਕਿ ਉਹ ਉਨ੍ਹਾਂ ਦੇ ਲਈ ਮੁੰਬਈ ਦੀ ਫਲਾਈਟ ਦੀ ਟਿਕਟ ਬੁੱਕ ਕਰਾਉਣ ਤਾਂ ਉਹ ਮੁੰਬਈ ਜਾ ਸਕਣ।

ਸਿੰਘ ਨੇ ਸ਼ਰੂਤੀ ਮੋਦੀ ਨੂੰ ਸੁਨੇਹਾ ਦਿੱਤਾ, “ਮੈਂ ਜਾਣਦਾ ਹਾਂ ਕਿ ਤੁਸੀਂ ਸੁਸ਼ਾਂਤ ਦੇ ਸਾਰੇ ਕਰਜ਼ੇ ਅਤੇ ਉਸ ਨੂੰ ਵੀ ਤੁਸੀਂ ਵੇਖਦੇ ਹੋ। ਉਹ ਹੁਣ ਅਜਿਹੀ ਸਥਿਤੀ ਵਿੱਚ ਹੈ, ਇਸ ਬਾਰੇ ਇਹ ਗੱਲ ਕਰਨਾ ਚਾਹ ਰਹੇ ਸੀ। ਮੈਂ ਕੱਲ੍ਹ ਸੁਸ਼ਾਂਤ ਨਾਲ ਗੱਲਬਾਤ ਕੀਤੀ ਸੀ ਤੇ ਉਹ ਬਹੁਤ ਪਰੇਸ਼ਾਨ ਹੈ।”

ਉਨ੍ਹਾਂ ਨੇ ਅੱਗੇ ਲਿਖਿਆ,“ ਹੁਣ ਤੁਸੀਂ ਸੋਚੋ ਕਿ ਇੱਕ ਪਿਤਾ ਨੂੰ ਕਿੰਨੀ ਫਿਕਰ ਹੋਵੇਗੀ। ਇਸ ਲਈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ। ਹੁਣ ਤੁਸੀਂ ਗੱਲ ਨਹੀਂ ਕਰ ਰਹੇ, ਮੈਂ ਮੁੰਬਈ ਜਾਣਾ ਚਾਹੁੰਦਾ ਹਾਂ। ਫਲਾਈਟ ਦੀ ਟਿਕਟ ਭੇਜੋ।”

ETV Bharat Logo

Copyright © 2024 Ushodaya Enterprises Pvt. Ltd., All Rights Reserved.