ETV Bharat / sitara

ਸੌਮਿੱਤਰ ਚੈਟਰਜੀ: ਬੰਗਾਲ ਦੀ ਬੁਲੰਦ ਸ਼ਖਸੀਅਤ ਜਿਸ ਦੀ ਮੁਰੀਦ ਹੋਈ ਪੂਰੀ ਦੁਨਿਆ

ਦਿੱਗਜ ਅਦਾਕਾਰ ਸੌਮਿੱਤਰ ਚੈਟਰਜੀ ਨੂੰ ਆਸਕਰ ਵਿਜੇਤਾ ਨਿਰਦੇਸ਼ਕ ਸੱਤਿਆਜੀਤ ਰੇ ਦੇ ਨਾਲ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਸੌਮਿੱਤਰ ਚੈਟਰਜੀ ਫ਼ਿਲਮ ਜਗਤ ਦੇ ਪਹਿਲੇ ਭਾਰਤੀ ਹੈ, ਜਿਨ੍ਹਾਂ ਨੂੰ ਫ੍ਰਾਂਸ ਦਾ ਸਰਵਉੱਚ ਇਨਾਮ 'ਦ ਆਫਿਸਰ ਡੇਸ ਆਰਟਸ ਐਟ ਮੀਟਰਜ਼' ਨਾਲ ਸਨਮਾਨਿਤ ਕੀਤਾ ਗਿਆ।

ਸੌਮਿੱਤਰ ਚੈਟਰਜੀ
ਸੌਮਿੱਤਰ ਚੈਟਰਜੀ
author img

By

Published : Oct 28, 2020, 10:00 AM IST

ਹੈਦਰਾਬਾਦ: ਦਿੱਗਜ ਅਦਾਕਾਰ ਸੌਮਿੱਤਰ ਚੈਟਰਜੀ ਦਾ ਜਨਮ 19 ਜਨਵਰੀ 1935 ਨੂੰ ਬ੍ਰਿਟਿਸ਼ ਭਾਰਤ ਦੇ ਦੌਰਾਨ ਬੰਗਾਲ ਦੇ ਕ੍ਰਿਸ਼ਨਾ ਨਗਰ 'ਚ ਹੋਇਆ। ਉਨ੍ਹਾਂ ਦਾ ਅਸਲੀ ਨਾਂਅ ਉੱਤਮ ਕੁਮਾਰ ਹੈ।

ਸੌਮਿੱਤਰ ਨੇ ਆਪਣੇ ਸ਼ੁਰੂਆਤੀ ਸਾਲਾਂ 'ਚ ਹਾਵੜਾ ਜ਼ਿਲ੍ਹਾ ਸਕੂਲ ਤੇ ਕਲਕੱਤਾ 'ਚ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਕਲਕੱਤਾ ਦੀ ਯੂਨੀਵਰਸਿਟੀ ਤੋਂ ਬੰਗਾਲ ਸਾਹਿਤ 'ਚ ਗ੍ਰੇਜੁਏਸ਼ਨ ਕੀਤੀ। ਵਿਦਿਆਰਥੀ ਰਹਿੰਦੇ ਹੋਏ ਉਨ੍ਹਾਂ ਬੰਗਾਲੀ ਥਿਏਟਰ ਦੇ ਮਸ਼ਹੂਰ ਅਦਾਕਾਰ- ਨਿਰਦੇਸ਼ਕ ਅਹਿੰਦਰ ਚੌਧਰੀ ਦੇ ਅਧੀਨ ਅਦਾਕਾਰੀ ਸਿੱਖੀ।

2004 'ਚ ਇਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸੰਗੀਤ ਨਾਟਕ ਅਕਾਦਮੀ ਤੇ ਕਈ ਫ਼ਿਲਮਫ਼ੇਅਰ ਅਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਗਿਆ।ਸ਼ੌਮਿੱਤਰ ਚੈਟਰਜੀ ਨੂੰ ਫ਼ਿਲਮਾਂ 'ਚ ਉਨ੍ਹਾਂ ਦੇ ਅਨਮੋਲ ਯੋਗਦਾਨ ਲਈ 2012 'ਚ ਦਾਦਾ ਸਾਹੇਬ ਫਾਲਕੇ ਅਵਾਰਡ ਨਾਲ ਨਵਾਜਿਆ ਗਿਆ।

ਕਰਿਅਰ ਦੀ ਸ਼ੁਰੂਆਤ

ਉਨ੍ਹਾਂ ਆਪਣੇ ਕਰਿਅਰ ਦੀ ਸ਼ੁਰੂਆਤ ਆਲ ਇੰਡੀਆ ਰੇਡਿਓ 'ਚ ਇੱਕ ਐਲਾਨਕਰਤਾ ਵਜੋਂ ਕੀਤੀ ਗਈ। ਜਿਸ ਤੋਂ ਬਾਅਦ ਉਸ ਨੇ ਸੱਤਿਆਜੀਤ ਰੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਦੱਸ ਦਈਏ ਕਿ ਦੋਵਾਂ ਨੇ ਨਾਲ ਮਿਲ ਕੇ 14 ਫ਼ਿਲਮਾਂ ਬਣਾਇਆ।

ਸੱਤਿਆਜੀਤ ਰੇ ਤੇ ਸੌਮਿੱਤਰ ਚੈਟਰਜੀ ਦੀ ਜੋੜੀ

ਫ਼ਿਲਮਕਾਰ ਸੱਤਿਆਜੀਤ ਰੇ ਤੇ ਸੌਮਿੱਤਰ ਚੈਟਰਜੀ ਦੀ ਜੋੜੀ ਦੀ ਤੁਲਨਾ ਹਾਲੀਵੁਡ ਦੇ ਪ੍ਰਸਿੱਧ ਅਦਾਕਾਰ- ਨਿਰਦੇਸ਼ਕ ਦੀ ਜੋੜੀ ਅਕੀਰਾਸਾਵਾ-ਯੋਸ਼ਿਰੋ ਮਿਫਯੂਨ ਤੇ ਮਾਰਸਲੋ ਮਾਸਟਰਯੋਨੀ ਫੇਡੇਰਿਕੋ ਨਾਲ ਕੀਤੀ ਜਾਣ ਲੱਗ ਗਈ।

ਕਈ ਇਨਾਮਾਂ ਨਾਲ ਨਵਾਜਿਆ ਗਿਆ

ਸੌਮਿੱਤਰ ਚੈਟਰਜੀ ਫ਼ਿਲਮ ਜਗਤ ਦੇ ਪਹਿਲੇ ਭਾਰਤੀ ਹੈ, ਜਿਨ੍ਹਾਂ ਨੂੰ ਫ੍ਰਾਂਸ ਦਾ ਸਰਵਉੱਚ ਇਨਾਮ 'ਦ ਆਫਿਸਰ ਡੇਸ ਆਰਟਸ ਐਟ ਮੀਟਰਜ਼' ਨਾਲ ਸਨਮਾਨਿਤ ਕੀਤਾ ਗਿਆ ਤੇ ਇਟਲੀ ਨੇ ਇਨ੍ਹਾਂ ਨੂੰ ਲਾਇਫ ਟਾਇਮ ਅਚੀਵਮੇਂਟ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਹੈ।

ਹਾਲ ਹੀ 6 ਅਕਤੂਬਰ ਨੂੰ ਇਹ ਕੋਰੋਨਾ ਪੌਜ਼ੀਟਿਵ ਪਾਏ ਗਏ ਤੇ ਇਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਵਾਇਆ ਗਿਆ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਕੋਰੋੋਨਾ ਟੈਸਟ ਨੈਗਟਿਵ ਆਇਆ ਗਿਆ ਤੇ ਉਹ ਠੀਕ ਹੋ ਗਏ ਸੀ। ਹੁਣ ਉਨ੍ਹਾਂ ਦੀ ਸਿਹਤ ਫਿਰ ਤੋਂ ਖ਼ਰਾਬ ਹੋ ਗਈ ਹੈ ਤੇ ਫੈਨਜ਼ ਉਨ੍ਹਾਂ ਦੀ ਚੰਗੀ ਸੇਹਤ ਦੀ ਕਾਮਨਾ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.