ਚੰਡੀਗੜ੍ਹ: ਪੰਜਾਬੀ ਗਾਇਕੀ ਵਿੱਚ ਸਤਿੰਦਰ ਸਰਤਾਜ ਇੱਕ ਸਦਾ ਬਹਾਰ ਗੀਤਾਂ ਵਾਲਾ ਗਾਇਕ ਮੰਨਿਆ ਜਾਂਦਾ ਹੈ, ਸਰਤਾਜ ਦੇ ਗੀਤ ਨੂੰ ਪੰਜਾਬੀ ਗਾਇਕੀ ਵਿੱਚ ਭਰਵਾਂ ਹੁੰਗਾਰਾ ਮਿਲਦਾ ਆਇਆ ਹੈ। ਉਹਨਾਂ ਦੇ ਗੀਤਾਂ ਦੇ ਵਿਸ਼ੇ ਕੁੱਝ ਅਜਿਹੇ ਹੁੰਦੇ ਹਨ ਕਿ ਉਸ ਨੂੰ ਦੂਸਰੇ ਗਾਇਕਾਂ ਦੀ ਲਾਈਨ ਵਿੱਚੋਂ ਅਲੱਗ ਕਰ ਦਿੰਦੇ ਹਨ। ਗੀਤਾਂ ਦਾ ਮਿਊਜ਼ਿਕ, ਵਾਤਾਵਰਨ ਕੁੱਝ ਅਜਿਹੇ ਪ੍ਰਕਾਰ ਦਾ ਹੁੰਦਾ ਹੈ ਕਿ ਸਰਤਾਜ ਦੇ ਗੀਤ ਨੂੰ ਪਲ਼ਾਂ ਵਿੱਚ ਕਰੋੜਾਂ ਵਿਊਜ਼ ਮਿਲ ਜਾਂਦੇ ਹਨ।
- " class="align-text-top noRightClick twitterSection" data="">
ਜੇਕਰ ਗੱਲ ਅੱਜ ਦੀ ਕੀਤੀ ਜਾਵੇ ਤਾਂ ਸਰਤਾਜ ਦਾ ਅੱਜ ਸ਼ਨੀਵਾਰ ਨੂੰ ਨਵਾਂ ਗੀਤ ਆਇਆ ਹੈ, ਜਿਸ ਦਾ ਨਾਂ 'ਨਾਦਾਨ ਜੇਹੀ ਆਸ'(nadaan jehi asa)। ਗਾਇਕ ਨੇ ਕਈ ਦਿਨ ਪਹਿਲਾਂ ਹੀ ਇਸ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਸੀ। ਅੱਜ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ।
- " class="align-text-top noRightClick twitterSection" data="
">
ਜੇਕਰ ਗੀਤ ਬਾਰੇ ਗੱਲ ਕੀਤੀ ਜਾਵੇ ਤਾਂ ਗੀਤ ਵਿੱਚ ਡੂੰਘੀਆਂ ਰਮਜ਼ਾਂ ਹਨ, ਜਿਹਨਾਂ ਨੂੰ ਖੁਦ ਸਰਤਾਜ ਹੀ ਜਾਣਦੇ ਹਨ। ਪਰ ਫਿਰ ਵੀ ਜੇਕਰ ਗੱਲ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਗੀਤ ਇਨਸਾਨ ਫਿਤਰਤ ਨੂੰ ਲੈ ਕੇ ਹੈ। ਕਿ ਕਿਵੇਂ ਇਨਸਾਨ ਵਿੱਚ ਸਭ ਖੂਬੀਆਂ ਹੋਣ ਦੇ ਬਾਵਜੂਦ ਪਿੱਛੇ ਹੀ ਰਹਿ ਜਾਂਦਾ ਹੈ ਪਰ ਜਦੋਂ ਕੋਈ ਉਸ ਨੂੰ ਹੱਲਾਸ਼ੇਰੀ ਦੇ ਦੇਵੇ ਤਾਂ ਫਿਰ ਉਹ ਕੀ ਨਹੀਂ ਕਰ ਸਕਦਾ।
ਤੁਹਾਨੂੰ ਦੱਸ ਦਈਏ ਕਿ ਗਾਇਕ ਦੇ ਗੀਤਾਂ ਦੀ ਇਹ ਖਾਸੀਅਤ ਹੈ ਕਿ ਉਹ ਬੇਜ਼ਾਨ ਚੀਜ਼ਾਂ ਨੂੰ ਆਪਣੀ ਗਾਇਕੀ ਰਾਹੀਂ ਜੀਉਣ ਲਾ ਦਿੰਦਾ ਹੈ, ਇਸੇ ਤਰ੍ਹਾਂ ਦਾ ਹੀ ਗੀਤ ਹੈ 'ਨਾਦਾਨ ਜੇਹੀ ਆਸ।'
ਜੇਕਰ ਕੰਮ ਦੀ ਗੱਲ ਕਰੀਏ ਤਾਂ ਸਰਤਾਜ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ ਵਿੱਚ ਵੀ ਪੈਰ ਰੱਖ ਦਿੱਤਾ ਹੈ। ਉਹਨਾਂ ਦੀ ਫਿਲਮ 'ਬਲੈਕ ਪ੍ਰਿੰਸ', 'ਇੱਕੋ ਮਿੱਕੇ' ਅਤੇ ਹੁਣ ਨੀਰੂ ਬਾਜਵਾ ਨਾਲ ਆਉਣ ਵਾਲੀ ਫਿਲਮ 'ਕਲੀ ਜੋਟਾ' ਹਨ।
ਇਹ ਵੀ ਪੜ੍ਹੋ:ਮੁਸੀਬਤ 'ਚ ਫਸਿਆ ਕੰਗਨਾ ਰਣੌਤ ਦਾ ਸ਼ੋਅ 'ਲਾਕ ਅੱਪ' !, ਜਾਣੋ ਕੀ ਹੈ ਇਹ ਮੁਸੀਬਤ