ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ 'ਸਵੱਛ ਭਾਰਤ ਅਭਿਆਨ' ਦੇ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ 2019 ਦੇ ਚੈਂਪੀਅਨ ਆਫ ਚੇਂਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਜਧਾਨੀ ਵਿੱਚ ਸੋਮਵਾਰ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨੇ ਸ਼ਿਲਪਾ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ।
ਹੋਰ ਪੜ੍ਹੋ: ਕਲਾਕਾਰਾਂ ਦੇ ਹੁਨਰ ਦੇਖ ਕੇ ਕਰਦੀ ਹਾਂ ਕਾਸਟ: ਅਸ਼ਵਿਨੀ ਅਈਅਰ ਤਿਵਾੜੀ
ਇਸ ਮੌਕੇ ਸ਼ਿਲਪਾ ਨੇ ਕਿਹਾ, "ਮੈਂ ਇਹ ਪੁਰਸਕਾਰ ਪਾ ਕੇ ਸੱਚਮੁਚ ਮਾਣ ਮਹਿਸੂਸ ਕਰ ਰਹੀ ਹਾਂ ਤੇ ਮੈਨੂੰ ਲਗਦਾ ਹੈ ਕਿ ਆਪਣੇ ਦੇਸ਼ ਨੂੰ ਸਵੱਛ ਰੱਖਣਾ ਹਰੇਕ ਨਾਗਰਿਕ ਦਾ ਫਰਜ਼ ਹੈ। ਸਵੱਛਤਾ ਦਿਮਾਗ ਤੋਂ ਸ਼ੁਰੂ ਹੁੰਦੀ ਹੈ। ਜਦ ਅਸੀਂ ਆਪਣੇ ਘਰ ਸਾਫ਼ ਰੱਖਦੇ ਹਾਂ, ਤਾਂ ਦੇਸ਼ ਕਿਉਂ ਨਹੀਂ? ਇਸ ਸਾਲ ਆਪਣੇ ਪੂਰੇ ਕਾਰਬਨ ਫੁਟਪ੍ਰਿੰਟ ਨੂੰ ਆਫਸੈਟ ਕਰਨ ਲਈ ਮੈਂ 480 ਦਰੱਖ਼ਤ ਲਗਾਏ ਹਨ।"
ਹੋਰ ਪੜ੍ਹੋ: ਸ਼ੁਭ ਮੰਗਲ ਜ਼ਿਆਦਾ ਸਾਵਧਾਨ: ਹੋਮੋਫੋਬੀਆ ਤੋਂ ਬਚਾਉਣ ਆ ਰਹੇ ਨੇ ਆਯੁਸ਼ਮਾਨ
ਉਨ੍ਹਾਂ ਨੇ ਅੱਗੇ ਕਿਹਾ, "ਇਹ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਸਿਰਫ਼ ਵਰਤਮਾਨ ਦੇ ਲਈ ਨਹੀਂ, ਸਗੋਂ ਭਵਿੱਖ ਦੇ ਲਈ ਵੀ ਆਪਣੇ ਕੀਮਤੀ ਗ੍ਰਹਿ ਦੀ ਦੇਖਭਾਲ ਕਰੀਏ।" ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫ੍ਰੰਟ ਦੀ ਤਾਂ ਉਹ ਫ਼ਿਲਮ 'ਨਿਕੰਮਾ' ਵੀ ਨਜ਼ਰ ਆਵੇਗੀ। ਇਹ ਫ਼ਿਲਮ ਰੋਮੈਂਟਿਕ ਕਾਮੇਡੀ ਫ਼ਿਲਮ ਹੋਵੇਗੀ। ਇਹ ਫ਼ਿਲਮ ਜੂਨ ਮਹੀਨੇ ਵਿੱਚ ਰਿਲੀਜ਼ ਹੋ ਸਕਦੀ ਹੈ।