ETV Bharat / sitara

ਸੰਜੇ ਦੱਤ ਨੇ ਜਨਮ ਦਿਨ ਦੇ ਮੌਕੇ ਫੈਂਨਜ਼ ਨੂੰ ਦਿੱਤਾ ਤੋਹਫ਼ਾ - Sanjay Dutt Birthday Special

ਸੰਜੂ ਬਾਬਾ ਨੇ ਆਪਣੇ ਜਨਮ ਦਿਨ ਦੇ ਮੌਕੇ ਫੈਂਨਸ ਨੂੰ ਤੋਹਫ਼ਾ ਦਿੱਤਾ। ਦਰਅਸਲ ਸੰਜੇ ਦੱਤ ਦੀ ਅਗਲੀ ਫ਼ਿਲਮ 'KGF 2' ਦਾ ਪੋਸਟਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ਤੇ ਪੋਸਟਰ ਰਿਲੀਜ਼ ਹੋਣ ਸਾਰ ਹੀ ਸੁਰਖੀਆਂ ਵਿੱਚ ਆ ਪੁੱਜਾ ਹੈ

ਫੈਂਨਜ਼ ਨੂੰ ਦਿੱਤਾ ਤੋਹਫ਼ਾ
ਫ਼ੋਟੋ
author img

By

Published : Jul 29, 2019, 12:55 PM IST

Updated : Jul 29, 2021, 3:58 PM IST

ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਅੱਜ ਜਨਮ ਦਿਨ ਹੈ। ਜਨਮ ਦਿਨ ਦੇ ਮੌਕੇ 'ਤੇ ਸੰਜੇ ਦੱਤ ਦੀ ਨਵੀਂ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਸੰਜੇ ਕੰਨੜ ਦੀ ਫ਼ਿਲਮ 'KGF 2' ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਪਹਿਲਾ ਭਾਗ 2018 ਵਿੱਚ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਵੀ ਮਿਲਿਆ।

'KGF' ਦਾ ਪਹਿਲਾ ਭਾਗ ਚਾਰ ਭਾਸ਼ਵਾਂ ਵਿੱਚ ਰਿਲੀਜ਼ ਹੋਇਆ ਸੀ ਜਿਸ ਨੇ ਸਾਰੇ ਭਾਰਤ ਵਿੱਚ ਆਪਣਾ ਨਾਂਅ ਕਮਾ ਲਿਆ। ਇਸ ਤੋਂ ਇਲਾਵਾ ਫ਼ਿਲਮ ਨੇ ਕਈ ਅਵਾਰਡ ਵੀ ਜਿੱਤੇ। ਜੇ ਇਸ ਫ਼ਿਲਮ ਦੇ ਬਾਕਸ ਆਫ਼ਿਸ ਦੀ ਗੱਲ ਕੀਤੀ ਜਾਵੇ ਤਾਂ 'KGF' ਨੇ ਬਾਕਸ ਆਫ਼ਿਸ ਤੇ ਤਕਰੀਬਨ 243-250 ਕਰੋੜ ਤੱਕ ਦੀ ਕਮਾਈ ਕੀਤੀ ਹੈ। 'KGF 2' ਵਿੱਚ ਬਾਲੀਵੁੱਡ ਦੇ ਸੰਜੂ ਬਾਬਾ ਵੀ ਨਜ਼ਰ ਆਉਣਗੇ। ਫ਼ਿਲਮ ਦਾ ਪੋਸਟਰ ਹਾਲ ਹੀ ਵਿੱਚ ਸੰਜੂ ਬਾਬਾ ਦੇ ਜਨਮ ਦਿਨ ਦੇ ਮੌਕੇ ਤੇ ਰਿਲੀਜ਼ ਕੀਤਾ ਗਿਆ ਹੈ। ਜਿਸ 'ਤੇ ਸੰਜੇ ਦੱਤ ਕਾਫ਼ੀ ਖ਼ੁਸ਼ ਤੇ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ। ਨਾਲ ਹੀ ਦੱਸ ਦਈਏ ਕਿ ਪੋਸਟਰ ਰਿਲੀਜ਼ ਹੋਣ 'ਤੇ ਹੀ ਇਹ ਪੋਸਟਰ ਸੁਰਖੀਆਂ ਵਿੱਚ ਆ ਗਿਆ ਹੈ ਦੱਸ ਦਈਏ ਕਿ ਫ਼ਿਲਮ ਨੂੰ ਪ੍ਰਸ਼ਾਨਥ ਨੀਲ ਨੇ ਡਾਇਰੈਕਟ ਕੀਤਾ ਸੀ ਤੇ ਇਸ ਫ਼ਿਲਮ ਦੇ ਭਾਗ ਦੂਜੇ ਨੂੰ ਵੀ ਪ੍ਰਸ਼ਾਨਥ ਨੀਲ ਹੀ ਡਾਇਰੈਕਟ ਕਰਨਗੇ। ਇਸ ਫ਼ਿਲਮ ਦੇ ਰਿਲੀਜ਼ ਮਿਤੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ।

Last Updated : Jul 29, 2021, 3:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.