ਹੈਦਰਾਬਾਦ: ਇਨ੍ਹੀਂ ਦਿਨੀਂ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਆਪਣੀ ਆਉਣ ਵਾਲੀ ਫਿਲਮ '83' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ 24 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।
ਅਜਿਹੇ 'ਚ ਰਣਵੀਰ-ਦੀਪਿਕਾ 1983 ਦੀ ਵਿਸ਼ਵ ਕੱਪ ਜੇਤੂ ਟੀਮ ਨਾਲ ਫਿਲਮ ਦੀ ਸਕ੍ਰੀਨਿੰਗ ਲਈ ਸਾਊਦੀ ਅਰਬ ਪਹੁੰਚੇ। ਇੱਥੇ ਫਿਲਮ ਦੀ ਟੀਮ ਅਤੇ ਸਾਰੇ ਖਿਡਾਰੀਆਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਗਿਆ। ਦਰਅਸਲ ਸਾਊਦੀ ਅਰਬ ਦੀ ਬੁਰਜ ਖਲੀਫਾਂ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਹੈ, ਜਿਸ 'ਤੇ 16 ਦਸੰਬਰ ਨੂੰ ਫਿਲਮ '83' ਦਾ ਟ੍ਰੇਲਰ ਦਿਖਾਇਆ ਗਿਆ ਸੀ।
ਰਣਵੀਰ-ਦੀਪਿਕਾ ਸਮੇਤ 1983 ਦੀ ਵਿਸ਼ਵ ਕੱਪ ਜੇਤੂ ਟੀਮ ਨੇ ਇਹ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖਿਆ। ਤੁਹਾਨੂੰ ਦੱਸ ਦੇਈਏ ਕਿ ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣੀ '83' ਦਾ ਵਰਲਡ ਪ੍ਰੀਮੀਅਰ ਜੇਦਾਹ (ਸਾਊਦੀ ਅਰਬ) 'ਚ ਰੈੱਡ ਸੀ ਫਿਲਮ ਫੈਸਟੀਵਲ 'ਚ ਹੋਇਆ ਸੀ।
ਇਸ ਤੋਂ ਬਾਅਦ ਫਿਲਮ ਦੀ ਟੀਮ ਦੁਬਈ ਗਈ। ਨਿਰਦੇਸ਼ਕ ਕਬੀਰ ਖਾਨ ਪਤਨੀ ਮਿਨੀ ਮਾਥੁਰ ਨਾਲ ਸਨ। ਇਸ ਖਾਸ ਮੌਕੇ 'ਤੇ ਕ੍ਰਿਕਟ ਜਗਤ ਦੀਆਂ ਵੱਡੀਆਂ ਹਸਤੀਆਂ ਕਪਿਲ ਦੇਵ, ਸੁਨੀਲ ਗਾਵਸਕਰ ਅਤੇ ਮਹਿੰਦਰ ਅਮਰਨਾਥ ਵੀ ਮੌਜੂਦ ਸਨ।
ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਕ੍ਰਿਕਟ 'ਚ ਭਾਰਤ ਦੀ ਇਤਿਹਾਸਕ ਜਿੱਤ 'ਤੇ ਬਣੀ ਫਿਲਮ '83' ਦਾ ਟ੍ਰੇਲਰ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਸਾਰਿਆਂ ਨੇ ਮਾਣ ਮਹਿਸੂਸ ਕੀਤਾ। ਇਸ ਦੌਰਾਨ ਦੀਪਿਕਾ ਦੀਆਂ ਅੱਖਾਂ ਨਮ ਹੋ ਗਈਆਂ। ਰਣਵੀਰ-ਦੀਪਿਕਾ ਨੇ ਹੱਥਾਂ 'ਚ ਹੱਥ ਰੱਖ ਕੇ ਇਹ ਸਾਰਾ ਸੀਨ ਸਿਰ ਉੱਚਾ ਕਰਕੇ ਦੇਖਿਆ। ਇਸ ਦੇ ਨਾਲ ਹੀ ਜੋੜੇ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਸਨ।
- " class="align-text-top noRightClick twitterSection" data="
">
ਟ੍ਰੇਲਰ ਖ਼ਤਮ ਹੋਣ ਤੋਂ ਬਾਅਦ ਰਣਵੀਰ-ਦੀਪਿਕਾ ਸਮੇਤ ਉੱਥੇ ਮੌਜੂਦ ਸਾਰਿਆਂ ਨੇ ਤਾੜੀਆਂ ਵਜਾ ਕੇ ਇਸ ਮਹਿਮਾਨ-ਨਿਵਾਜ਼ੀ ਲਈ ਧੰਨਵਾਦ ਕੀਤਾ। ਤੁਹਾਨੂੰ ਦੱਸ ਦੇਈਏ ਇਸ ਮੌਕੇ ਰਣਵੀਰ ਅਤੇ ਦੀਪਿਕਾ ਨੇ ਰੈਟਰੋ ਲੁੱਕ ਕੈਰੀ ਕੀਤਾ।
ਰਣਵੀਰ ਸਿੰਘ ਨੇ ਇੰਸਟਾਗ੍ਰਾਮ 'ਤੇ ਆਪਣਾ ਲੁੱਕ ਪੋਸਟ ਕਰਦੇ ਹੋਏ ਲਿਖਿਆ, 'ਡਿਸਕੋ ਇਨਫਰਨੋ, ਲੈਟਸ ਗੋ'। ਇਸ ਦੇ ਨਾਲ ਹੀ ਦੀਪਿਕਾ ਲਾਲ ਰੰਗ ਦੀ ਡਰੈੱਸ 'ਚ ਨਜ਼ਰ ਆਈ।
ਰਣਵੀਰ ਅਤੇ ਦੀਪਿਕਾ ਤੋਂ ਇਲਾਵਾ ਫਿਲਮ '83' 'ਚ ਹਾਰਡੀ ਸੰਧੂ, ਤਾਹਿਰ ਰਾਜ ਭਸੀਨ, ਜੀਵਾ, ਸਾਕਿਬ ਸਲੀਮ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ, ਨਿਸ਼ਾਂਤ ਦਹੀਆ, ਸਾਹਿਲ ਖੱਟਰ, ਐਮੀ ਵਿਰਕ, ਅਦੀਨਾ ਕੋਠਾਰੇ, ਧੀਰਿਆ ਕਰਵਾ, ਆਰ ਬਦਰੀ ਅਤੇ ਪੰਕਜ ਤ੍ਰਿਪਾਠੀ ਵਰਗੇ ਕਲਾਕਾਰ ਹਨ। ਇਹ ਫਿਲਮ 24 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ:ਬੋਨੀ ਕਪੂਰ ਨੇ ਪਤਨੀ ਸ਼੍ਰੀਦੇਵੀ ਨੂੰ ਕੀਤਾ ਯਾਦ , ਹੈਪੀ ਮੋਮੈਂਟ ਦੀ ਥ੍ਰੋਬੈਕ ਤਸਵੀਰ ਕੀਤੀ ਸਾਂਝੀ ਲਿਖਿਆ- My heart