ETV Bharat / sitara

ਗੁਰੂ ਰੰਧਾਵਾ ਦੀ ਫ਼ਿਲਮ 'ਚ ਨਜ਼ਰ ਆਉਣਗੇ ਰਣਜੀਤ ਬਾਵਾ - ਗੁਰੂ ਰੰਧਾਵਾ

ਗੁਰੂ ਰੰਧਾਵਾ ਦੀ ਫ਼ਿਲਮ ਵਿੱਚ ਰਣਜੀਤ ਬਾਵਾ ਨਜ਼ਰ ਆਉਣਗੇ। ਗੁਰੂ ਰੰਧਾਵਾ ਨੇ ਅਦਾਕਾਰੀ ਨੂੰ ਛੱਡ ਕੇ ਨਿਰਮਾਤਾ ਬਣਨ ਵਿੱਚ ਦਿਲਚਸਪੀ ਦਿਖਾਈ। ਫ਼ਿਲਮ ਤਾਰਾ ਮੀਰਾ ਜਲਦ ਰਿਲੀਜ਼ ਹੋਵੇਗੀ।

ਫ਼ੋਟੋ
author img

By

Published : Jul 25, 2019, 10:12 AM IST

ਚੰਡੀਗੜ੍ਹ: ਪਾਲੀਵੁੱਡ ਦੇ ਕਈ ਗਾਇਕ ਅਕਸਰ ਫ਼ਿਲਮ ਵਿੱਚ ਅਦਾਕਾਰੀ ਕਰਦੇ ਨਜ਼ਰ ਆਉਂਦੇ ਹਨ। ਪਰ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਗੁਰੂ ਰੰਧਾਵਾ ਆਪਣੇ ਗਾਇਕੀ ਦੇ ਸਫ਼ਰ ਤੋਂ ਬਾਅਦ ਹੁਣ ਫ਼ਿਲਮ ਨਿਰਮਾਤਾ ਵਜੋਂ ਨਜ਼ਰ ਆਉਣਗੇ।
ਜੇਕਰ ਗੱਲ ਕੀਤੀ ਜਾਵੇ ਗੁਰੂ ਰੰਧਾਵਾ ਦੀ ਤਾਂ ਗੁਰੂ ਦੇ ਲਿਖੇ ਗਾਣੇ ਵੀ ਕਾਫ਼ੀ ਸਰਗਰਮ ਰਹੇ ਹਨ। ਇਸ ਤੋਂ ਇਲਾਵਾ ਗੁਰੂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਹਿਚਾਨ ਬਣਾ ਲਈ ਹੈ ਜਿਸ ਤੋਂ ਬਾਅਦ ਗੁਰੂ ਹੁਣ ਫ਼ਿਲਮ ਵਿੱਚ ਅਦਾਕਾਰ ਦੀ ਵਜਾਏ ਫ਼ਿਲਮ ਨਿਰਮਾਤਾ ਵਜੋਂ ਨਜ਼ਰ ਆਉਣਗੇ।
ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਗੁਰੂ ਰੰਧਾਵਾ ਦੀ ਇਸ ਫ਼ਿਲਮ ਵਿੱਚ ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਰਾ ਰਣਜੀਤ ਬਾਵਾ ਨਜ਼ਰ ਆਉਣਗੇ। ਜਦ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਉਸ ਸਮੇਂ ਗੁਰੂ ਦਾ ਨਾਮ ਇਸ ਫ਼ਿਲਮ ਵਿੱਚ ਸ਼ਾਮਿਲ ਨਹੀਂ ਸੀ ਪਰ ਸੋਸ਼ਲ ਮੀਡਿਆ ਤੇ ਜਾਰੀ ਕੀਤਾ ਗਿਆ ਫ਼ਿਲਮ ਦਾ ਕਲੈਪ ਤੇ ਗੁਰੂ ਦਾ ਨਾਮ ਲਿਖਿਆ ਹੋਇਆ ਹੈ।

tara mira film
ਫ਼ੋਟੋ
ਦੱਸਣਯੋਗ ਹੈ ਕਿ ਇਸ ਫ਼ਿਲਮ ਦੀ ਰਿਲੀਜ਼ ਡੇਟ ਦੀ ਜਾਣਕਰੀ ਗੁਰੂ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਅੰਮ੍ਰਿਤਸਰ 'ਚ ਹੋਈ ਹੈ। ਜੇ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੇ ਡਾਇਰੈਕਟਰ ਦੀ ਤਾਂ ਇਸ ਫ਼ਿਲਮ ਨੂੰ ਰਾਜੀਵ ਢੀਂਗਰਾ ਨੇ ਨਿਰਦੇਸ਼ਿਤ ਕੀਤਾ ਹੈ। ਜਿਨ੍ਹਾਂ ਨੇ ਅਮਰਿੰਦਰ ਗਿੱਲ ਦੀ ਫਿਲਮ 'ਲਵ ਪੰਜਾਬ' ਅਤੇ ਕਪਿਲ ਸ਼ਰਮਾ ਦੀ ਫਿਲਮ 'ਫਰੰਗੀ' ਨੂੰ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿੱਚ ਹਿੰਦੀ ਫ਼ਿਲਮ ਅਦਾਕਰਾ ਅਤੇ ਮਾਡਲ ਨਾਜ਼ੀਆ ਹੁਸੈਨ ਨਜ਼ਰ ਆਵੇਗੀ। ਰਣਜੀਤ ਬਾਵਾ ਨਾਲ ਪਾਲੀਵੁੱਡ ਤੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁਗੀ, ਰਾਜੀਵ ਠਾਕੁਰ ਸਮੇਤ ਕਈ ਨਮੀ ਸਿਤਾਰੇ ਫ਼ਿਲਮ ਵਿੱਚ ਕੰਮ ਕਰਨਗੇ ਤੇ ਇਹ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Intro:Body:

ar

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.