ਨਵੀਂ ਦਿੱਲੀ: ਸਾਊਥ ਦੇ ਸੁਪਰਸਟਾਰ ਰਜਨੀਕਾਂਤ ਆਪਣੀਆਂ ਫ਼ਿਲਮਾਂ ਨਾਲੋਂ ਜ਼ਿਆਦਾ ਆਪਣੇ ਨਰਮ ਵਿਵਹਾਰ ਕਰਕੇ ਜਾਣੇ ਜਾਂਦੇ ਹਨ। ਸਾਊਥ ਇੰਡੀਆ ਵਿੱਚ ਉਨ੍ਹਾਂ ਨੂੰ ਲੋਕ ਭਗਵਾਨ ਵਜੋਂ ਪੂਜਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੱਕ ਪ੍ਰਸ਼ੰਸਕ ਦੀ ਇੱਛਾ ਪੂਰੀ ਕਰਦੇ ਹੋਏ ਉਸ ਨੂੰ ਆਪਣੇ ਘਰ ਬੁਲਾ ਕੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕ ਨੂੰ ਕਈ ਤੋਹਫ਼ੇ ਵੀ ਦਿੱਤੇ। ਦਰਅਸਲ ਪ੍ਰਣਵ ਬਾਲਾਸੁਬਰਾਮਨਿਅਮ ਦਾ ਜਨਮ ਬਿਨ੍ਹਾਂ ਹੱਥਾਂ ਤੋਂ ਹੋਇਆ ਸੀ।
ਹੋਰ ਪੜ੍ਹੋ: ਫ਼ਿਲਮ 'ਸਭ ਕੁਸ਼ਲ ਮੰਗਲ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖਣ ਨੂੰ ਮਿਲੇਗੀ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਦੀ ਅਦਾਕਾਰੀ
ਪਰ ਇਸ ਦੇ ਬਾਵਜੂਦ ਕੋਈ ਵੀ ਉਸ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਨਹੀਂ ਰੋਕ ਸਕਿਆ। ਉਹ ਇੱਕ ਚਿੱਤਰਕਾਰ ਹੈ ਅਤੇ ਆਪਣੇ ਪੈਰਾਂ ਨਾਲ ਪੇਂਟਿੰਗ ਕਰਦਾ ਹੈ। ਇਸ ਤੋਂ ਇਲਾਵਾ ਉਹ ਸੈਲਫ਼ੀ ਲੈਣ, ਦੂਸਰਿਆਂ ਨਾਲ ਹੱਥ ਮਿਲਾਉਣ ਅਤੇ ਲਿਖਣ ਵਰਗੇ ਕੰਮ ਆਪਣੇ ਪੈਰਾਂ ਨਾਲ ਕਰਦਾ ਹੈ।
ਹੋਰ ਪੜ੍ਹੋ: ਫ਼ਿਲਮ Jayeshbhai Jordar ਵਿੱਚ ਭੋਲੇ ਛੋਕਰੇ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਰਣਵੀਰ ਸਿੰਘ
ਇਸ ਤੋਂ ਇਲਾਵਾ ਪ੍ਰਣਵ ਨੇ ਥਲਾਈਵਾ ਨੂੰ ਇੱਕ ਪੇਂਟਿੰਗ ਵੀ ਗਿਫ਼ਟ ਕੀਤੀ, ਜੋ ਉਸ ਨੇ ਖ਼ੁਦ ਬਣਾਈ ਸੀ। ਰਜਨੀਕਾਂਤ ਦੇ ਪਿਆਰ ਭਰੇ ਅੰਦਾਜ਼ ਨੂੰ ਵੇਖਦਿਆਂ, ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਟਵੀਟ ਕਰਕੇ ਸੁਪਰਸਟਾਰ ਦੀ ਪ੍ਰਸ਼ੰਸਾ ਵੀ ਕੀਤੀ।