ETV Bharat / sitara

ਨੈਪੋਟਿਜ਼ਮ 'ਤੇ ਬੋਲੇ ਰੈਪਰ ਰਫ਼ਤਾਰ 'ਇਸ ਨੂੰ ਜੜੋਂ ਪੁੱਟਣਾ ਜਰੂਰੀ' - nepotism

'ਆਲ ਬਲੈਕ', 'ਸਵੈਗ ਮੇਰਾ ਦੇਸੀ' ਵਰਗੇ ਰੈਪਸ ਲਈ ਮਸ਼ਹੂਰ ਰਫ਼ਤਾਰ ਦਾ ਮੰਨਣਾ ਹੈ ਕਿ ਭਾਰਤ ਵਿੱਚ ਪੱਖਪਾਤੀ ਅਤੇ ਭਾਈ-ਭਤੀਜਾਵਾਦ ਹੈ ਅਤੇ ਇਸ ਨੂੰ ਜੜ ਤੋਂ ਪੁੱਟਣਾ ਜ਼ਰੂਰੀ ਹੈ।

raftaar says india has af air share of favouritism and nepotism
ਨੇਪੋਟਿਜ਼ਮ 'ਤੇ ਬੋਲੇ ਰੈਪਰ ਰਫ਼ਤਾਰ 'ਇਸਨੂੰ ਜੜੋਂ ਪੁੱਟਣਾ ਜਰੂਰੀ'
author img

By

Published : Jul 13, 2020, 9:46 PM IST

ਮੁੰਬਈ: ਮਸ਼ਹੂਰ ਰੈਪਰ ਰਫ਼ਤਾਰ ਦਾ ਮੰਨਣਾ ਹੈ ਕਿ ਪੈਸੇ ਦੀ ਤਾਕਤ ਅਤੇ ਸਰੀਰਕ ਤਾਕਤ ਉਨ੍ਹਾਂ ਲੋਕਾਂ ਨੂੰ ਡਰਾਉਣ ਲਈ ਕਾਫ਼ੀ ਹੈ ਜੋ ਸੰਗੀਤ ਦੇ ਕਾਰੋਬਾਰ ਵਿੱਚ ਨਵੇਂ ਹਨ।

ਰਫ਼ਤਾਰ ਨੇ ਆਈਏਐਨਐਸ ਨੂੰ ਕਿਹਾ, "ਯਾਦ ਰੱਖੋ ਕਿ ਅਸਲ ਸ਼ਕਤੀ ਪ੍ਰਸ਼ੰਸਕਾਂ ਦੇ ਹੱਥ ਵਿੱਚ ਹੈ। ਸਰੀਰ ਅਤੇ ਪੈਸੇ ਦੀ ਤਾਕਤ ਕਿਸੇ ਨੂੰ ਡਰਾਉਣ ਦਾ ਇੱਕ ਚੰਗਾ ਤਰੀਕਾ ਹੋ ਸਕਦਾ ਹੈ, ਜੋ ਸੰਗੀਤ ਦੇ ਉਦਯੋਗ ਵਿੱਚ ਨਵਾਂ ਹੈ ਪਰ ਅਸਲ ਪ੍ਰਤਿਭਾ ਹਮੇਸ਼ਾ ਚਮਕਦੀ ਰਹੇਗੀ।"

'ਆਲ ਬਲੈਕ', 'ਸਵੈਗ ਮੇਰਾ ਦੇਸੀ' ਜਿਹੇ ਰੈਪਸ ਲਈ ਮਸ਼ਹੂਰ ਰਫ਼ਤਾਰ ਨੇ ਭਾਈ ਭਤੀਜਾਵਾਦ 'ਤੇ ਕਿਹਾ, "ਸਾਨੂੰ ਇਸ ਸਾਰੀ ਅੰਦਰੂਨੀ-ਬਾਹਰੀ ਬਹਿਸ ਨੂੰ ਰੋਕਣ ਦੀ ਲੋੜ ਹੈ। ਸਾਨੂੰ ਅਸਲ ਪ੍ਰਤਿਭਾ ਨੂੰ ਲੱਭਣ ਅਤੇ ਉਸਨੂੰ ਮੌਕਾ ਦੇਣ ਦੀ ਜ਼ਰੂਰਤ ਹੈ ਫਿਰ ਭਾਵੇਂ ਇਹ ਅੰਦਰੂਨੀ ਜਾਂ ਬਾਹਰੀ ਹੈ। ਪੱਛਮੀ ਸੰਸਾਰ ਤੋਂ ਉਲਟ, ਭਾਰਤ ਵਿੱਚ ਪੱਖਪਾਤ ਅਤੇ ਭਤੀਜਾਵਾਦ ਹੈ ਅਤੇ ਸਾਨੂੰ ਇਸ ਨੂੰ ਜੜ੍ਹ ਤੋਂ ਖਤਮ ਕਰਨਾ ਪਏਗਾ।”

ਉਨ੍ਹਾਂ ਅੱਗੇ ਕਿਹਾ, "ਜਿਸ ਦਿਨ ਅਸੀਂ ਕਲਾਕਾਰਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਦੇ ਰੁਤਬੇ ਜਾਂ ਉਨ੍ਹਾਂ ਨੂੰ ਮਿਲਣ ਵਾਲੇ ਵੱਡੇ ਅਵਾਰਡਾਂ ਜਾਂ ਪ੍ਰੋਜੈਕਟਾਂ ਦੇ ਅਧਾਰ 'ਤੇ ਨਿਰਣਾ ਕਰਨਾ ਬੰਦ ਕਰ ਦਿੰਦੇ ਹਾਂ, ਉਸ ਦਿਨ ਪੱਖਪਾਤ ਦਾ ਇਹ ਪੂਰ ਸਿਸਟਮ ਖ਼ਤਮ ਹੋ ਜਾਵੇਗਾ।"

ਰੈਪਰ ਨੇ ਕਿਹਾ, "ਕਲਾਕਾਰਾਂ ਦੀ ਇਹ ਪੀੜ੍ਹੀ ਆਪਣੀ ਯੋਗਤਾ, ਅਧਿਕਾਰ ਅਤੇ ਪੇਸ਼ੇਵਰ ਕਦਰਾਂ ਕੀਮਤਾਂ ਨੂੰ ਲੈ ਕੇ ਸਮਝਦਾਰ ਹੈ।" ਇਸ ਲਈ ਭਾਈ-ਭਤੀਜਾਵਾਦ ਅਤੇ ਪੱਖਪਾਤ ਦੀ ਸਮੁੱਚੀ ਲਹਿਰ ਨੂੰ ਦਰਸ਼ਕ ਮਿਲਿਆ ਹੈ, ਨਹੀਂ ਤਾਂ ਪਹਿਲਾਂ ਲੋਕ ਇਨ੍ਹਾਂ ਚੀਜ਼ਾਂ ਨੂੰ ਨਹੀਂ ਜਾਣਦੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.