ਚੰਡੀਗੜ੍ਹ: ਪੰਜਾਬੀ ਦੇ ਗਾਇਕ ਅਤੇ ਅਦਾਕਾਰ ਬੱਬਲ ਰਾਏ ਅੱਜ ਅਪਣਾ ਜਨਮਦਿਨ ਮਨਾ ਰਹੇ ਹਨ। ਬੱਬਲ ਰਾਏ ਦਾ ਜਨਮ 3 ਮਾਰਚ 1985 ਨੂੰ ਲੁਧਿਆਣਾ ਦੇ ਸਮਰਾਲਾ ਪੰਜਾਬ ਵਿੱਚ ਹੋਇਆ ਹੈ। ਪੰਜਾਬੀ ਗਾਇਕ ਬੱਬਲ ਰਾਏ ਦੇ ਪਿਤਾ ਦਾ ਨਾਂ ਸਰਦਾਰ ਮਨਜੀਤ ਸਿੰਘ ਰਾਏ ਜੋ ਕਿ ਥੀਏਟਰ ਕਲਾਕਾਰ ਸਨ। ਉਹਨਾਂ ਦੀ ਮਾਤਾ ਦਾ ਨਾਂ ਨਿਰਮਲ ਕੌਰ ਸੀ। ਬੱਬਲ ਦਾ ਪੈਦਾਇਸ਼ੀ ਨਾਂ ਸਿਮਰਨਜੀਤ ਸਿੰਗ ਰਾਏ ਸੀ। ਬੱਬਲ ਨੇ ਸਭ ਤੋਂ ਪਹਿਲਾਂ ਆਪਣਾ ਇੱਕ ਗੀਤ ਯੂਟਿਊਬ 'ਤੇ ਪਾਇਆ ਸੀ, ਜਿਸ ਤੋਂ ਉਸ ਨੂੰ ਕਾਫ਼ੀ ਉਤਸ਼ਾਹ ਮਿਲਿਆ। ਇਸ ਤੋਂ ਬਾਅਦ ਬੱਬਲ ਰਾਏ ਦਾ ਗਾਇਕੀ ਸਫ਼ਰ ਸ਼ੁਰੂ ਹੋ ਗਿਆ।
ਬੱਬਲ ਰਾਏ ਦਾ ਪਹਿਲੀ ਐਲਬਮ 'ਸਾਊ ਪੁੱਤ' ਤਿਆਰ ਕੀਤੀ ਸੀ ਜਿਸ ਨਾਲ ਬੱਬਲ ਨੂੰ ਪਹਿਚਾਣ ਮਿਲੀ ਸੀ।
ਗੀਤ
ਬੱਬਲ ਰਾਏ ਦੇ ਗੀਤ 2012 ਸੋਹਣੀ, ਫਿਰ ਰੰਗੀਲੇ, ਟੌਰ, ਤੇਰਾ ਨਾਮ, ਕੁੜੀ ਤੂੰ ਪਟਾਕਾ, ਦਿਉਰ ਭਰਜਾਈ, ਖੂਹ ਤੇ ਟਿੰਡਾਂ ਆਦਿ ਹਨ।
ਫਿਲਮਾਂ ਦਾ ਵੇਰਵਾ
ਸਿੰਘ ਵਰਸਿਜ਼ ਕੌਰ, ਮਿਸਟਰ ਐੰਡ ਮਿਸਿਜ਼ 420, ਓਹ ਮਾਈ ਪਿਉ, ਦਿਲਦਾਰੀਆਂ ਆਦਿ ਕੀਤੀਆਂ।
ਇਹ ਵੀ ਪੜ੍ਹੋ:HBD Tiger Shroff: 12ਵੀਂ ਪਾਸ ਹੋ ਕੇ ਵੀ ਟਾਈਗਰ ਸ਼ਰਾਫ਼ ਕੋਲ 50 ਕਰੋੜ ਦੀ ਸੰਪਤੀ, ਜਾਣੋ ਕੁਝ ਹੋਰ ਰੋਚਕ ਗੱਲਾਂ