ਚੰਡੀਗੜ੍ਹ: ਪੰਜਾਬੀ ਫ਼ਿਲਮਾ ਦਿਨੋਂ ਦਿਨ ਪੂਰੀ ਦੁਨੀਆਂ ਵਿੱਚ ਕਮਾ ਰਹੀਆਂ ਹਨ। ਇਸ ਦੇ ਚੱਲਦਿਆਂ ਕਈ ਪੰਜਾਬੀ ਕਲਾਕਾਰ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਦਾ ਐਲਾਨ ਪਹਿਲਾ ਹੀ ਕਰ ਰਹੇ ਹਨ। ਇਸ ਦੇ ਨਾਲ ਹੀ ਸਾਲ 2018 ਵਿੱਚ ਆਈ ਫ਼ਿਲਮ ਲੌਂਗ ਲਾਚੀ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ ਤੇ ਲੋਕਾਂ ਵੱਲੋਂ ਵੀ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ।
ਹੋਰ ਪੜ੍ਹੋ: ਫ਼ਿਲਮ ਮਿਸਟਰ ਲੇਲੇ ਤੋਂ ਬਾਹਰ ਹੋਈ ਕਿਆਰਾ, ਹੁਣ ਵਰੁਣ ਨਾਲ ਨਜ਼ਰ ਆ ਸਕਦੀ ਹੈ ਜਾਨ੍ਹਵੀ
ਹਾਲ ਹੀ ਵਿੱਚ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਲੌਂਗ ਲਾਚੀ 2 ਦਾ ਐਲਾਨ ਕੀਤਾ ਹੈ। ਇਹ ਫ਼ਿਲਮ ਸਾਲ 2021 ਦੇ ਮਾਰਚ ਮਹੀਨੇ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਅਤੇ ਫ਼ਿਲਮ ਨੂੰ ਲਿਖਿਆ ਅੰਬਰਦੀਪ ਸਿੰਘ ਨੇ ਹੈ।
ਐਮੀ ਨੇ ਪੋਸਟਰ ਨਾਲ ਕੈਪਸ਼ਨ ਵਿੱਚ ਲਿਖਿਆ ਕਿ ਲੌਂਗ ਲਾਚੀ 2 ਦੀ ਤਿਆਰੀ ਚੱਲ ਰਹੀ ਹੈ। ਮੈਂ ਇਸ ਫ਼ਿਲਮ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ। ਐਮੀ ਤੋਂ ਇਲਾਵਾ ਪੰਜਾਬੀ ਫ਼ਿਲਮਾ ਦੇ ਨਿਰਦੇਸ਼ਕ ਜਗਦੀਪ ਸਿੱਧੂ ਨੇ ਵੀ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਨੂੰ ਲੈ ਕੇ ਅੰਬਰਦੀਪ ਸਿੰਘ ਨੂੰ ਵਧਾਈ ਦਿੱਤੀ ਹੈ।
- " class="align-text-top noRightClick twitterSection" data="
">
" class="align-text-top noRightClick twitterSection" data="ਹੋਰ ਪੜ੍ਹੋ: ਨਿਊਯਾਰਕ ਦੀ ਇੱਕ ਮੈਗਜ਼ੀਨ ਨੇ ਪਦਮਾ ਲਕਸ਼ਮੀ ਨੂੰ ਪ੍ਰਿਅੰਕਾ ਚੋਪੜਾ ਸਮਝ ਕੀਤੀ ਪੋਸਟ
">