ETV Bharat / sitara

ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸੁਮੇਲ ਹੈ ਫ਼ਿਲਮ 'ਚੱਲ ਮੇਰਾ ਪੁੱਤ' - chal mera putt public review

ਫ਼ਿਲਮ 'ਚੱਲ ਮੇਰਾ ਪੁੱਤ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸੁਮੇਲ ਹੈ ਜਿਸ ਵਿੱਚ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਅਤੇ ਅਦਾਕਾਰਾ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਹਨ।

ਫ਼ੋਟੋ
author img

By

Published : Jul 27, 2019, 9:41 AM IST

ਚੰਡੀਗੜ੍ਹ: ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਗੀਤਕਾਰ ਅਮਰਿੰਦਰ ਗਿੱਲ ਆਪਣੀ ਗਾਇਕੀ ਤੇ ਆਪਣੀਆਂ ਫ਼ਿਲਮ ਕਰਕੇ ਕਾਫ਼ੀ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਅਮਰਿੰਦਰ ਦੀ ਫ਼ਿਲਮ 'ਚੱਲ ਮੇਰਾ ਪੁੱਤ' ਰਿਲੀਜ਼ ਹੋਈ ਹੈ ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਵੀਡੀਓ

ਅਦਾਕਾਰ:

ਫ਼ਿਲਮ ਵਿੱਚ ਜੇਕਰ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਵਿੱਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਹਨ। ਇਸ ਤੋਂ ਇਲਾਵਾ ਫ਼ਿਲਮ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਦੇ ਕਈ ਅਦਾਕਾਰ ਵੀ ਸ਼ਾਮਲ ਹਨ।

ਕਹਾਣੀ :
'ਚੱਲ ਮੇਰਾ ਪੁੱਤ' ਫ਼ਿਲਮ ਦੀ ਜੇ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਸੁਮੇਲ ਦਿਖਾਇਆ ਗਿਆ ਹੈ। ਇਸ ਫ਼ਿਲਮ ਵਿੱਚ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਰੀਤ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਵਿਖਾਇਆ ਹੈ ਕਿ ਕਿਵੇਂ ਉੱਥੇ ਰਹਿ ਕੇ ਜਿੰਦਰ (ਅਮਰਿੰਦਰ ਗਿੱਲ) ਤੇ ਬਿੱਲਾ (ਗੁਰਸ਼ਬਦ ) ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ ਅਤੇ ਪੈਸਾ ਕਮਾਉਂਦੇ ਹਨ। ਇਸ ਤੋਂ ਇਲਾਵਾ ਫ਼ਿਲਮ ਵਿੱਚ ਸਵੀ (ਸਿੰਮੀ ਚਾਹਲ) ਦੀ ਜਿੰਦਰ ਨਾਲ ਇੱਕ ਮਿੱਠੀ ਜਿਹੀ ਲਵ ਸਟੋਰੀ ਨੂੰ ਵੀ ਦਿਖਾਇਆ ਗਿਆ ਹੈ।

ਪਬਲਿਕ ਰਿਵਿਊ:
ਜਿੱਥੇ ਫ਼ਿਲਮ ਵਿੱਚ ਦੋਨਾਂ ਦੇਸ਼ਾਂ ਦੇ ਅਦਾਕਾਰ ਦਾ ਸੁਮੇਲ ਦੇਖਣ ਨੂੰ ਮਿਲਿਆ ਹੈ ਉੱਥੇ ਹੀ ਲੋਕਾਂ ਨੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੂੰ ਕਾਫ਼ੀ ਪਸੰਦ ਕੀਤਾ ਹੈ। ਫ਼ਿਲਮ ਬਹੁਤ ਹਾਸ-ਰਸ ਭਰੀ ਹੈ ਜਿਸ ਵਿੱਚ ਲਹਿੰਦੇ ਪੰਜਾਬ ਦੇ ਅਦਾਕਾਰਾ ਨੇ ਆਪਣਾ ਕਾਫ਼ੀ ਯੋਗਦਾਨ ਪਾਇਆ ਹੈ।

ਦਰਸ਼ਕਾਂ ਵਲੋਂ ਫ਼ਿਲਮ ਨੂੰ 5 ਵਿੱਚੋਂ 5 ਸਟਾਰ ਦੇ ਕੇ ਫ਼ਿਲਮ ਨੂੰ ਪਿਆਰ ਦਿੱਤਾ ਗਿਆ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਇੰਝ ਲੱਗਦਾ ਹੈ ਜਿਵੋਂ ਦੋਵੇ ਪੰਜਾਬ ਦੋ ਨਹੀਂ ਸਗੋਂ ਇਕ ਹੋਣ।

ਖੂਬੀਆਂ :

  • ਫ਼ਿਲਮ ਵਿੱਚ ਜੇ ਗੱਲ ਕੀਤੀ ਜਾਵੇ ਅਦਾਕਾਰੀ ਦੀ ਤਾਂ ਦਰਸ਼ਕਾਂ ਨੂੰ ਹਰ ਐਕਟਰ ਦੀ ਅਦਾਕਾਰੀ ਕਾਫ਼ੀ ਜ਼ਿਆਦਾ ਪਸੰਦ ਆਈ। ਖ਼ਾਸ ਕਰਕੇ ਪਾਕਿਸਤਾਨੀ ਕਲਾਕਾਰਾਂ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ।
  • ਫ਼ਿਲਮ ਵਿੱਚ ਹਰ ਇੱਕ ਡਇਲੌਗ 'ਤੇ ਪੰਚ ਹੋਣ ਕਰਕੇ ਫ਼ਿਲਮ ਵਿੱਚ ਜਾਨ ਪੈ ਗਈ ਹੈ।
  • ਫ਼ਿਲਮ ਵੇਖ ਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦਰਸ਼ਕ ਕਾਫ਼ੀ ਖੁਸ਼ ਹੋਏ ਜਿਸ ਤੋਂ ਫ਼ਿਲਮ ਨੂੰ ਕਾਫ਼ੀ ਚੰਗਾ ਰਿਸਪੌਂਸ ਮਿਲ ਰਿਹਾ ਹੈ।

ਕਮੀਆਂ :

  • ਫ਼ਿਲਮ ਵਿੱਚ ਜੇਕਰ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਦਰਸ਼ਕਾਂ ਨੇ ਜ਼ਿਆਦਾ ਪਿਆਰ ਨਹੀਂ ਦਿੱਤਾ।
  • ਫ਼ਿਲਮ ਵਿੱਚ ਸਿੰਮੀ ਦਾ ਜ਼ਿਆਦਾ ਕਿਰਦਾਰ ਨਜ਼ਰ ਨਹੀਂ ਆਇਆ।

Intro:26 ਜੁਲਾਈ ਨੂੰ ਚੱਲ ਮੇਰਾ ਪੁੱਤ ਦਰਸ਼ਕਾਂ ਦੇ ਸਨਮੁੱਖ ਹੋ ਚੁਕੀ ਹੈ। ਦਰਸ਼ਕਾਂ ਨੇ ਇਸ ਫਿਲਮ ਨੂੰ ਬੜਾ ਹੁੰਗਾਰਾ ਦਿੱਤਾ ਹੈ।

Body:ਜਦੋ ਦਰਸ਼ਕਾਂ ਨੂੰ ਫਿਲਮ ਬਾਰੇ ਪੁੱਛਿਆ ਗਿਆ ਕਿ ਉਹਨਾਂ ਦਾ ਫਿਲਣ ਬਾਰੇ ਕੀ ਕਹਿਣਾ ਸੀ ਕਿ ਤਾਂ ਉਹਨਾਂ ਨੇ ਕਿਹਾ ਕਿ ਫ਼ਿਲਮ ਲਹਿੰਦੇ ਪੰਜਾਬ ਤੇ ਚੜਦੇ ਪੰਜਾਬ ਬਾਰੇ ਦੱਸਦੀ ਹੈ। ਕਿਵੇ ਲੋਕ ਵਿਦੇਸ਼ਾਂ ਚ ਜਾ ਕੇ ਰਹਿੰਦੇ ਹਨ।

Conclusion:ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ,ਸਿਮੀ ਚਹਾਲ,ਗੁਰਸ਼ਬਦ,ਹਰਦੀਪ ਗਿੱਲ ਤੇ ਪਾਕਿਸਤਾਨੀ ਕਲਾਕਾਰਾਂ ਵੀ ਨਜ਼ਰ ਆ ਰਹੇ ਹਨ।
ETV Bharat Logo

Copyright © 2025 Ushodaya Enterprises Pvt. Ltd., All Rights Reserved.