ETV Bharat / sitara

ਗਾਇਕਾ ਨਿਮਰਤ ਖਹਿਰਾ ਨੂੰ ਆਏ ਲਾਵਾਂ ਦੇ ਸੁਪਨੇ - ਗਾਇਕਾ ਨਿਮਰਤ ਖਹਿਰਾ

ਨਿਮਰਤ ਖਹਿਰਾ ਨੇ ਆਪਣੇ ਆਉਣ ਵਾਲੇ ਗੀਤ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਗੀਤਾ ਦਾ ਨਾਂਅ ਸੁਪਨਾ ਲਾਵਾਂ ਦਾ ਹੈ।

ਫ਼ੋਟੋ
author img

By

Published : Sep 8, 2019, 7:03 PM IST

ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੀ ਉੱਘੀ ਗਾਇਕਾ ਨਿਮਰਤ ਖਹਿਰਾ ਦੇ ਗੀਤ ਦਰਸ਼ਕਾਂ ਨੇ ਮਕਬੂਲ ਕੀਤੇ ਹਨ। ਗੀਤਾਂ ਤੋਂ ਇਲਾਵਾ ਨਿਮਰਤ ਖਹਿਰਾ ਦੇ ਸੂਟ ਵੀ ਸੁਰਖ਼ੀਆਂ ਬਟੌਰਦੇ ਹਨ। ਇੰਸਟਾਗ੍ਰਾਮ 'ਤੇ ਉਸ ਦੇ ਸੂਟ ਦੀਆਂ ਤਸਵੀਰਾਂ ਫ਼ੈਨਜ਼ ਵੱਲੋਂ ਖ਼ੂਬ ਪਸੰਦ ਕੀਤੀਆਂ ਜਾਂਦੀਆਂ ਹਨ।

ਦੱਸ ਦਈਏ ਕਿ ਨਿਮਰਤ ਖਹਿਰਾ ਨੂੰ ਅੱਜ ਕੱਲ੍ਹ ਵਿਆਹ ਦਾ ਬਹੁਤ ਚਾਅ ਚੜਿਆ ਹੋਇਆ ਹੈ। ਇਸ ਦਾ ਸਬੂਤ ਹੈ ਉਸ ਦਾ ਆਉਣ ਵਾਲਾ ਗੀਤ, ਨਿਮਰਤ ਨੇ ਇੰਸਟਾਗ੍ਰਾਮ 'ਤੇ ਪੋਸਟ ਪਾਈ ਹੈ ਕਿ ਉਨ੍ਹਾਂ ਦਾ ਅਗਲਾ ਗੀਤ ਸੁਪਨਾ ਲਾਵਾਂ ਦਾ ਹੋਵੇਗਾ। ਇਸ ਪੋਸਟ ਦੇ ਵਿੱਚ ਨਿਮਰਤ ਨੇ ਮਹਿੰਦੀ ਵਾਲੇ ਹੱਥਾਂ ਦੀ ਤਸਵੀਰ ਸਾਂਝੀ ਕੀਤੀ ਹੋਈ ਹੈ।

ਪੋਸਟ 'ਤੇ ਨਿਮਰਤ ਲਿਖਦੀ ਹੈ ,"ਅਗਲਾ ਗੀਤ ਸੁਪਨਾ ਲਾਵਾਂ ਦਾ, ਦਿਸੀਆਂ ਨਾਂ ਧੁੱਪਾਂ ਤੰਦਰੇ ਚੋਂ, ਸੁਣਿਆ ਨੀਂ ਰੌਲ਼ਾ ਕਾਵਾਂ ਦਾ, ਅੱਜ ਦਿਨ ਚੜਦੇ ਤਕ ਸੌਂ ਲਿਆ ਵੇ, ਸੁਪਨਾ ਸੀ ਆ ਗਿਆ ਲਾਵਾਂ ਦਾ.।"

ਜ਼ਿਕਰ-ਏ-ਖ਼ਾਸ ਹੈ ਕਿ ਗਾਇਕੀ ਤੋਂ ਇਲਾਵਾ ਨਿਮਰਤ ਫ਼ਿਲਮਾਂ ਦੇ ਵਿੱਚ ਵੀ ਕਦਮ ਰੱਖ ਚੁੱਕੀ ਹੈ। ਸਾਲ 2018 'ਚ ਨਿਮਰਤ ਦੀ ਫ਼ਿਲਮ ਅਫ਼ਸਰ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਉਸ ਦੀ ਕੋਈ ਵੀ ਫ਼ਿਲਮ ਰਿਲੀਜ਼ ਨਹੀ ਂ ਹੋਈ ਹੈ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.