ਮੁੰਬਈ: ਬੀਤੇ ਜ਼ਮਾਨੇ ਦੀ ਅਦਾਕਾਰਾ ਨੀਤੂ ਕਪੂਰ ਅਤੇ ਅਦਾਕਾਰ ਵਰੁਣ ਧਵਨ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਜਾਂਚ ਦੌਰਾਨ ਕੋਰੋਨਾ ਪੀੜਤ ਪਾਏ ਗਏ ਹਨ। ਦੋਵੇਂ ਹੀ ਚੰਡੀਗੜ੍ਹ 'ਚ ਅਨਿਲ ਕਪੂਰ ਅਤੇ ਕਿਆਰਾ ਅਡਵਾਨੀ ਦੇ ਨਾਲ ਆਪਣੀ ਆਗਾਮੀ ਫ਼ਿਲਮ ਜੁਰ ਜੁਗ ਜਿਓ ਦੀ ਸ਼ੂਟਿੰਗ ਕਰ ਰਹੇ ਸਨ।
ਪਰਿਵਾਰਕ ਸੂਤਰਾਂ ਅਨੁਸਾਰ, ਨੀਤੂ (62) ਹੁਣ ਆਪਣੇ ਬੇਟੇ ਰਣਬੀਰ ਕਪੂਰ ਦੁਆਰਾ ਲੋੜੀਂਦੇ ਪ੍ਰਬੰਧਾਂ ਕੀਤੇ ਜਾਣ ਤੋਂ ਬਾਅਦ ਮੁੰਬਈ ਵਾਪਸ ਆ ਰਹੀ ਹੈ। ਸੂਤਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਾਂਚ ਦੌਰਾਨ ਉਹ ਕੋਵਿਡ -19 ਤੋਂ ਪੀੜਤ ਹੋਈ ਸੀ। ਇਸ ਲਈ ਰਣਬੀਰ ਨੇ ਨੀਤੂ ਕਪੂਰ ਨੂੰ ਵਾਪਸ ਲਿਆਉਣ ਲਈ ਏਅਰ ਐਂਬੂਲੈਂਸ ਦਾ ਪ੍ਰਬੰਧ ਕੀਤਾ। ਜੇ ਉਹ ਇਥੇ ਰਹਿੰਦੀ ਹੈ ਤਾਂ ਉਸ ਦਾ ਹਸਪਤਾਲ ਵਿੱਚ ਵੱਖਰਾ ਪ੍ਰਬੰਧ ਹੋਵੇਗਾ ਅਤੇ ਉਸ ਦਾ ਇਲਾਜ ਸਹੀ ਢੰਗ ਨਾਲ ਹੋਵੇਗਾ।
ਧਵਨ ਅਤੇ ਫਿਲਮ ਦੇ ਨਿਰਦੇਸ਼ਕ ਰਾਜ ਮਹਿਤਾ ਨੇ ਵੱਖਰੇ ਤੌਰ 'ਤੇ ਚੰਡੀਗੜ੍ਹ ਰਹਿਣ ਦਾ ਫ਼ੈਸਲਾ ਕੀਤਾ ਹੈ। ਮਹਿਤਾ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਸੂਤਰ ਨੇ ਦੱਸਿਆ ਕਿ ਵਰੁਣ ਅਤੇ ਨਿਰਦੇਸ਼ਕ ਪੀੜਤ ਪਾਏ ਗਏ ਹਨ, ਪਰ ਦੋਵਾਂ ਨੇ ਉੱਥੇ ਰਹਿਣ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਅਨਿਲ ਕਪੂਰ ਨੇ ਟਵੀਟ ਕਰ ਕੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹਨ।