ਚੰਡੀਗੜ੍ਹ: ਮਿਸਿਜ਼ ਚੰਡੀਗੜ੍ਹ ਏ ਵੂਮੈਨ ਆਫ ਸਬਸਟੈਂਸ ਮੁਕਾਬਲੇ ਦਾ ਆਗਾਜ਼ ਹੋ ਚੁੱਕਾ ਹੈ। ਇਸ ਮੁਕਾਬਲੇ ਦੀ ਟੀਮ ਨੇ ਪ੍ਰੈਸ ਵਾਰਤਾ ਕਰ ਇਸ ਦੀ ਜਾਣਕਾਰੀ ਦਿੱਤੀ। ਮੁਕਾਬਲੇ ਦੀ ਪ੍ਰਬੰਧਕ ਨੇਹਾ ਜੁਲਕਾ ਅਰੋੜਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਇਸ ਦੇ ਆਡੀਸ਼ਨ ਹੋ ਚੁੱਕੇ ਹਨ।
ਹੋਰ ਪੜ੍ਹੋ:ਪੰਜਾਬੀ ਸ਼ੌਰਟ ਫ਼ਿਲਮ 'ਰੇਨ' ਦੀ ਹੋ ਰਹੀ ਹੈ ਵਿਦੇਸ਼ਾਂ 'ਚ ਸ਼ਲਾਘਾ
ਨੇਹਾ ਜੁਲਕਾ ਅਰੋੜਾ ਨੇ ਕਿਹਾ ਕਿ ਇਸ ਮੁਕਾਬਲੇ ਦਾ ਗ੍ਰੈਂਡ ਫ਼ਿਨਾਲੇ ਜਨਵਰੀ 2020 'ਚ ਹੋਵੇਗਾ। ਉਨ੍ਹਾਂ ਕਿਹਾ ਕਿ ਪੰਚਕੂਲਾ 'ਚ ਵੀ ਇਸ ਦੇ ਆਡੀਸ਼ਨ ਹੋਣਗੇ। ਇਹ ਆਡੀਸ਼ਨ 8 ਦਸੰਬਰ ਨੂੰ ਹੋਣਗੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੇਹਾ ਨੇ ਇਹ ਵੀ ਕਿਹਾ ਕਿ ਇਸ ਮੁਕਾਬਲੇ ਨੂੰ ਔਰਤਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਨਾ ਸਿਰਫ਼ ਚੰਡੀਗੜ੍ਹ ਬਲਕਿ ਪਟਿਆਲਾ , ਸ਼ਿਮਲਾ, ਦੇਹਰਾਦੂਨ ਤੋਂ ਵੀ ਔਰਤਾਂ ਆਡੀਸ਼ਨ ਦੇਣ ਲਈ ਪਹੁੰਚ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਹੀ ਕਈ ਔਰਤਾਂ ਨੇ ਮਨੋਰੰਜਨ ਜਗਤ 'ਚ ਆਪਣੀ ਥਾਂ ਬਣਾਈ ਹੈ। ਮਸ਼ਹੂਰ ਕਲਾਕਾਰ ਹਿਮਾਂਸ਼ੀ ਖੁਰਾਣਾ ਅੱਜ ਬਿਗ -ਬੌਸ 13 ਦੀ ਪ੍ਰਤੀਯੋਗੀ ਹੈ। ਉਸ ਨੇ 2009 ਦੇ ਵਿੱਚ ਮਿਸ ਲੁਧਿਆਣਾ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ।