ETV Bharat / sitara

ਲੋਕਾਂ ਦਾ ਪੈਸਿਆਂ ਪ੍ਰਤੀ ਲਾਲਚ ਨੂੰ ਵਿਖਾਉਂਦਾ ਹੈ ਫ਼ਿਲਮ ਕਿਟੀ ਪਾਰਟੀ ਦਾ ਟ੍ਰੇਲਰ - ਫ਼ਿਲਮ ਕਿਟੀ ਪਾਰਟੀ

ਨਵ ਬਾਜਵਾ ਵੱਲੋਂ ਨਿਰਦੇਸ਼ਿਤ ਫ਼ਿਲਮ ਕਿਟੀ ਪਾਰਟੀ ਦਾ ਟ੍ਰੇਲਰ ਰੀਲੀਜ਼ ਹੋ ਚੁੱਕਾ ਹੈ। ਇਸ ਟ੍ਰੇਲਰ ਦੇ ਵਿੱਚ ਜਸਵਿੰਦਰ ਭਲਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਕਾਇਨਾਤ ਅਰੋੜਾ ਵਰਗੇ ਕਲਾਕਾਰ ਨਜ਼ਰ ਆ ਰਹੇ ਹਨ।

ਫ਼ੋਟੋ
author img

By

Published : Nov 16, 2019, 7:42 PM IST

ਚੰਡੀਗੜ੍ਹ: 13 ਦਸੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਕਿਟੀ ਪਾਰਟੀ ਦਾ ਟ੍ਰੇਲਰ ਰੀਲੀਜ਼ ਹੋ ਚੁੱਕਾ ਹੈ। ਨਵ ਬਾਜਵਾ ਵੱਲੋਂ ਲਿਖਿਤ ਅਤੇ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਨਵ ਬਾਜਵਾ, ਕਾਇਨਾਤ ਅਰੋੜਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭਲਾ, ਹਾਰਬੀ ਸੰਘਾ, ਉਪਾਸਨਾ ਸਿੰਘ, ਰਾਣਾ ਰਣਬੀਰ, ਨੀਲੂ ਕੋਹਲੀ, ਮਨੀ ਬੋਪਾਰਾਏ, ਅਨੀਤਾ ਦੇਵਗਨ,ਸਤਵੰਤ ਕੌਰ ਵਰਗੇ ਕਲਾਕਾਰ ਨਜ਼ਰ ਆਉਣਗੇ।

ਪੈਸੇ ਵੱਧ ਕਮਾਉਣ ਦੇ ਲਾਲਚ 'ਚ ਲੋਕ ਕੀ ਕੁਝ ਕਰਦੇ ਨੇ ਇਹ ਟ੍ਰਲੇਰ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਕਾਇਨਾਤ ਅਰੋੜਾ ਔਰਤਾਂ ਨੂੰ ਲਾਲਚ ਦਿੰਦੀ ਹੈ ਕਿ ਉਹ ਦਿਨ੍ਹਾਂ 'ਚ ਪੈਸੇ ਡਬਲ ਕਰ ਦੇਵੇਗੀ। ਉਸ ਦੇ ਝਾਂਸੇ 'ਚ ਆ ਕੇ ਔਰਤਾਂ ਇਹ ਕਦਮ ਵੀ ਚੁੱਕ ਲੈਂਦੀਆਂ ਹਨ ਪਰ ਬਾਅਦ ਵਿੱਚ ਕਾਇਨਾਤ ਪੈਸੇ ਲੈਕੇ ਦੋੜ ਜਾਂਦੀ ਹੈ। ਔਰਤਾਂ ਦੇ ਡੂਬੇ ਪੈਸੇ ਵਾਪਿਸ ਆਉਂਦੇ ਹਨ ਕਿ ਨਹੀਂ ਇਸ 'ਤੇ ਹੀ ਫ਼ਿਲਮ ਆਧਾਰਿਤ ਹੈ।

ਜ਼ਿਕਰਯੋਗ ਹੈ ਕਿ ਇਸ ਫ਼ਿਲਮ ਤੋਂ ਇਲਾਵਾ ਨਵ ਬਾਜਵਾ ਦਾ ਨਵਾਂ ਗੀਤ ਬਦਮਾਸ਼ੀ ਵੀ ਦਰਸ਼ਕਾਂ ਦੇ ਛੇਤੀ ਹੀ ਰੂਬਰੂ ਹੋਵੇਗਾ। ਇਸ ਗੀਤ ਦਾ ਪੋਸਟਰ ਨਵ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।

Intro:Body:

f

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.