ETV Bharat / sitara

ਮੈਂ ਆਪ ਹੀ ਆਪਣੀਆਂ ਰਾਹਾਂ ਵਿੱਚ ਕੰਢੇ ਬੀਜੇ ਹਨ:ਮਨਿੰਦਰ ਬੁੱਟਰ - maninder buttar upcoming songs

ਮਨਿੰਦਰ ਬੁੱਟਰ ਨੇ ਗੀਤ ਲਾਰੇ ਦੇ ਪ੍ਰਮੋਸ਼ਨ ਵੇਲੇ ਇੱਕ ਨਿੱਜੀ ਇੰਟਰਵਿਊ 'ਚ ਗਾਇਕ ਜੱਸ ਮਾਣਕ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਉਨ੍ਹਾਂ ਵੱਲੋਂ ਲਿਖੇ ਲਹਿੰਗੇ ਗੀਤ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਇਸ ਇੰਟਰਵਿਊ 'ਚ ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਆਪਣੀਆਂ ਰਾਹਾਂ ਵਿੱਚ ਆਪ ਹੀ ਕੰਢੇ ਬੀਜੇ ਹਨ।

maninder buttar and Jass Manak controversy
ਫ਼ੋਟੋ
author img

By

Published : Dec 9, 2019, 10:55 AM IST

ਚੰਡੀਗੜ੍ਹ: ਪੰਜਾਬੀ ਗਇਕ ਮਨਿੰਦਰ ਬੁੱਟਰ ਦਾ ਹਾਲ ਹੀ ਵਿੱਚ ਰੀਲੀਜ਼ ਹੋਇਆ ਗੀਤ ਲਾਰੇ, ਸੁਪਰਹਿੱਟ ਸਾਬਿਤ ਹੋਇਆ ਹੈ। ਇਸ ਗੀਤ ਵਿੱਚ ਮਨਿੰਦਰ ਬੁੱਟਰ ਦੇ ਨਾਲ ਸਰਗੁਣ ਮਹਿਤਾ ਨੇ ਵੀ ਕੰਮ ਕੀਤਾ ਹੈ। ਮਨਿੰਦਰ ਬੁੱਟਰ ਨੇ ਇਸ ਗੀਤ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਕੀਤਾ। ਇਸ ਗੀਤ ਦੇ ਪ੍ਰਮੋਸ਼ਨ ਵੇਲੇ ਮਨਿੰਦਰ ਬੁੱਟਰ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ, ਜਿਸ ਵਿਚ ਮਨਿੰਦਰ ਨੇ ਗਾਇਕ ਜੱਸ ਮਾਣਕ ਦੇ ਲਹਿੰਗਾ ਗੀਤ 'ਤੇ ਟਿੱਪਣੀ ਕੀਤੀ ਹੈ। ਦੱਸ ਦਈਏ ਕਿ ਇਹ ਵੀਡੀਓ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ:ਜੱਸੀ ਗੱਲ ਨੇ ਸਾਂਝੀ ਕੀਤੀ ਆਪਣੀ ਫ਼ਿਲਮ 'ਪੰਗੇ' ਦੀ ਜਾਣਕਾਰੀ

ਮਨਿੰਦਰ ਨੇ ਕਿਹਾ,"ਉਨ੍ਹਾਂ ਨੇ ਲਹਿੰਗਾ ਗੀਤ ਲਿਖਿਆ ਸੀ ਅਤੇ ਗੀਤ ਬਣਾ ਕੇ ਉਨ੍ਹਾਂ ਨੇ ਆਪਣੇ ਇੱਕ ਦੋਸਤ ਨੂੰ ਭੇਜਿਆ। ਇਹ ਗੀਤ ਉਸ ਦੋਸਤ ਨੂੰ ਪਸੰਦ ਵੀ ਆਇਆ। ਸਾਰਿਆਂ ਨੂੰ ਇਹ ਗੀਤ ਬਹੁਤ ਵਧੀਆ ਲਗਿਆ ਪਰ ਕੋਈ ਨਾ ਕੋਈ ਕਾਰਨ ਕਰਕੇ ਗੀਤ ਉਨ੍ਹਾਂ ਵੱਲੋਂ ਰੀਲੀਜ਼ ਨਹੀਂ ਕੀਤਾ ਗਿਆ। ਜਿਸ ਦਾ ਫ਼ਾਇਦਾ ਜੱਸ ਮਾਣਕ ਅਤੇ ਉਸ ਦੀ ਟੀਮ ਨੇ ਚੁੱਕ ਲਿਆ।"
ਇਸ ਇੰਟਰਵਿਊ 'ਚ ਮਨਿੰਦਰ ਨੇ ਆਪਣੇ ਵੱਲੋਂ ਲਿੱਖੇ ਲਹਿੰਗੇ ਗੀਤ ਦੀਆਂ ਚਾਰ ਸਤਰਾਂ ਸੁਣਾਈਆਂ ਅਤੇ ਕਿਹਾ ਕਿ ਗੀਤ ਪੂਰੀ ਤਰ੍ਹਾਂ ਕਾਪੀ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਤੋੜ ਮਰੋੜ ਕਰਕੇ, ਥੋੜੇ ਬਦਲਾਅ ਕਰਕੇ ਪੇਸ਼ ਕਰ ਦਿੱਤਾ ਗਿਆ ਹੈ।

ਵਰਣਨਯੋਗ ਹੈ ਕਿ ਗਾਇਕ ਨੇ ਇਹ ਵੀ ਕਿਹਾ ਕਿ ਉਸ ਦੀ ਟੀਮ ਨੇ ਲਹਿੰਗਾ ਗੀਤ ਰੀਲੀਜ਼ ਹੋਣ ਤੋਂ ਬਾਅਦ ਜੱਸ ਮਾਣਕ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਮਨਿੰਦਰ ਵਾਲਾ ਭਾਗ ਵੀ ਰੱਖ ਲੈਂਦੇ ਅਤੇ ਕ੍ਰੇਡਿਟ ਦੇ ਦਿੰਦੇ ਤਾਂ ਉਨ੍ਹਾਂ ਅੱਗੋਂ ਕਿਹਾ ਕਿਹੜਾ ਲਹਿੰਗਾ ਗੀਤ, ਅਸੀਂ ਤਾਂ ਕੋਈ ਗੀਤ ਸੁਣਿਆ ਹੀ ਨਹੀਂ। ਮਨਿੰਦਰ ਨੇ ਕਿਹਾ ਇਹ ਉਹ ਹੀ ਦੋਸਤ ਸੀ ਜਿਸ ਨੇ ਸਭ ਤੋਂ ਪਹਿਲਾਂ ਮੇਰਾ ਗੀਤ ਸੁਣਿਆ ਸੀ ਅਤੇ ਇਹ ਕਿਹਾ ਸੀ ਕਿ ਤੁਹਾਨੂੰ ਆਪ ਲਿੱਖਣਾ ਚਾਹੀਦਾ ਹੈ ਬਲਕਿ ਗੀਤ ਮੰਗਣੇ ਨਹੀਂ ਚਾਹੀਦੇ। ਜ਼ਿਕਰਯੋਗ ਹੈ ਕਿ ਮਨਿੰਦਰ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਲਿਖਿਆ ਲਹਿੰਗਾ ਗੀਤ ਰੀਲੀਜ਼ ਜ਼ਰੂਰ ਹੋਵੇਗਾ।

Intro:Body:

Maninder 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.