ਚੰਡੀਗੜ੍ਹ:ਪੰਜਾਬੀ ਇੰਡਸਟਰੀ 'ਚ ਰੋਜ਼ਾਨਾ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ। ਹਾਲ ਹੀ ਦੇ ਵਿੱਚ ਉੱਘੇ ਕਹਾਣੀਕਾਰ ਤੇ ਨਿਰਦੇਸ਼ਕ ਇੰਦਰ ਸੋਹੀ ਇੱਕ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ । ਮੁਸਾਫ਼ਿਰ ਟਾਈਟਲ ਹੇਠ ਬਣ ਰਹੀ ਇਸ ਫ਼ਿਲਮ ਦੇ ਕਹਾਣੀਕਾਰ ਸੋਹੀ ਹਨ ਅਤੇ ਫ਼ਿਲਮ ਨੂੰ ਨਿਰਦੇਸ਼ਨ ਵੀ ਸੋਹੀ ਹੀ ਦੇ ਰਹੇ ਹਨ।ਇਸ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਇਸ ਫ਼ਿਲਮ ਵਿੱਚ ਮਸ਼ਹੂਰ ਅਦਾਕਾਰ ਕਰਤਾਰ ਚੀਮਾ ਤੇ ਗਾਇਕ ਹਰਸਿਮਰਨ ਵਿਖਾਈ ਦੇਣਗੇ।
- " class="align-text-top noRightClick twitterSection" data="">
ਮੀਡੀਆ ਰਿਪੋਰਟਾਂ ਮੁਤਾਬਿਕ ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਰਹੀ ਹੈ। ਇਹ ਫ਼ਿਲਮ ‘ਬਲੈਕ ਰੋਜ਼ ਐਂਟਰਟੇਨਮੈਂਟ’ ਅਤੇ ‘ਰਿਹਾਨ ਮੀਡੀਆ’ ਵੱਲੋਂ ਪੇਸ਼ ਕੀਤੀ ਜਾਵੇਗੀ। ਫ਼ਿਲਮ ਵਿੱਚ ਕਰਤਾਰ ਚੀਮਾ ਤੇ ਹਰਸਿਮਰਨ ਦੇ ਨਾਲ ਗਾਇਕ ਇੰਦਰ ਨਾਗਰਾ, ਅਦਾਕਾਰਾ ਮਨਮੀਤ ਕੌਰ, ਨਿਸ਼ਾ ਆਲੀਆ, ਪ੍ਰਿੰਸ ਕੰਵਲਜੀਤ ਸਿੰਘ, ਯਾਦ ਗਰੇਵਾਲ, ਗਾਇਕ ਸੰਸਾਰ ਸੰਧੂ, ਰਵਿੰਦਰ ਮੰਡ ਅਤੇ ਮਹਾਂਵੀਰ ਭੁੱਲਰ ਅਹਿਮ ਕਿਰਦਾਰਾਂ ਦੇ ਵਿੱਚ ਵਿਖਾਈ ਦੇਣਗੇ ।