ਮੋਹਾਲੀ: ਪੰਜਾਬ ਦੇ ਮਸ਼ਹੂਰ ਗਾਇਕ ਜੱਸ ਬਾਜਵਾ ਨੇ ਅੱਜ ਆਈਲੈਟਸ ਸੈਂਟਰ ਦਾ ਮੋਹਾਲੀ ਵਿੱਖੇ ਉਦਘਾਟਨ ਕੀਤਾ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜੱਸ ਬਾਜਵਾ ਨੇ ਜਿੱਥੇ ਆਪਣੇ ਆਉਣ ਵਾਲੇ ਗੀਤਾਂ ਬਾਰੇ ਦੱਸਿਆ ਉੱਥੇ ਹੀ ਜੱਸ ਬਾਜਵਾ ਨੇ ਆਪਣੇ ਸੁਭਾਅ ਬਾਰੇ ਵੀ ਕਈ ਗੱਲਾਂ ਵੀ ਸਾਂਝੀਆਂ ਕੀਤੀਆਂ
ਬਾਜਵਾ ਨੇ ਦੱਸਿਆ ਕਿ ਅਗਲੇ ਦੋ ਹਫ਼ਤਿਆ 'ਚ ਉਨ੍ਹਾਂ ਦਾ ਗੀਤ ਆਉਣ ਵਾਲਾ ਹੈ ਜਿਸ ਦੇ ਟਾਈਟਲ ਦਾ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜੱਸ ਬਾਦਵਾ ਆਪਣੀ ਆਗਾਮੀ ਫ਼ਿਲਮ 'ਸਹੁਰਿਆਂ ਦੇ ਪਿੰਡ' 'ਚ ਨਜ਼ਰ ਆਉਣਗੇ।ਬਾਜਵਾ ਨੇ ਦੱਸਿਆ ਕਿ ਉਹ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸ਼ਾਂਤ ਸੁਭਾਅ ਅਤੇ ਪ੍ਰੇਮ ਪਿਆਰ ਨਾਲ ਰਹਿਣ ਵਾਲੇ ਇਨਸਾਨ ਹਨ ਭਾਵੇਂ ਉਨ੍ਹਾਂ ਦੇ ਗੀਤ ਪੋਪ ਹੁੰਦੇ ਹਨ ਪਰ ਉਹ ਖੁਦ ਪਿਆਰ ਅਤੇ ਮਿਲਵਰਤਨ ਨਾਲ ਰਹਿਣਾ ਪਸੰਦ ਕਰਦੇ ਹਨ। ਦੱਸਣਯੋਗ ਹੈ ਕਿ ਫ਼ਿਲਮ 'ਸਹੁਰਿਆਂ ਦੇ ਪਿੰਡ' ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਜੋ ਤਿਕੋਣੇ ਪਿਆਰ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਖ਼ਰ ਦਰਸ਼ਕਾਂ ਨੂੰ ਇਹ ਫ਼ਿਲਮ ਕਿੰਨੀ ਕੁ ਪਸੰਦ ਆਉਂਦੀ ਹੈ।
ਇਹ ਵੀ ਪੜ੍ਹੋ- ਬਚਪਨ 'ਚ ਆਪਣੇ ਆਪ ਨੂੰ ਮਿਰਜ਼ਾ ਗਾਲਿਬ ਸਮਝਦੇ ਸਨ ਬੋਹੇਮੀਆ